ਅੱਜ ਰਿਲੀਜ਼ ਹੋਵੇਗਾ ''ਪ੍ਰਾਹੁਣਾ'' ਦਾ ਪਹਿਲਾ ਗੀਤ ''ਟਿੱਚ ਬਟਨ'', ਪੋਸਟਰ ਕੀਤਾ ਸ਼ੇਅਰ

Monday, September 10, 2018 11:49 AM
ਅੱਜ ਰਿਲੀਜ਼ ਹੋਵੇਗਾ ''ਪ੍ਰਾਹੁਣਾ'' ਦਾ ਪਹਿਲਾ ਗੀਤ ''ਟਿੱਚ ਬਟਨ'', ਪੋਸਟਰ ਕੀਤਾ ਸ਼ੇਅਰ

ਜਲੰਧਰ (ਬਿਊਰੋ)— 28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਪ੍ਰਾਹੁਣਾ' ਦਾ ਪਹਿਲਾ ਗੀਤ 'ਟਿੱਚ ਬਟਨ' ਅੱਜ 4 ਵਜੇ ਰਿਲੀਜ਼ ਹੋਵੇਗਾ। ਇਸ ਦੀ ਜਾਣਕਾਰੀ ਖੁਦ ਕੁਲਵਿੰਦਰ ਬਿੱਲਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਗੀਤ ਦਾ ਇਕ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਇਸ ਪੋਸਟਰ 'ਚ ਕੁਲਵਿੰਦਰ ਨਾਲ ਵਾਮਿਕਾ ਗੱਬੀ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਲੱਗ ਰਹੀ ਹੈ। ਕੁਲਵਿੰਦਰ ਬਿੱਲਾ ਦੀ ਸੁਰੀਲੀ ਆਵਾਜ਼ 'ਚ ਇਸ ਗੀਤ ਨੂੰ ਰਿੱਕੀ ਖਾਨ ਨੇ ਲਿਖਿਆ ਹੈ। ਦੱਸ ਦੇਈਅ ਕਿ ਪੰਜਾਬੀ ਫਿਲਮ 'ਪ੍ਰਾਹੁਣਾ' ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਟਰੇਲਰ ਵਾਇਰਲ ਵੀ ਹੋ ਰਿਹਾ ਹੈ। ਪ੍ਰਸ਼ੰਸਕ ਇਸ ਟਰੇਲਰ ਨੂੰ ਯੂਟਿਊਬ 'ਤੇ ਹੁਣ ਤਕ 3 ਮਿਲੀਅਨ ਤੋਂ ਵਧ ਵਾਰ ਦੇਖ ਚੁੱਕੇ ਹਨ। ਟਰੇਲਰ 'ਚ ਪ੍ਰਾਹੁਣਿਆਂ ਦੀਆਂ ਹਾਸੀਆਂ-ਖੇਡੀਆਂ ਦਾ ਦਰਸ਼ਕ ਭਰਪੂਰ ਆਨੰਦ ਮਾਣ ਰਹੇ ਹਨ। ਫਿਲਮ ਨੂੰ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਡਾਇਰੈਕਟ ਕੀਤਾ ਹੈ। ਇਸ ਦੇ ਪ੍ਰੋਡਿਊਸਰ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਹਨ, ਜਦਕਿ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।


ਫਿਲਮ ਦੀ ਕਹਾਣੀ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੀ ਹੈ। ਫਿਲਮ ਦਾ ਸੰਗੀਤ ਮਿਸਟਰ ਵੋਵ, ਮਿਊਜ਼ਿਕ ਨਸ਼ਾ ਤੇ ਦਿ ਬੌਸ ਨੇ ਤਿਆਰ ਕੀਤਾ ਹੈ ਤੇ ਇਸ ਦੇ ਗੀਤ ਧਰਮਬੀਰ ਭੰਗੂ, ਦੀਪ ਕੰਡਿਆਰਾ ਤੇ ਰਿੱਕੀ ਖਾਨ ਨੇ ਲਿਖੇ ਹਨ। ਫਿਲਮ 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹਨ ਤੇ ਇਨ੍ਹਾਂ ਤੋਂ ਇਲਾਵਾ ਵੱਡੀ ਸਟਾਰਕਾਸਟ 'ਪ੍ਰਾਹੁਣਾ' 'ਚ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਸਿਤਾਰਿਆਂ 'ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਨੀ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਧੂ, ਰਾਜ ਧਾਲੀਵਾਲ, ਅਕਸ਼ਿਤਾ ਸ਼ਰਮਾ ਤੇ ਨਵਦੀਪ ਕੌਰ ਦੇ ਸ਼ਾਮਲ ਹਨ।


Edited By

Chanda Verma

Chanda Verma is news editor at Jagbani

Read More