Movie Review : ਭਾਰਤੀ ਫੌਜ ਦੀ ਦਲੇਰੀ ਤੇ ਯੁੱਧ ਦੇ ਇਤਿਹਾਸ ਨੂੰ ਦਰਸਾਉਂਦੀ ਹੈ 'ਪਲਟਨ'

9/8/2018 9:42:22 AM

ਮੁੰਬਈ (ਬਿਊਰੋ)— 'ਬਾਰਡਰ' ਅਤੇ 'ਐੱਲ. ਓ. ਸੀ ਬਾਰਡਰ' ਵਰਗੀਆਂ ਯੁੱਧ ਦੇ ਇਤਿਹਾਸ ਅਤੇ ਭਾਰਤੀ ਫੌਜ ਦੀ ਦਲੇਰੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨ ਵਾਲੇ ਜੇ. ਪੀ. ਦੱਤਾ ਇਸ ਵਾਰ 'ਪਲਟਨ' ਲੈ ਕੇ ਆ ਰਹੇ ਹਨ। ਫਿਲਮ ਦੀ ਕਹਾਣੀ ਸੱਚੀ ਘਟਨਾ 'ਤੇ ਆਧਾਰਿਤ ਹੈ। 
ਕਹਾਣੀ
ਚੀਨ ਨਾਲ ਯੁੱਧ ਹਾਰਨ ਦੇ ਪੰਜ ਸਾਲਾਂ ਬਾਅਦ ਕਿਵੇਂ ਭਾਰਤੀ ਪਲਟਨ ਨੇ ਚੀਨੀਆਂ ਨੂੰ ਹਰਾਇਆ ਸੀ। ਇਸ ਘਟਨਾ ਨੂੰ ਫਿਲਮ 'ਚ ਬਖੂਬੀ ਦਿਖਾਇਆ ਗਿਆ ਹੈ। ਜੇ. ਪੀ. ਦੱਤਾ ਦੀ ਇਹ 11ਵੀਂ ਫਿਲਮ ਦਾ ਸ਼ਾਨਦਾਰ ਬੈਕਗਰਾਊਂਡ ਅਤੇ ਸਕ੍ਰੀਨਪਲੇਅ ਹੋਣ ਕਾਰਨ ਅਜਿਹੇ ਕਈ ਮੌਕੇ ਆਉਂਦੇ ਹਨ, ਜਦੋਂ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਫਿਲਮ ਤੁਹਾਨੂੰ ਸ਼ੁਰੂਆਤ ਤੋਂ ਹੀ ਬੰਨ੍ਹੀ ਰੱਖਦੀ ਹੈ। ਸਾਲ 1962 'ਚ ਭਾਰਤ, ਚੀਨ ਨਾਲ ਯੁੱਧ 'ਚ ਹਾਰ ਗਿਆ ਸੀ। ਉਸ ਯੁੱਧ ਦੇ ਠੀਕ ਪੰਜ ਸਾਲਾਂ ਬਾਅਦ ਚੀਨ ਦੀ ਫੌਜ ਨੇ ਇਕ ਵਾਰ ਫਿਰ ਤੋਂ ਭਾਰਤੀ ਸਰਹੱਦ 'ਤੇ ਹਮਲਾ ਕਰ ਦਿੱਤਾ ਸੀ। ਦਰਅਸਲ ਉਸ ਸਮੇਂ ਚੀਨੀ ਫੌਜ ਨਹੀਂ ਚਾਹੁੰਦੀ ਸੀ ਕਿ ਭਾਰਤੀ ਫੌਜ ਨਾਥੂ ਲਾ ਤੋਂ ਸੇਬੂ ਲਾ (ਸਿਕਿੱਮ) ਤੱਕ ਫੈਂਸਿੰਗ ਕਰਨ। ਭਾਰਤੀ ਫੌਜ ਨੂੰ ਫੈਂਸਿੰਗ ਕਰਨ ਤੋਂ ਰੋਕਣ ਲਈ ਚੀਨੀ ਫੌਜ ਨੇ  ਇਕ ਵਾਰ ਫਿਰ ਤੋਂ ਹਮਲਾ ਕਰ ਦਿੱਤਾ। ਯੁੱਧ ਦੀ ਸ਼ੁਰੂਆਤ 'ਚ ਕੁਝ ਭਾਰਚੀ ਜਵਾਨ ਸ਼ਹੀਦ ਹੋ ਗਏ। ਉਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਮੋਰਚਾ ਸੰਭਾਲਿਆ ਅਤੇ ਚੀਨੀ ਫੌਜੀਆਂ ਦਾ ਹੌਂਸਲਾ ਮਿੱਟੀ 'ਚ ਮਿਲਾ ਦਿੱਤਾ। ਕਿਵੇਂ ਭਾਰਤੀ ਫੌਜ ਨੇ ਚੀਨੀ ਫੌਜ ਦੇ ਹੌਂਸਲਿਆਂ ਨੂੰ ਤੋੜਿਆ ਅਤੇ ਭਾਰਤੀ ਫੌਜ ਦੀ ਰਣਨੀਤੀ ਕੀ ਸੀ? ਇਹ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ 'ਚ ਜਾਣਾ ਪਵੇਗਾ।
ਬਾਕਸ ਆਫਿਸ
'ਪਲਟਨ' ਦਾ ਬਜਟ ਤਕਰੀਬਨ 25 ਕਰੋੜ ਰੁਪਏ ਹੈ। ਟ੍ਰੇਡ ਐਨਾਲਿਸਟ ਅੰਦਾਜ਼ੇ ਲਗਾ ਰਹੇ ਹਨ ਕਿ 'ਪਲਟਨ' ਬਾਕਸ ਆਫਿਸ 'ਤੇ ਓਪਨਿੰਗ ਡੇਅ 'ਤੇ ਇਕ ਤੋਂ ਤਿੰਨ ਕਰੋੜ ਰੁਪਏ ਦਾ ਬਿਜ਼ਨੈੱਸ ਕਰ ਸਕਦੀ ਹੈ। ਦੱਸ ਦੇਈਏ ਕਿ 'ਪਲਟਨ' ਇਸ ਵੀਕ ਸੋਲੋ ਰਿਲੀਜ਼ ਨਹੀਂ ਹੈ ਬਲਕਿ 'ਲੈਲਾ ਮਜਨੂੰ' ਅਤੇ 'ਗਲੀ ਗੁਲੀਆਂ' ਵੀ ਰਿਲੀਜ਼ ਹੋਈ ਹੈ। ਟ੍ਰੇਡ ਐਨਾਲਿਸਟ ਅਜਿਹੇ ਅੰਦਾਜ਼ੇ ਲਗਾ ਰਹੇ ਹਨ ਕਿ 'ਪਲਟਨ' ਬਾਕੀ 2 ਫਿਲਮਾਂ ਨੂੰ ਕਮਾਈ ਦੇ ਮਾਮਲੇ 'ਚ ਪਛਾੜ ਸਕਦੀਆਂ ਹਨ।
ਐਕਟਿੰਗ
ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਜੈਕੀ ਸ਼ਰਾਫ, ਅਰਜੁਨ ਰਾਮਪਾਲ, ਲਵ ਸਿਨਹਾ, ਸਿਧਾਂਤ ਕਪੂਰ, ਗੁਰਮੀਤ ਚੌਧਰੀ, ਹਰਸ਼ਵਰਧਨ ਰਾਣੇ, ਸੋਨੂੰ ਸੂਦ ਵਰਗੇ ਸਿਤਾਰੇ ਲੀਡ ਭੂਮਿਕਾ 'ਚ ਹਨ। ਫਿਲਮ 'ਚ ਸੋਨਲ ਚੌਹਾਨ, ਮੋਨਿਕਾ ਗਿੱਲ ਅਤੇ ਦੀਪਿਕਾ ਕੱਕੜ ਵੀ ਹੈ। ਸਾਰੇ ਐਕਟਰਜ਼ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਨਿਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਹੀ ਕਾਰਨ ਹੈ ਕਿ ਫਿਲਮ ਨੂੰ ਆਲੋਚਕਾਂ ਦੇ ਵੀ ਪਾਜ਼ੀਟਿਵ ਕੁਮੈਂਟਸ ਮਿਲੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News