''ਪਦਮਾਵਤੀ'' 1 ਦਸੰਬਰ ਨੂੰ ਹੀ ਹੋਵੇਗੀ ਰਿਲੀਜ਼

11/19/2017 9:17:43 AM

ਨਵੀਂ ਦਿੱਲੀ(ਬਿਊਰੋ)— ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਫਿਲਮ 'ਪਦਮਾਵਤੀ' ਦਾ ਥਿਏਟਰਾਂ 'ਚ ਪ੍ਰਦਰਸ਼ਨ ਮੁਲਤਵੀ ਹੋਣ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਦੇ ਹੋਏ ਇਸ ਦੇ ਨਿਰਮਾਤਾਵਾਂ ਨੇ ਕਿਹਾ ਹੈ ਕਿ ਫਿਲਮ ਪਹਿਲਾਂ ਤੋਂ ਹੀ ਮਿੱਥੀ ਮਿਤੀ ਮੁਤਾਬਕ 1 ਦਸੰਬਰ ਨੂੰ ਹੀ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਵਾਏਕਾਮ 18 ਪਿਕਚਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੀਤ ਅੰਧਾਰੇ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ 'ਪਦਮਾਵਤੀ' ਦੀ ਰਿਲੀਜ਼ ਨੂੰ ਮੁਲਤਵੀ ਕਰਨ ਸਬੰਧੀ ਸਭ ਅਫਵਾਹਾਂ ਬੇਬੁਨਿਆਦ ਹਨ। ਅਸੀਂ ਕਿਸੇ ਕੋਲੋਂ ਕੁਝ ਵੀ ਲੁਕੋ ਨਹੀਂ ਰਹੇ। ਗੁੱਸੇ 'ਚ ਆਏ ਹੋਏ ਵਰਗ ਨੂੰ ਵੀ ਫਿਲਮ ਦਿਖਾਉਣ ਲਈ ਤਿਆਰ ਹਾਂ। ਜਿਹੜੇ ਵਿਅਕਤੀ ਗੁੱਸੇ 'ਚ ਹਨ, ਉਨ੍ਹਾਂ ਦੇ ਜ਼ਿੰਮੇਵਾਰ ਪ੍ਰਤੀਨਿਧੀ ਆ ਕੇ ਫਿਲਮ ਦੇਖ ਸਕਦੇ ਹਨ। ਇਸ ਵਿਵਾਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News