ਟੀ.ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਕੇ ਕਰਵਾਇਆ ਹੌਟ ਫੋਟੋਸ਼ੂਟ
2/25/2017 5:11:43 PM
ਮੁੰਬਈ- ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੋ ਬੱਚਿਆਂ ਦੀ ਮਾਂ ਹੈ। ਉਨ੍ਹਾਂ ਦੀ ਵੱਡੀ ਬੇਟੀ ਪਲਕ ਤਿਵਾਰੀ ਹੁਣ ਵੱਡੀ ਹੋ ਗਈ ਹੈ ਅਤੇ ਆਪਣੇ ਖੂਬਸੂਰਤ ਲੁੱਕ ਨਾਲ ਇੰਟਰਨੈੱਟ ''ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਹਾਲ ਹੀ ਦੇ ਦਿਨਾਂ ''ਚ ਪਲਕ ਨੇ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਉਨ੍ਹਾਂ ਦੇ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਇੰਟਰਨੈੱਟ ''ਤੇ ਵਾਇਰਲ ਹੋ ਰਹੀਆਂ ਹਨ। ਪਲਕ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ''ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ''ਚ ਉਹ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
ਇਸ ਫੋਟੋਸ਼ੂਟ ''ਚ ਪਲਕ ਦੇ ਲੁਕਜ਼ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਟੀ. ਵੀ. ਜਾਂ ਫਿਲਮਾਂ ''ਚ ਆਉਣ ਲਈ ਤਿਆਰ ਹੈ। ਇਨ੍ਹੀਂ ਦਿਨੀਂ ਪਲਕ ਅਸਲ ਜ਼ਿੰਦਗੀ ''ਚ ਰੇਯਾਂਸ਼ ਕੋਹਲੀ (ਸ਼ਵੇਤਾ ਤਿਵਾਰੀ ਦਾ ਦੂਜਾ ਬੱਚਾ) ਲਈ ਇਕ ਵੱਡੀ ਭੈਣ ਦਾ ਕਿਰਦਾਰ ਨਿਭਾ ਰਹੀ ਹੈ।
ਦੱਸ ਦਈਏ ਕਿ ਪਲਕ ਸ਼ਵੇਤਾ ਤਿਵਾਰੀ ਦੇ ਪਹਿਲੇ ਪਤੀ ਰਾਜਾ ਚੌਧਰੀ ਦੀ ਬੇਟੀ ਹੈ। ਸ਼ਵੇਤਾ ਨੇ ਸਾਲ 2007 ''ਚ ਰਾਜਾ ਚੌਧਰੀ ਤੋਂ ਤਲਾਕ ਲੈਣ ਦੇ ਬਾਅਦ 2013 ''ਚ ਉਨ੍ਹਾਂ ਨੇ ਅਦਾਕਾਰ ਅਭਿਨਵ ਕੋਹਲੀ ਨਾਲ ਵਿਆਹ ਕਰਵਾਇਆ ਹੈ। ਇਸ ਤੋਂ ਪਹਿਲੇ ਉਹ ਇਕ-ਦੂਜੇ ਨੂੰ ਤਿੰਨ ਸਾਲ ਤੱਕ ਡੇਟ ਕਰਦੇ ਰਹੇ ਹਨ। ਦੱਸਿਆ ਜਾਂਦਾ ਹੈ ਕਿ ਪਲਕ ਨੇ ਹੀ ਆਪਣੀ ਮਾਂ ਨੂੰ ਦੂਜੇ ਵਿਆਹ ਲਈ ਮਨਾਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ