ਕੱਲ ਨੂੰ ਰਿਲੀਜ਼ ਹੋਵੇਗਾ 'ਪ੍ਰਾਹੁਣਾ' ਦਾ ਨਵਾਂ ਗੀਤ 'ਸੱਤ ਬੰਦੇ'

9/17/2018 7:22:05 PM

ਜਲੰਧਰ (ਬਿਊਰੋ)— ਗੀਤ 'ਟਿੱਚ ਬਟਨ' ਤੋਂ ਬਾਅਦ ਫਿਲਮ 'ਪ੍ਰਾਹੁਣਾ' ਦੀ ਟੀਮ ਹੁਣ ਨਵਾਂ ਗੀਤ ਰਿਲੀਜ਼ ਕਰਨ ਜਾ ਰਹੀ ਹੈ, ਜਿਸ ਦਾ ਨਾਂ ਹੈ 'ਸੱਤ ਬੰਦੇ'। ਗੀਤ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦਿਖਾਈ ਦੇ ਰਹੇ ਹਨ। ਪੋਸਟਰ ਤੋਂ ਲੱਗਦਾ ਹੈ ਕਿ 'ਸੱਤ ਬੰਦੇ' ਇਕ ਬੀਟ ਸੌਂਗ ਹੋਵੇਗਾ, ਜਿਸ 'ਚ ਖੂਬ ਭੰਗੜਾ ਪੈਂਦਾ ਦਿਖੇਗਾ।

'ਸੱਤ ਬੰਦੇ' ਇਕ ਡਿਊਟ ਸੌਂਗ ਹੈ, ਜਿਸ ਨੂੰ ਰਾਜਵੀਰ ਜਵੰਦਾ ਤੇ ਤਨਿਸ਼ਕ ਕੌਰ ਨੇ ਆਵਾਜ਼ ਦਿੱਤੀ ਹੈ। ਇਸ ਦਾ ਸੰਗੀਤ 'ਮਿਊਜ਼ਿਕ ਨਸ਼ਾ' ਨੇ ਦਿੱਤਾ ਹੈ, ਜਦਕਿ ਬੋਲ ਧਰਮਬੀਰ ਭੰਗੂ ਨੇ ਲਿਖੇ ਹਨ। ਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਯੂਟਿਊਬ ਚੈਨਲ 'ਤੇ 18 ਸਤੰਬਰ ਨੂੰ ਰਿਲੀਜ਼ ਹੋਵੇਗਾ।

ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਪ੍ਰੋਡਿਊਸ ਕੀਤੀ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ ਨੂੰ ਲਿਖਿਆ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਹੈ, ਜਦਕਿ ਇਸ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਕੀਤਾ ਹੈ। ਫਿਲਮ ਦੇਸ਼-ਵਿਦੇਸ਼ਾਂ 'ਚ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News