B''DAY SPL : ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ

11/9/2018 1:32:25 PM

ਜਲੰਧਰ(ਬਿਊਰੋ)— ਵੱਖ-ਵੱਖ ਲੋਕ ਗੀਤਾਂ ਨਾਲ ਪੰਜਾਬੀ ਗਾਇਕ ਪੰਮੀ ਬਾਈ ਨੇ ਦਰਸ਼ਕਾਂ ਦੇ ਦਿਲਾਂ ਖਾਸ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਪੰਮੀ ਬਾਈ ਆਪਣਾ 53ਵਾਂ ਜਨਮਦਿਨ ਮਨਾ ਰਹੇ ਹਨ। ਭੰਗੜਾ ਕਿੰਗ ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਸੰਗਰੂਰ 'ਚ ਹੋਇਆ। ਪੰਮੀ ਬਾਈ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ। ਗਾਇਕੀ ਦੇ ਨਾਲ-ਨਾਲ ਪੰਮੀ ਬਾਈ ਭੰਗੜੇ ਦੀ ਕੋਰੀਓਗ੍ਰਾਫੀ ਵੀ ਕਰਦੇ ਹਨ।

Image may contain: 1 person, smiling, standing

ਪੰਮੀ ਬਾਈ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ 200 ਤੋਂ ਵੱਧ ਗੀਤ ਲੋਕਾਂ ਦੇ ਨਾਂ ਕਰ ਚੁੱਕੇ ਹਨ। ਇਹ ਸਾਰੇ ਗੀਤ ਪੰਜਾਬੀ ਵਿਰਸੇ ਨੂੰ ਹੀ ਦਰਸਾਉਂਦੇ ਹਨ। ਪੰਮੀ ਬਾਈ ਨੂੰ ਉਨ੍ਹਾਂ ਦੀ ਗਾਇਕੀ ਲਈ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਐਵਾਰਡ ਨਾਲ ਵੀ ਸਨਮਾਨਿਕ ਕੀਤਾ ਜਾ ਚੁੱਕਾ ਹੈ। ਇੱਥੇ ਹੀ ਬੱਸ ਨਹੀਂ ਉਹ ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਡਿਵੈਲਪਮੈਂਟ ਡਿਪਾਰਟਮੈਂਟ 'ਚ ਆਪਣੀਆਂ ਸੇਵਾਵਾਂ ਵੀ ਦੇ ਰਹੇ ਹਨ।

Image may contain: 1 person, smiling, sitting

ਪੰਮੀ ਬਾਈ ਦਾ ਨਾਂ ਆਉਂਦੇ ਹੀ ਪੰਜਾਬੀ ਜਵਾਨ ਦੀ ਤਸਵੀਰ ਅੱਖਾਂ ਸਾਹਮਣੇ ਬਣ ਜਾਂਦੀ ਹੈ। ਪੰਜਾਬੀ ਪਹਿਰਾਵਾ, ਖੜ੍ਹਵੀਂ ਮੁੱਛ, ਤੋਰ 'ਚ ਮੜ੍ਹਕ-ਬੜ੍ਹਕ ਪੰਮੀ ਬਾਈ ਦੀ ਪਛਾਣ ਹਨ। ਉਹ ਆਪਣੇ ਗੀਤਾਂ ਨਾਲ ਹਰ ਇੱਕ ਨੂੰ ਕੀਲ ਲੈਂਦਾ ਹਨ। ਉਨ੍ਹਾਂ ਨੇ ਭੰਗੜੇ ਅਤੇ ਗਾਇਕੀ ਨਾਲ ਹਰ ਵਰਗ ਦੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ ਹੈ। 

Image may contain: 1 person, standing, outdoor and nature
ਦੱਸ ਦੇਈਏ ਕਿ ਪੰਮੀ ਬਾਈ ਨੇ 'ਜੀਅ ਨੀਂ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ', 'ਦੋ  ਚੀਜ਼ਾਂ ਜੱਟ ਮੰਗਦਾ', 'ਮਿਰਜ਼ਾ', 'ਫੱਤੂ', 'ਪੱਗ' ਤੇ 'ਲੰਘ ਆ ਜਾ ਪੱਤਣ ਝਨਾ ਦਾ ਯਾਰ'  ਵਰਗੇ ਅਮਰ ਗੀਤ ਪੰਜਾਬੀਆਂ ਦੀ ਝੋਲੀ ਪਾਏ ਹਨ। ਪੰਮੀ ਬਾਈ ਨੇ ਐਮ. ਏ. ਪੰਜਾਬੀ ਲਿਟਰੇਚਰ ਅਤੇ ਲੋਕ ਪ੍ਰਸ਼ਾਸਨ, ਐਲ. ਐਲ. ਬੀ. ਤੇ ਲੋਕ ਪ੍ਰਸ਼ਾਸਨ 'ਚ ਡਿਪਲੋਮਾ ਕੀਤਾ ਹੈ। ਉਨ੍ਹਾਂ ਨੇ ਛੋਟੀ ਉਮਰ 'ਚ ਆਪਣਾ ਉਸਤਾਦ ਮਰਹੂਮ ਸ੍ਰੀ ਭਾਨਾ ਰਾਮ ਜੀ ਨੂੰ ਧਾਰਿਆ ਸੀ।

Image may contain: 1 person, smiling, sky and outdoor

ਉਨ੍ਹਾਂ ਕੋਲੋਂ ਹੀ ਪੰਮੀ ਬਾਈ ਨੇ ਕਲਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ ਸਨ। ਪੰਮੀ ਬਾਈ ਦੀ ਪਹਿਲੀ ਕੈਸਿਟ 'ਜਵਾਨੀ ਵਾਜਾਂ ਮਾਰਦੀ' ਸੀ, ਜਿਸ ਨਾਲ ਉਨ੍ਹਾਂ ਦੀ ਪਛਾਣ ਬਣੀ ਸੀ। ਉਸ ਤੋਂ ਬਾਅਦ ਪੰਮੀ ਬਾਈ ਨੇ ਇਕ ਤੋਂ ਬਾਅਦ ਇਕ 'ਨੱਚ-ਨੱਚ ਪਾਉਣੀ ਏ ਧਮਾਲ', 'ਬਾਰੀ ਬਰਸੀ', 'ਗਿੱਧਾ ਮਲਵਈਆਂ ਦਾ', 'ਕਿਸੇ ਦਾ ਰਾਮ ਕਿਸੇ ਦਾ ਅੱਲ੍ਹਾ', 'ਨੱਚਦੇ ਪੰਜਾਬੀ', 'ਢੋਲ 'ਤੇ ਧਮਾਲਾਂ ਪੈਣਗੀਆਂ', 'ਪੰਜਾਬਣ', 'ਪੁੱਤ ਪੰਜਾਬੀ' ਤੇ ਹੋਰ ਵੀ ਕਈ ਕੈਸਿਟਾਂ ਪੰਜਾਬੀ ਸਰੋਤਿਆਂ ਦੀ ਝੋਲੀ 'ਚ ਪਾਈਆਂ।

Image may contain: 1 person, smiling, standing and outdoor

ਇਹ ਪੰਮੀ ਬਾਈ ਦੀਆਂ ਕੋਸ਼ਿਸ਼ਾਂ ਹੀ ਹਨ, ਜਿੰਨ੍ਹਾ ਦੀ ਬਦੋਲਤ ਅੱਜ ਸਟੇਜਾਂ 'ਤੇ ਪੁਰਾਤਨ ਸਾਜ਼ਾਂ ਜਿਵੇਂ ਸਾਰੰਗੀ, ਢੱਡ, ਅਲਗੋਜ਼ੇ, ਤੂੰਬੀ ਦਿਖਾਈ ਦੇਣ ਲੱਗੇ ਹਨ।

Image may contain: 3 people, people smiling, people standing and beard



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News