ਸੋਸ਼ਲ ਮੀਡੀਆ ਦੀ ਪੰਮੀ ਆਂਟੀ ਨੂੰ ਪਸੰਦ ਨੇ ਦਿਲਜੀਤ ਦੋਸਾਂਝ

10/22/2016 7:47:35 AM

ਨਵੀਂ ਦਿੱਲੀ— ਸੋਸ਼ਲ ਮੀਡੀਆ ਦੁਨੀਆ ''ਚ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਜਿੱਥੇ ਇਹ ਇਕ ਸਸਤਾ ਸੰਚਾਰ ਦਾ ਸਾਧਨ ਬਣ ਕੇ ਉਭਰਿਆ ਹੈ, ਉਥੇ ਹੀ ਇਸ ਨੇ ਨਵੇਂ ਕਲਾਕਾਰਾਂ ਨੂੰ ਵੀ ਕਾਫੀ ਨਾਂ ਦਿੱਤਾ ਹੈ। ਇਸ ਲਿਸਟ ''ਚ ਬੇਸ਼ੱਕ ਕਈ ਨਾਂ ਹਨ ਪਰ ਅਸੀਂ ਗੱਲ ਕਰ ਰਹੇ ਹਾਂ ਆਪਣੇ ਹਾਸਿਆਂ ਦੀ ਪੋਟਲੀ ''ਚੋਂ ਨਿੱਤ ਨਵਾਂ ਘਰੇਲੂ ਤੰਜ ਕੱਸ ਕੇ ''ਨੂੰਹ-ਸੱਸ ਦੀ ਨੋਕ-ਝੋਕ, ਔਰਤਾਂ ਦੀਆਂ ਗੱਲਾਂ ਤੇ ਘਰ-ਘਰ ਦੀ ਕਹਾਣੀ ਨੂੰ ਬਿਆਨ ਕਰਦੀ ''ਪੰਮੀ ਆਂਟੀ'' ਦੀ। ''ਪੰਮੀ ਆਂਟੀ'' ਨਾਂ ਨਾਲ ਮਸ਼ਹੂਰ Ssumier S Pasricha ਲਈ ਪੰਮੀ ਆਂਟੀ ਦੇ ਕਿਰਦਾਰ ''ਚ ਆਉਣਾ ਅਚਾਨਕ ਹੋਇਆ। ਪਿਛਲੇ ਦਿਨੀਂ ਜਗ ਬਾਣੀ ਦੀ ਟੀਮ ਦਿੱਲੀ ਦੇ Ssumier S Pasricha ਦੇ ਘਰ ਪਹੁੰਚੀ, ਜਿਥੇ ਸਾਡੀ ਪੱਤਰਕਾਰ ਹਰਲੀਨ ਕੌਰ ਨਾਲ ਪੰਮੀ ਆਂਟੀ ਨੇ ਦਿਲ ਖੋਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ, '''' ਪੰਮੀ ਆਂਟੀ ਦਾ ਕਿਰਦਾਰ ਮੇਰੇ ਘਰ ਦੀ ਰੋਟੀ ਚਲਾ ਰਿਹਾ ਹੈ। ਮੈਂ ਇਹ ਲੁਕ ਰਾਤੋ-ਰਾਤ ਹੀ ਤਿਆਰ ਕੀਤੀ ਸੀ। ਮੇਰੇ ਨਾਨੀ ਜੀ ਮੈਨੂੰ ਹਮੇਸ਼ਾ ਪੰਮੀ ਆਂਟੀ ਆਖ ਕੇ ਹੀ ਬੁਲਾਉਂਦੇ ਹਨ।ਦਿਲਜੀਤ ਦੋਸਾਂਝ ਮੇਰੇ ਪਸੰਦੀਦਾ ਐਕਟਰ ਹਨ। ਮੈਂ ਉਨ੍ਹਾਂ ਨਾਲ ਫਿਲਮ ਕਰਨ ਦੀ ਇੱਛਾ ਰੱਖਦਾ ਹਾਂ। ਹਾਲਾਂਕਿ ਪੰਜਾਬੀ ਫਿਲਮ ਇੰਡਸਟਰੀ ਤੋਂ ਮੈਨੂੰ ਅਜੇ ਤੱਕ ਕੋਈ ਆਫਰ ਨਹੀਂ ਆਈ ਹੈ। ''''
ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਮੁੱਖ ਅੰਸ਼:-
♦ Ssumier S Pasricha ਨੇ ਪੰਮੀ ਆਂਟੀ ਬਣਨ ਬਾਰੇ ਕਿਵੇਂ ਸੋਚਿਆ?
ਮੈਂ ਟੀ.ਵੀ. ਸ਼ੋਅ ਕਰ ਚੁੱਕਾ ਸੀ ਤੇ ਕੁਝ ਵੱਖਰਾ ਕਰਨਾ ਚਾਹੰਦਾ ਸੀ। ਮੈਂ ਕਿਸੇ ਕੋਲ ਪੰਮੀ ਆਂਟੀ ਦਾ 3oncept ਲੈ ਕੇ ਨਹੀਂ ਗਿਆ, ਸਗੋਂ ਇਹ ਕੁਝ ਵੀ ਸੋਚ ਵਿਚਾਰ ਕੇ ਨਹੀਂ ਹੋਇਆ, ਬਸ ਹੋ ਗਿਆ। ਮੈਂ ਪਹਿਲਾ ਵੀਡੀਓ ਐਵੇਂ ਹੀ ਟੀ.ਵੀ. ਦੇਖਦੇ-ਦੇਖਦੇ ਪਾਇਆ ਤੇ ਲੋਕਾਂ ਨੂੰ ਉਹ ਪਸੰਦ ਆਇਆ। ਫਿਰ ਅਗਲੇ ਦਿਨ ਮੈਂ ਇਕ ਹੋਰ ਵੀਡੀਓ ਪਾਇਆ, ਉਸ ਨੂੰ ਵੀ ਕਾਫੀ ਚੰਗਾ ਰਿਸਪਾਂਸ ਮਿਲਿਆ। ਮੈਂ Snapchat ਦੇ ਫਿਲਟਰ ਵਰਤਦਾ ਸੀ ਤੇ ਇਕ ਦਿਨ ਉਹ ਹਟ ਗਿਆ, ਫਿਰ ਮੈਂ ਰਾਤੋ-ਰਾਤ ਤੌਲੀਆ ਲਪੇਟਿਆ ਤੇ ਬਣ ਗਿਆ ਪੰਮੀ ਆਂਟੀ, ''ਤੇ ਹੁਣ ਇਹ ਬਣ ਗਿਆ ਹੈ ਪੰਮੀ ਆਂਟੀ ਵਾਇਰਸ।''
♦ ਤੁਹਾਨੂੰ ਵੀਡੀਓ ਕਲਿਪਸ ''ਚ ਜ਼ਿਆਦਾਤਰ ਚੁਗਲੀਆਂ ਕਰਦਿਆਂ ਹੀ ਦੇਖਿਆ ਜਾਂਦਾ ਹੈ, ਇਸ ਪਿੱਛੇ ਕਿ ਕਾਰਨ ਹੈ?
ਮੇਰਾ ਸੰਯੁਕਤ ਪਰਿਵਾਰ ਸੀ ਤੇ ਘਰ ਦਾ ਮਾਹੌਲ ਵੀ ਰੌਣਕੀ ਸੀ। ਮੈਂ ਗੁਆਂਢੀਆਂ ਦੇ ਘਰ ਵੀ ਕਾਫੀ ਜਾਂਦਾ ਸੀ। ਹੁਣ ਆਂਢ-ਗੁਆਂਢ, ਨਾਨੀ, ਦਾਦੀ ਇਹ ਸਭ ਅਜਿਹੀਆਂ ਹੀ ਗੱਲਾਂ ਕਰਦੇ ਸੀ। ਕਿਸੇ ਦੇ ਵਿਆਹ ''ਤੇ ਗਏ ਕਿ ਹੋਇਆ, ਕਿਸੇ ਦੇ ਘਰ ਗਏ ਉਸ ਨੇ ਕੀ ਕੀਤਾ, ਉਸ ਦੀ ਨੂੰਹ ਐਵੇਂ ਹੈ, ਮੇਰੇ ਮੁੰਡੇ ਨੇ ਮੈਨੂੰ ਇਹ ਦਿੱਤਾ। ਮਤਲਬ ਇਹ ਕਿ ਸਭ ਘਰ ਵਿਚ ਹੀ ਜੋ ਹੁੰਦਾ ਸੀ, ਉਸ ਦੀਆਂ ਯਾਦਾਂ ਮੇਰੇ ਜ਼ਿਹਨ ''ਚ ਸਨ, ਬਸ ਇਸ ਤਰ੍ਹਾਂ ਮੈਂ ਆਪਣੇ ਵੀਡੀਓਜ਼ ''ਚ ਇਨ੍ਹਾਂ ਸਭ ਨੂੰ ਜਗ੍ਹਾ ਦਿੱਤੀ।
♦ ਤੁਹਾਡੇ ਕੋਲ ਕਾਫੀ ਟੇਲੈਂਟ ਹੈ ਜਿਵੇਂ ਕਿ ਗਾਇਕੀ ਦੇ ਨਾਲ-ਨਾਲ ਤੁਸੀਂ ਨਿਊਮੋਰੋਲੋਜੀ ਤੇ ਐਸਟਰੋਲੋਜੀ ਦਾ ਵੀ ਸ਼ੌਕ ਰੱਖਦੇ ਹੋ? ਸਭ ਕੁਝ ਇਕੱਠਾ ਕਿਸ ਤਰ੍ਹਾਂ ਸੰਭਾਲਦੇ ਹੋ?
ਜੀ ਹਾਂ, ਮੈਨੂੰ ਕੁਲ 13 ਸਾਲ ਟ੍ਰੇਂਡ ਕਲਾਸੀਕਲ ਗਾਇਕੀ ਕਰਦਿਆਂ ਹੋ ਗਏ ਹਨ, ਅਤੇ ਐਸਟਰੋਲੋਜੀ ਤੇ ਨਿਊਮੋਰੋਲੋਜੀ ਦਾ ਵੀ ਮੈਨੂੰ ਬੜਾ ਸ਼ੌਕ ਸੀ ਕਿ ਆਉਣ ਵਾਲੇ ਟਾਈਮ ''ਚ ਕੀ ਹੋਵੇਗਾ। ਮੈਂ ਪੜ੍ਹਾਈ ਸ਼ੁਰੂ ਕੀਤੀ, ਇਥੋਂ ਤੱਕ ਕਿ ਮੈਂ ਆਪਣਾ ਨਾਂ ਵੀ ਬਦਲ ਲਿਆ। ਮੈਂ ਇਕ ਐਕਟਰ ਵੀ ਹਾਂ, ਸਿੰਗਰ ਵੀ ਹਾਂ ਤੇ ਕਾਮੇਡੀਅਨ ਵੀ ਹਾਂ। ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਸਾਰੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਹਨ। ਪਤਾ ਨਹੀਂ ਕਦੋਂ ਕਿਸ ਚੀਜ਼ ਦੀ ਲੋੜ ਪੈ ਜਾਵੇ।
♦ ਤੁਸੀਂ ਸਿਰਫ ਸੋਸ਼ਲ ਮੀਡੀਆ ''ਤੇ ਹੀ ਇਹ ਵੀਡੀਓ ਕਲਿੱਪਸ ਪਾਉਂਦੇ ਹੋ, ਕਿਸੇ ਸ਼ੋਅ ''ਚ ਕਿਉਂ ਨਹੀਂ ਗਏ?
ਜਦੋਂ ਕੋਈ 9dea ਆਉਂਦਾ ਹੈ ਤਾਂ ਤੁਸੀਂ ਚੈਨਲਾਂ ਕੋਲ ਜਾਂਦੇ ਹੋ, ਪ੍ਰੋਡਿਊਸਰ ਨੂੰ ਤੁਹਾਡੇ ''ਤੇ ਯਕੀਨ ਨਹੀਂ ਹੁੰਦਾ। ਮੈਂ ਪੰਮੀ ਆਂਟੀ ਕਿਤੇ ਲੈ ਕੇ ਹੀ ਨਹੀਂ ਗਿਆ। ਮੈਂ ਟੀ.ਵੀ. ਛੱਡਿਆ ਹੋਇਆ ਸੀ, ਕੁਝ ਨਵਾਂ ਕਰਨ ਬਾਰੇ ਸੋਚ ਰਿਹਾ ਸੀ, ਬਸ ਉਹ ਟਾਈਮ ਦੀ ਖੇਡ ਸੀ, ਜਿਸ ਨੇ ਅੱਜ ਮੈਨੂੰ ਇਸ ਮੁਕਾਮ ''ਤੇ ਪਹੁੰਚਾ ਦਿੱਤਾ ਹੈ। ਪਰ ਅੱਜਕਲ ਤੁਸੀਂ ਮੈਨੂੰ ਕਾਮੇਡੀ ਨਾਈਟਸ ਬਚਾਓ ਤਾਜ਼ਾ ਵਿਚ ਵੇਖ ਰਹੇ ਹੋ।
♦ ਤੁਹਾਡੇ ਵੀਡੀਓ ਕਲਿੱਪਸ ''ਚ ਤੁਹਾਡੀ ਫੈਮਿਲੀ ਦੇ ਕਾਫੀ ਲੋਕਾਂ ਬਾਰੇ ਗੱਲ ਹੁੰਦੀ ਹੈ, ਲੱਗਦਾ ਨਹੀਂ ਕਿ ਇਹ ਸਾਰੇ ਕਿਰਦਾਰ ਇਕੱਠੇ ਕਰ ਕੇ ਇਕ ਸ਼ੋਅ ਤਿਆਰ ਕਰਨਾ ਚਾਹੀਦਾ ਹੈ?
ਹੱਸਦੇ ਹੋਏ, ਤੁਹਾਡੀ ਸਲਾਹ ਮੈਨੂੰ ਬਹੁਤ ਪਸੰਦ ਆਈ ਹੈ। ਬਾਕੀ ਫਿਲਹਾਲ ਤਾਂ ਨਹੀਂ ਪਰ ਆਉਣ ਵਾਲੇ ਸਮੇਂ ''ਚ ਜੇ ਮੈਂ ਅਜਿਹਾ ਕੁਝ ਕੀਤਾ ਤਾਂ ਸਾਰਾ ਕਰੈਡਿਟ ਪੰਜਾਬ ਕੇਸਰੀ ਗਰੁੱਪ ਨੂੰ ਦੇਵਾਂਗਾ। ਚੰਗੀ ਸਲਾਹ ਲਈ ਤੁਹਾਡਾ ਧੰਨਵਾਦ
♦ ਅੱਜਕਲ ਨਵਾਂ ਕੀ ਸੋਚ ਰਹੇ ਹੋ ?
ਫਿਲਹਾਲ ਤਾਂ ਪੰਮੀ ਆਂਟੀ ਮੇਰੇ ਘਰ ਦੀ ਰੋਟੀ ਚਲਾ ਰਹੀ ਹੈ ਅਤੇ ਮੈਨੂੰ ਅਜੇ ਤਕ ਪੰਜਾਬੀ ਫਿਲਮ ਇੰਡਸਟਰੀ ਤੋਂ ਕੋਈ ਆਫ਼ਰ ਨਹੀਂ ਆਇਆ (ਹੱਸਦੇ ਹੋਏ ਦੇਖ ਲਓ). ਫਿਲਹਾਲ ਮੈਂ ਇਸ ਵਿਚ ਕਾਫੀ ਖੁਸ਼ ਹਾਂ ਤੇ ਆਪਣਾ ਬੈਸਟ ਵੀ ਦੇ ਰਿਹਾ ਹਾਂ, ਬਾਕੀ ਜੋ ਉਸ ਮਾਲਕ ਨੂੰ ਮਨਜ਼ੂਰ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News