ਬੈਨ ਹੋਣ ਵਾਲੇ ਪਾਕਿ ਗਾਇਕਾਂ ਨੂੰ ਹੋਵੇਗਾ ਕਰੋੜਾਂ ਦਾ ਘਾਟਾ

2/21/2019 4:52:51 PM

ਜਲੰਧਰ(ਬਿਊਰੋ)— ਪੁਲਵਾਮਾ ਅਟੈਕ ਤੋਂ ਬਾਅਦ ਬਾਲੀਵੁੱਡ ਦੇ ਹਰ ਵਿਭਾਗ ਨੇ ਪਾਕਿਸਤਾਨੀ ਕਲਾਕਾਰਾਂ ਖਿਲਾਫ ਮੁਹਿੰਮ ਛੇੜ ਦਿੱਤੀ ਹੈ। ਉੱਥੋਂ ਦੇ ਐਕਟਰਸ ਬੈਨ ਹੋਏ ਹਨ। ਸਿੰਗਰਸ 'ਤੇ ਵੀ ਬੈਨ ਲਗਾ ਦਿੱਤਾ ਗਿਆ ਹੈ। ਇਸ ਨਾਲ ਉੱਥੇ ਦੀ ਮਿਊਜ਼ਿਕ ਇੰਡਸਟਰੀ ਦੇ 20 ਤੋਂ 25 ਕਰੋੜ ਰੁਪਏ ਦਾ ਨੁਕਸਾਨ ਹੋਣਾ ਤੈਅ ਹੈ। ਇੰਡਸਟਰੀ ਦੇ ਟਰਨਓਵਰ 'ਤੇ ਨਜ਼ਰ ਰੱਖਣ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਾਲੀਵੁੱਡ ਦੇ ਪਾਕਿਸਤਾਨੀ ਸਿੰਗਰਸ ਤਬਾਹੀ ਦੀ ਕਗਾਰ 'ਤੇ ਆ ਸਕਦੇ ਹਨ।
ਵੀਜਾ ਕੈਂਸਲ ਕਰਨ ਦੀ ਮੰਗ : 
ਇਸ 'ਚ ਆਲ ਇੰਡੀਆ ਸਮੇਤ ਵਰਕਰਸ ਐਸੋਸੀਸ਼ਨ ਨੇ ਪਾਕਿਸਤਾਨੀ ਆਰਟਿਸਟਾਂ 'ਤੇ ਹਮਲਾ ਹੋਰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਆਰਟਿਸਟਾਂ ਦਾ ਵੀਜਾ ਕੈਂਸਲ ਕਰਨ ਨੂੰ ਕਿਹਾ ਹੈ। ਨਾਲ ਹੀ ਉਨ੍ਹਾਂ ਨੂੰ ਫੌਰੀ ਪ੍ਰਭਾਵ ਤੋਂ ਪਾਕਿਸਤਾਨ ਵਾਪਸ ਭੇਜਣ ਦੀ ਮੰਗ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਐਸੋਸੀਏਸ਼ਨ ਦੇ ਜਨਰਲ ਸੈਕਰੇਟਰੀ ਰੌਣਕ ਸੁਰੇਸ਼ ਜੈਨ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਹਦ 'ਤੇ ਸਾਡੇ ਜਵਾਨ ਉਨ੍ਹਾਂ ਦੇ ਸ਼ਿਕਾਰ ਹੁੰਦੇ ਰਹੇ ਅਤੇ ਇੱਥੇ ਉਨ੍ਹਾਂ ਦੇ ਸਿੰਗਰ ਕਮਾਉਂਦੇ ਰਹੇ। ਇਹ ਕਿੱਥੋ ਸਹੀ ਗੱਲ ਹੈ? 
ਜਾਣੋ ਪਾਕਿਸਤਾਨੀ ਸਿੰਗਰਸ ਨੂੰ ਕਿੰਨਾ ਹੋਵੇਗਾ ਨੁਕਸਾਨ
- 80 %  ਕੰਮ ਬਾਲੀਵੁੱਡ ਫਿਲਮਾਂ ਦੇ ਚਲਦੇ ਹੀ ਮਿਲਦੇ ਹਨ ਪਾਕਿਸਤਾਨੀ ਗਾਇਕਾਂ ਨੂੰ। 
-  ਪਾਕਿਸਤਾਨੀ ਗਾਇਕਾਂ ਦੀ ਬਰੈਂਡ ਵੈਲਿਊ ਬਾਲੀਵੁੱਡ ਤੋਂ ਹੀ ਤੈਅ ਹੁੰਦੀ ਹੈ। ਇੱਥੋਂ ਦੇ ਗੀਤਾਂ ਨੂੰ ਮਿਲਣ ਵਾਲੀ ਪ੍ਰਸਿੱਧੀ ਨਾਲ ਉਨ੍ਹਾਂ ਨੂੰ ਖਾੜੀ ਅਤੇ ਮੁਸਲਮ ਮੁਲਕਾਂ 'ਚ ਕਾਂਸਰਟ ਮਿਲਦੇ ਹਨ। ਜਦੋਂ ਇੱਥੇ ਉਨ੍ਹਾਂ ਨੂੰ ਕੰਮ ਨਹੀਂ ਮਿਲੇਗਾ ਤਾਂ ਸਭ ਥਾਵਾਂ ਤੋਂ ਉਨ੍ਹਾਂ ਦੀ ਕਮਾਈ ਬੰਦ ਹੋ ਜਾਵੇਗੀ।
ਆਤਿਫ ਅਸਲਮ
ਕਮਾਈ : ਇਕ ਕਾਂਸਰਟ ਤੋਂ 50 ਤੋਂ 70 ਲੱਖ ਤੱਕ ਕਮਾਉਂਦੇ ਹਨ, ਸਾਲ ਦੇ ਅਜਿਹੇ ਕਈ ਇਵੈਂਟ ਕਰਦੇ ਹਨ।
ਨੁਕਸਾਨ : ਸਾਲ 'ਚ ਸੱਤ ਕਰੋੜ ਦੀ ਨੁਕਸਾਨ ਹੋਣਾ ਤੈਅ। ਇੰਡੀਆ ਦੇ ਪ੍ਰਭਾਵ 'ਚ ਹੋਰ ਦੇਸ਼ ਨਹੀਂ ਬੁਲਾਉਣਗੇ। 

ਅਲੀ ਜ਼ਫਰ
ਕਮਾਈ : 20 ਲੱਖ ਤੱਕ ਦੀ ਰਾਸ਼ੀ ਇਕ ਕਾਂਸਰਟ ਲਈ ਲੈਂਦੇ ਹਨ। 
ਨੁਕਸਾਨ : ਭਾਰਤ 'ਚ ਹੋਣ ਵਾਲੇ ਕਾਂਸਰਟ ਤਾਂ ਖੁੱਜ ਹੀ ਜਾਣਗੇ, ਦੁਕਾਨ ਪੂਰੀ ਤਰ੍ਹਾਂ ਬੰਦ ਹੋਣ ਦੇ ਆਸਾਰ। 

ਰਾਹਤ ਫਤਿਹ ਅਲੀ ਖਾਨ
ਕਮਾਈ : 30 ਤੋਂ 40 ਲੱਖ ਤੱਕ ਇਕ ਆਯੋਜਕ ਦੇ ਮਿਲਦੇ ਹਨ।
ਨੁਕਸਾਨ : ਇਕ ਸਾਲ 'ਚ ਚਾਰ ਕਰੋੜ ਰੁਪਏ ਤੱਕ ਦਾ ਘਾਟਾ ਹੋਵੇਗਾ।

ਸਾਨੂੰ ਨੁਕਸਾਨ ਨਹੀਂ, ਫਾਇਦਾ ਹੀ
ਇੰਡੀਅਨ ਸਿੰਗਰਸ ਨੂੰ ਇਸ ਨਾਲ ਕੋਈ ਖਾਸ ਨੁਕਸਾਨ ਨਹੀਂ ਹੈ। ਇੱਥੇ ਗਾਇਕਾਂ ਤੋਂ ਜ਼ਿਆਦਾ ਫੇਸ ਵੈਲਿਊ ਕੰਮ ਕਰਦੀ ਹੈ। ਸਲਮਾਨ, ਆਮਿਰ ਅਤੇ ਸ਼ਾਹਰੁਖ ਵਰਗੇ ਸਟਾਰਸ ਲਈ ਅਰਿਜੀਤ ਤੋਂ ਲੈ ਕੇ ਮੀਕਾ ਸਿੰਘ ਵੀ ਆਵਾਜ਼ ਦੇਣ ਤਾਂ ਲੋਕ ਸੁਣਦੇ ਹੀ ਹਨ। ਰੀਮਿਕਸ 'ਚ ਵੀ ਪਾਕਿਸਤਾਨੀ ਸਿੰਗਰਸ ਦੀ ਆਵਾਜ਼ ਰਿਪਲੇਸ ਕਰ ਦਿੱਤੀ ਜਾਵੇਗੀ। ਬੈਨ ਬਲੇਸਿੰਗ ਇਨ ਡਿਸਗਾਈਜ' ਵਰਗਾ ਹੀ ਹੈ। ਉਨ੍ਹਾਂ ਦੇ ਨਾ ਹੋਣ ਨਾਲ ਇੰਡੀਆ ਦੇ ਨਵੇਂ ਸਿੰਗਰਸ ਨੂੰ ਕੰਮ ਮਿਲਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News