ਪਰਿਣੀਤੀ ਨੇ ''ਗੋਲਮਾਲ ਅਗੇਨ'' ਦੇ ਸੈੱਟ ਤੋਂ ਆਰਾਮ ਫਰਮਾਉਂਦੇ ਸ਼ੇਅਰ ਕੀਤੀ ਇਹ ਤਸਵੀਰ

4/25/2017 5:27:48 PM

ਮੁੰਬਈ— ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਕ ''ਚ ਬਣ ਰਹੀ ਫਿਲਮ ''ਗੋਲਮਾਲ ਅਗੇਨ'' ਦਾ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ''ਚ ਮਨੋਰੰਜ਼ਨ, ਮਸਤੀ, ਧਮਾਲ ਆਦਿ ਦਾ ਭਰਪੂਰ ਨਜ਼ਾਰਾ ਦੇਖਣ ਨੂੰ ਮਿਲੇਗਾ। ਗੋਲਮਾਲ ਸੀਰੀਜ਼ ਦੀਆਂ ਬਾਕੀ ਫਿਲਮਾਂ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਬਹੁਤ ਮਿਲਿਆ ਸੀ।

ਜ਼ਿਕਰਯੋਗ ਹੈ ਕਿ ਫਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਹੈਦਰਾਬਾਦ ''ਚ ਚੱਲ ਰਹੀ ਹੈ। ਫਿਲਮ ਦੇ ਸੈੱਟ ਤੋਂ ਇਕ ਨਵੀਂ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ''ਚ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਅਤੇ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਸੈੱਟ ''ਤੇ ਆਰਾਮ ਕਰਦੇ ਨਜ਼ਰ ਆ ਰਹੇ ਹਨ। ਦੋਵੇਂ ਹੀ ਕਾਫੀ ਕੁਲ ਅੰਦਾਜ਼ ''ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹੋਏ ਫੈਨਜ਼ ''ਚ ਫਿਲਮ ਨੂੰ ਦੇਖਣ ਦੀ ਬੇਸਬਰੀ ਹੋਰ ਜ਼ਿਆਦਾ ਵੱਧਦੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਗੋਲਮਾਲ ਸੀਰੀਜ਼ ਦੀ ਇਸ ਫਿਲਮ ''ਚ ਪਰਿਣੀਤੀ ਚੋਪੜਾ ਅਤੇ ਬਾਲੀਵੁੱਡ ਅਭਿਨੇਤਰੀ ਤੱਬੂ ਪਹਿਲੀ ਵਾਰ ਨਜ਼ਰ ਆ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News