ਦੇਖੋ 'ਪ੍ਰਾਹੁਣਾ' ਫਿਲਮ ਦੇ ਮਜ਼ੇਦਾਰ ਤੇ ਫਨੀ ਡਾਇਲਾਗ ਪ੍ਰੋਮੋਜ਼ (ਵੀਡੀਓਜ਼)

9/16/2018 1:30:21 PM

ਜਲੰਧਰ (ਬਿਊਰੋ)— ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦੀ ਜੋੜੀ 'ਪ੍ਰਾਹੁਣਾ' ਫਿਲਮ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਨੂੰ ਤਿਆਰ ਹੈ। ਇਨ੍ਹੀਂ ਦਿਨੀਂ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਫਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਸ਼ਕ ਬੇਸਬਰੀ ਨਾਲ ਫਿਲਮ ਦੀ ਉਡੀਕ ਕਰ ਰਹੇ ਹਨ। ਦਰਅਸਲ ਫਿਲਮ ਦੇ ਚਰਚਾ 'ਚ ਰਹਿਣ ਦੀ ਵਜ੍ਹਾ ਇਸ ਦਾ ਟਰੇਲਰ, ਗੀਤ ਤੇ ਕੁਝ ਪ੍ਰੋਮੋ ਡਾਇਲਾਗਜ਼ ਹਨ। ਹਾਲ ਹੀ 'ਪ੍ਰਾਹੁਣਾ' ਫਿਲਮ ਦੇ ਕੁਝ ਪ੍ਰੋਮੋ ਡਾਇਲਾਗਜ਼ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਪੂਰੀ ਸਟਾਰ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆ ਰਹੀ ਹੈ।

'ਕੀ ਲੜ ਗਿਆ ਬਾਈ ਤੇਰੇ' 
ਇਸ ਡਾਇਲਾਗ 'ਚ ਹਾਰਬੀ ਸੰਘਾ ਤੇ ਕਮਜੀਤ ਅਨਮੋਲ ਦੀ ਜ਼ਬਰਦਸਤ ਜੁਗਲਬੰਦੀ  ਦੇਖਣ ਨੂੰ ਮਿਲ ਰਹੀ ਹੈ, ਜੋ ਫਿਲਮ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਾਉਂਦੀ ਹੈ।

'ਠੰਡੀ ਸਬਜੀ ਮੱਥੇ ਮਾਰੀ, ਪ੍ਰਾਹੁਣਾ ਆ ਮੈਂ ਇਸ ਘਰ ਦਾ'

ਇਸ ਪ੍ਰੋਮੋ ਡਾਇਲਾਗ 'ਚ ਸਰਦਾਰ ਸੋਹੀ, ਨਿਰਮਲ ਰਿਸ਼ੀ ਨੂੰ ਆਖਦਾ ਹੈ, ''ਠੰਡੀ ਸਬਜੀ ਮੱਥੇ ਮਾਰੀ ਪ੍ਰਾਹੁਣਾ ਆ ਮੈਂ ਇਸ ਘਰ ਦਾ'' ਆਖਦਾ ਹੈ। ਇਸ ਤੋਂ ਬਾਅਦ ਦੋਵਾਂ ਦੀ ਨੋਕ ਝੋਕ ਸ਼ੁਰੂ ਹੋ ਜਾਂਦੀ ਹੈ।

'ਪ੍ਰਾਹੁਣਾ- ਮੇਕਿੰਗ ਆਫ ਟਰੇਲਰ'

ਇਸ ਪ੍ਰੋਮੋ ਡਾਇਲਾਗ 'ਚ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਦੀ ਜੁਗਲਬੰਦੀ ਕਾਫੀ ਰੰਗ ਬੰਨ੍ਹਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਡਾਈਲਾਗ ਦੀ ਸ਼ੁਰੂਆਤ ਵਾਮਿਕਾ ਗਾਬੀ ਦੀ ਐਕਸ਼ਨ ਕੈਮਿਸਟਰੀ ਕਾਫੀ ਜ਼ਬਰਦਸਤ ਹੈ। ਇਸ ਤੋਂ ਇਲਾਵਾ ਬਾਕੀ ਕਲਾਕਾਰ ਵੀ ਵੱਖਰੇ-ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਫਿਲਮ ਦੇ ਟਰੇਲਰ ਤੇ ਪਹਿਲੇ ਗੀਤ 'ਟਿੱਚ ਬਟਨ' ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਦੇ ਟਰੇਲਰ 'ਚ ਫੈਮਿਲੀ ਡਰਾਮਾ, ਕਾਮੇਡੀ ਤੇ ਵੱਡੀ ਸਟਾਰਕਾਸਟ ਨਜ਼ਰ ਆ ਰਹੀ ਹੈ। ਉਥੇ ਇਸ ਦੇ ਗੀਤ 'ਟਿੱਚ ਬਟਨ' 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦੀ ਕੈਮਿਸਟਰੀ ਦਰਸ਼ਕ ਨੂੰ ਟੁੰਬ ਰਹੀ ਹੈ। ਫਿਲਮ 'ਚ ਕੁਲਵਿੰਦਰ ਤੇ ਵਾਮਿਕਾ ਤੋਂ ਇਲਾਵਾ ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਸਮੇਤ ਕਈ ਸਿਤਾਰੇ ਨਜ਼ਰ ਆਉਣ ਵਾਲੇ ਹਨ।

ਦੱਸਣਯੋਗ ਹੈ ਕਿ 'ਪ੍ਰਾਹੁਣਾ' ਫਿਲਮ ਦੁਨੀਆ ਭਰ 'ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਮੋਹਿਤ ਬਨਵੈਤ ਤੇ ਅੰਮ੍ਰਿਤਰਾਜ ਚੱਢਾ ਨੇ ਡਾਇਰੈਕਟ ਕੀਤਾ ਹੈ। ਫਿਲਮ ਨੂੰ ਲਿਖਿਆ ਸੁਖਰਾਜ ਸਿੰਘ ਨੇ ਹੈ ਤੇ ਇਸ ਨੂੰ ਪ੍ਰੋਡਿਊਸ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਕੀਤਾ ਹੈ, ਜਦਕਿ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਉਤਸ਼ਾਹ ਕਾਫੀ ਦੇਖਣ ਨੂੰ ਮਿਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News