''ਪ੍ਰਾਹੁਣਿਆਂ ਨੂੰ ਦਫਾ ਕਰੋ'' ਦੀ ਸਟਾਰ ਕਾਸਟ ਨੇ ਇੰਗਲੈਂਡ ''ਚ ਲਾਈਆਂ ਰੌਣਕਾਂ (ਵੀਡੀਓ)

10/9/2019 12:46:26 PM

ਜਲੰਧਰ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫਿਲਮ 'ਪ੍ਰਾਹੁਣਿਆਂ ਨੂੰ ਦਫਾ ਕਰੋ' ਦਾ ਸ਼ੂਟ ਇੰਗਲੈਂਡ 'ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਫਿਲਮ ਦੀ ਸਟਾਰਕਾਸਟ ਵੱਲੋਂ ਆਏ ਦਿਨ ਕੋਈ ਨਾ ਕੋਈ ਵੀਡੀਓ ਸੈੱਟ ਤੋਂ ਸਾਹਮਣੇ ਆ ਰਹੀ ਹੈ। ਹੁਣ ਕੁਲਵਿੰਦਰ ਬਿੱਲਾ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ, ਜਿਸ 'ਚ ਫਿਲਮ ਦੀ ਸਟਾਰ ਕਾਸਟ ਗਾਇਕ ਕੁਲਵਿੰਦਰ ਬਿੱਲਾ ਨਾਲ 'ਤੂੰਬਾ' ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

“parahunyan nu dafa karo” #toomba #Uk @rubina.bajwa @gurmeetsaajan @karamjitanmol @harbysangha #Rupi #Sukhi bai @simerjitsingh73 @speedrecords @dineshauluck @omjeegroup @amritrajchadha @bansal7170 @rakeshdhawanofficial @hardeepmaan790 @ballysandher.mua r.mua

A post shared by Kulwinderbilla (@kulwinderbilla) on Oct 5, 2019 at 7:52am PDT

ਦੱਸ ਦਈਏ ਕਿ ਇਸ ਵੀਡੀਓ 'ਚ ਫਿਲਮ 'ਚ ਫੀਮੇਲ ਲੀਡ ਰੋਲ ਨਿਭਾ ਰਹੀ ਰੁਬੀਨਾ ਬਾਜਵਾ, ਗੁਰਮੀਤ ਸਾਜਨ, ਹਾਰਬੀ ਸੰਘਾ ਤੇ ਫਿਲਮ ਦੀ ਬਾਕੀ ਦੀ ਟੀਮ ਨਜ਼ਰ ਆ ਰਹੀ ਹੈ। ਕੁਲਵਿੰਦਰ ਬਿੱਲਾ ਨਾਲ ਗਾਉਣ 'ਚ ਹਰ ਕੋਈ ਸਾਥ ਦੇ ਰਿਹਾ ਹੈ।

 

 

 
 
 
 
 
 
 
 
 
 
 
 
 
 

“Parahuneyan nu Dafa karo” #shootinga #uk @karamjitanmol @harbysangha @rubina.bajwa @amritrajchadha @omjeegroup @simerjitsingh73 @gurmeetsaajan @rakeshdhawanofficial

A post shared by Kulwinderbilla (@kulwinderbilla) on Oct 3, 2019 at 4:42am PDT

ਦੱਸਣਯੋਗ ਹੈ ਕਿ ਅੰਮ੍ਰਿਤ ਰਾਜ ਚੱਡਾ ਇਸ ਫਿਲਮ ਨੂੰ ਡਾਇਰੈਕਟਰ ਕਰ ਰਹੇ ਹਨ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ 'ਚ ਫਿਲਮਾਇਆ ਜਾ ਰਿਹਾ ਹੈ। ਇਸ ਫਿਲਮ ਨੂੰ ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ, ਪੁਸ਼ਪਿੰਦਰ ਕੌਰ ਅਤੇ ਅਨਿਕੇਤ ਕਵਾਡੇ ਪ੍ਰੋਡਿਊਸ ਕਰ ਰਹੇ ਹਨ। 2018 'ਚ ਫਿਲਮ 'ਪ੍ਰਾਹੁਣਾ' ਨਾਲ ਕੁਲਵਿੰਦਰ ਬਿੱਲਾ ਨੇ ਸਿਨੇਮਾ 'ਤੇ ਪਛਾਣ ਦਰਜ ਕਰਵਾਈ ਸੀ। ਹੁਣ ਇਸ ਫਿਲਮ ਦੇ ਸੀਕਵਲ ਯਾਨੀ 'ਪ੍ਰਾਹੁਣਿਆਂ ਨੂੰ ਦਫਾ ਕਰੋ' ਨਾਲ ਇਕ ਵਾਰ ਹਰ ਕਿਸੇ ਨੂੰ ਹਸਾਉਣ ਵਾਲੇ ਹਨ।

 

 
 
 
 
 
 
 
 
 
 
 
 
 
 

#LaodedJatt @harbysangha @gigmestudio @ursukhsandhu @officialravinderbilla

A post shared by Kulwinderbilla (@kulwinderbilla) on Oct 6, 2019 at 8:02am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News