''ਪ੍ਰਾਹੁਣਾ'' ਫਿਲਮ ਦੇ ਟਰੇਲਰ ਤੇ ਗੀਤ ''ਟਿੱਚ ਬਟਨ'' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

Friday, September 14, 2018 1:52 PM
''ਪ੍ਰਾਹੁਣਾ'' ਫਿਲਮ ਦੇ ਟਰੇਲਰ ਤੇ ਗੀਤ ''ਟਿੱਚ ਬਟਨ'' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਜਲੰਧਰ (ਬਿਊਰੋ)— ਹਰ ਹਫਤੇ ਕੋਈ ਨਾ ਕੋਈ ਪੰਜਾਬੀ ਫਿਲਮ ਰਿਲੀਜ਼ ਹੁੰਦੀ ਹੈ ਪਰ ਇਨ੍ਹੀਂ ਦਿਨੀਂ ਜਿਹੜੀ ਪੰਜਾਬੀ ਫਿਲਮ ਚਰਚਾ 'ਚ ਹੈ, ਉਸ ਦਾ ਨਾਂ ਹੈ 'ਪ੍ਰਾਹੁਣਾ'। ਦਰਅਸਲ ਫਿਲਮ ਦੇ ਚਰਚਾ 'ਚ ਰਹਿਣ ਦੀ ਵਜ੍ਹਾ ਹੈ ਇਸ ਦਾ ਟਰੇਲਰ ਤੇ ਨਵਾਂ ਰਿਲੀਜ਼ ਹੋਇਆ ਗੀਤ 'ਟਿੱਚ ਬਟਨ'।

ਜਿਥੇ ਯੂਟਿਊਬ 'ਤੇ ਫਿਲਮ ਦੇ ਟਰੇਲਰ ਨੂੰ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਉਥੇ ਫਿਲਮ ਦੇ ਰਿਲੀਜ਼ ਹੋਏ ਪਹਿਲੇ ਗੀਤ 'ਟਿੱਚ ਬਟਨ' ਨੂੰ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦੇ ਟਰੇਲਰ 'ਚ ਫੈਮਿਲੀ ਡਰਾਮਾ, ਕਾਮੇਡੀ ਤੇ ਵੱਡੀ ਸਟਾਰਕਾਸਟ ਨਜ਼ਰ ਆ ਰਹੀ ਹੈ। ਉਥੇ ਇਸ ਦੇ ਗੀਤ 'ਟਿੱਚ ਬਟਨ' 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦੀ ਕੈਮਿਸਟਰੀ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

'ਪ੍ਰਾਹੁਣਾ' ਫਿਲਮ ਦੁਨੀਆ ਭਰ 'ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਮੋਹਿਤ ਬਨਵੈਤ ਤੇ ਅੰਮ੍ਰਿਤਰਾਜ ਚੱਢਾ ਨੇ ਡਾਇਰੈਕਟ ਕੀਤਾ ਹੈ। ਫਿਲਮ ਨੂੰ ਲਿਖਿਆ ਸੁਖਰਾਜ ਸਿੰਘ ਨੇ ਹੈ ਤੇ ਇਸ ਨੂੰ ਪ੍ਰੋਡਿਊਸ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਕੀਤਾ ਹੈ, ਜਦਕਿ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।

ਫਿਲਮ 'ਚ ਕੁਲਵਿੰਦਰ ਤੇ ਵਾਮਿਕਾ ਤੋਂ ਇਲਾਵਾ ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਸਮੇਤ ਕਈ ਸਿਤਾਰੇ ਨਜ਼ਰ ਆਉਣ ਵਾਲੇ ਹਨ। ਜਿਸ ਤਰ੍ਹਾਂ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਉਤਸ਼ਾਹ ਹੈ, ਉਸ ਤੋਂ ਲੱਗਦਾ ਹੈ ਕਿ ਫਿਲਮ ਬਾਕਸ ਆਫਿਸ 'ਤੇ ਜ਼ਰੂਰ ਧੁੰਮਾਂ ਪਾਵੇਗੀ।


Edited By

Rahul Singh

Rahul Singh is news editor at Jagbani

Read More