ਪੰਜਾਬ ਦੇ ਮਸ਼ਹੂਰ ਗੀਤਕਾਰ ਪਰਗਟ ਸਿੰਘ ਲਿੱਦੜਾਂ ਦਾ ਦਿਹਾਂਤ

Tuesday, March 5, 2019 10:30 AM
ਪੰਜਾਬ ਦੇ ਮਸ਼ਹੂਰ ਗੀਤਕਾਰ ਪਰਗਟ ਸਿੰਘ ਲਿੱਦੜਾਂ ਦਾ ਦਿਹਾਂਤ

ਸੰਗਰੂਰ (ਬੇਦੀ)— ਪੰਜਾਬ ਦੇ ਮਸ਼ਹੂਰ ਗੀਤਕਾਰ ਅਤੇ ਅਨੇਕਾਂ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਰਾਜ਼ ਕਰਨ ਵਾਲੇ ਪਰਗਟ ਸਿੰਘ ਲਿੱਦੜਾਂ ਨਹੀ ਰਹੇ। ਉਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਜੋ ਕਿ ਕਿਸੇ ਬੀਮਾਰੀ ਤੋਂ ਪੀੜਤ ਸਨ। ਪ੍ਰਗਟ ਲਿੱਦੜਾਂ ਦੇ ਲਿਖੇ ਗੀਤ 'ਜਿੱਥੋਂ ਮਰਜ਼ੀ ਵੰਗਾਂ ਚੜ੍ਹਵਾ ਲਈਂ', 'ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ' ਅਤੇ ਅਨੇਕਾਂ ਗੀਤ ਗਾਇਕ ਹਰਜੀਤ ਹਰਮਨ ਵੱਲੋਂ ਗਾਏ ਗਏ ਹਨ।

    ਪਰਗਟ ਸਿੰਘ ਲਿੱਦੜਾਂ 'ਤੇ ਹਰਜੀਤ ਹਰਮਨ ਦੀ ਜੋੜੀ ਸੀ ਹਿੱਟ 

PunjabKesari,ਪਰਗਟ ਸਿੰਘ ਲਿੱਦੜਾਂ ਇਮੇਜ਼ ਐਚਡੀ ਫੋਟੋ ਡਾਊਨਲੋਡ,pargat singh lidhran image hd photo download

ਜ਼ਿਕਰਯੋਗ ਹੈ ਕਿ ਪ੍ਰਗਟ ਲਿੱਦੜਾਂ ਤੇ ਹਰਜੀਤ ਹਰਮਨ ਦੀ ਜੋੜੀ ਲੰਬੇ ਅਰਸੇ ਤੋਂ ਮਕਬੂਲ ਚਲੀ ਆ ਰਹੀ ਸੀ। ਪ੍ਰਗਟ ਲਿੱਦੜਾਂ ਦਾ ਪੁੱਤਰ ਸਟਾਈਲਨਵੀਰ ਸਿੰਘ ਪ੍ਰਸਿੱਧ ਵੀਡੀਓ ਡਾਇਰੈਕਟਰ ਹਨ। ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਅੰਦਰ ਸੋਗ ਦੀ ਲਹਿਰ ਛਾ ਗਈ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ।

 
 
 
 
 
 
 
 
 
 
 
 
 
 

ਛੱਡ ਗਿਆ ਅੱਧ ਵਿਚਕਾਰ ਰੰਗਲਾ ਸੱਜਣ ਕੋਈ ਸ਼ਬਦ ਨੀ ਕੁਛ ਕਹਿਣ ਲਈ "ਅਲਵਿਦਾ ਸਰਦਾਰ ਪਰਗਟ ਸਿਆਂ"

A post shared by Harjit Harman (@harjitharman) on Mar 4, 2019 at 8:12pm PST


ਉਨ੍ਹਾਂ ਨੇ ਦਿਹਾਂਤ 'ਤੇ ਗਾਇਕ ਹਰਜੀਤ ਹਰਮਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੀ ਤਸਵੀਰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ,''ਛੱਡ ਗਿਆ ਅੱਧ ਵਿਚਕਾਰ ਰੰਗਲਾ ਸੱਜਣ ਕੋਈ ਸ਼ਬਦ ਨੀ ਕੁਛ ਕਹਿਣ ਲਈ “ਅਲਵਿਦਾ ਸਰਦਾਰ ਪਰਗਟ ਸਿਆਂ।''


Edited By

Manju

Manju is news editor at Jagbani

Read More