ਪੰਕਜ ਤ੍ਰਿਪਾਠੀ ਦੀ ਹਾਲੀਵੁੱਡ ''ਚ ਐਂਟਰੀ, ਮਿਲੀ ਇਹ ਵੱਡੀ ਫਿਲਮ

Saturday, February 9, 2019 9:45 AM

ਮੁੰਬਈ(ਬਿਊਰੋ)— 'ਨਿਊਟਨ' ਤੇ 'ਫੁਕਰੇ' ਜਿਹੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਪੰਕਜ ਤ੍ਰਿਪਾਠੀ ਦੀ ਹਾਲੀਵੁਡ 'ਚ ਐਂਟਰੀ ਹੋ ਗਈ ਹੈ। ਆਪਣੀ ਅਦਾਕਾਰੀ ਨਾਲ ਲੱਖਾਂ ਫੈਨਜ਼ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਪੰਕਜ ਤ੍ਰਿਪਾਠੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਜਾਂਦਾ ਹੈ ।ਹਾਲ ਹੀ 'ਚ ਪੰਕਜ ਨੂੰ ਰਣਵੀਰ ਸਿੰਘ ਸਟਾਰਰ ਫਿਲਮ '83' 'ਚ ਕਾਸਟ ਕੀਤਾ ਗਿਆ ਹੈ।
PunjabKesari
ਇਸ ਦਾ ਐਲਾਨ ਇਕ ਦਿਨ ਪਹਿਲਾਂ ਹੀ ਹੋਇਆ ਹੈ। ਫਿਲਮ 'ਚ ਉਹ ਭਾਰਤੀ ਟੀਮ ਦੇ ਮੈਨੇਜਰ ਮਾਨ ਸਿੰਘ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਹੁਣ ਖਬਰ ਹੈ ਕਿ ਪੰਕਜ ਤ੍ਰਿਪਾਠੀ ਨੂੰ ਹਾਲੀਵੁੱਡ ਫਿਲਮ ਵੀ ਮਿਲੀ ਹੈ। ਜੀ ਹਾਂ, ਪੰਕਜ ਤ੍ਰਿਪਾਠੀ ਅਵੈਂਜਰਸ ਦੇ ਐਕਟਰ ਨਾਲ ਹਾਲੀਵੁੱਡ ਫਿਲਮ 'ਢਾਕਾ' 'ਚ ਨਜ਼ਰ ਆਉਣਗੇ।
PunjabKesari
ਇਸ ਦੀ ਸ਼ੂਟਿੰਗ ਬੀਤੇ ਸਾਲ ਨਵੰਬਰ 'ਚ ਸ਼ੁਰੂ ਹੋਈ ਸੀ। ਹੁਣ ਫਿਲਮ ਦੀ ਸ਼ੂਟਿੰਗ ਥਾਈਲੈਂਡ 'ਚ ਹੋਣੀ ਹੈ ਜਿੱਥੇ ਪੰਕਜ ਟੀਮ ਨਾਲ ਜੁੜਣਗੇ। ਇਸ ਫਿਲਮ 'ਚ ਪੰਕਜ ਤੋਂ ਇਲਾਵਾ ਬਾਲੀਵੁੱਡ ਸਟਾਰਸ ਰਣਦੀਪ ਹੁੱਡਾ ਤੇ ਮਨੋਜ ਵਾਜਪਾਈ ਵੀ ਹੋਣਗੇ।
PunjabKesari
 


About The Author

manju bala

manju bala is content editor at Punjab Kesari