B'Day Spl : ਨਾ ਚਾਹ ਕੇ ਵੀ ਦਬਾਅ 'ਚ ਪਰਿਣੀਤੀ ਨੂੰ ਕਰਨਾ ਪਿਆ ਸੀ ਫਿਲਮਾਂ ਲਈ ਇਹ ਕੰਮ

10/22/2017 1:02:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। 28 ਅਕਤੂਬਰ, 1988 ਨੂੰ ਹਰਿਆਣਾ ਦੇ ਅੰਬਾਲਾ 'ਚ ਇਕ ਪੰਜਾਬੀ ਪਰਿਵਾਰ 'ਚ ਜਨਮੀ ਸੀ। ਸੁਪਰਸਟਾਰ ਪ੍ਰਿਯੰਕਾ ਚੋਪੜਾ ਦੀ ਕਜ਼ਨ ਹੋਣ ਦੇ ਬਾਵਜੂਦ ਉਨ੍ਹਾਂ ਕਦੀ ਫਿਲਮਾਂ ਲਈ ਇਸ ਚੀਜ ਦਾ ਸਹਾਰਾ ਨਹੀਂ ਲਿਆ। ਪਰਿਣੀਤੀ ਨੇ ਯਸ਼ ਰਾਜ ਫਿਲਮਸ ਦੇ ਬੈਨਰ ਨਾਲ ਮੈਨੇਜ਼ਰ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ। ਉਨ੍ਹਾਂ 'ਦਿਲ ਬੋਲੇ ਹੜਿਪਾ', 'ਰਾਕੇਟ ਸਿੰਘ', 'ਬਦਮਾਸ਼ ਕੰਪਨੀ', 'ਲਫੰਗੇ ਪਰਿੰਦੇ' ਵਰਗੀਆਂ ਫਿਲਮਾਂ 'ਚ ਮੈਨੇਜਮੈਂਟ ਦਾ ਕੰਮ ਸੰਭਾਲ ਚੁੱਕੀ ਹੈ।

PunjabKesari
ਪਰਿਣੀਤੀ ਨੇ 'ਲੇਡੀਜ਼ ਵਰਸੇਜ ਰਿੱਕੀ ਬਹਿਲ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਸਹਿ-ਅਭਿਨੇਤਰੀ ਦੇ ਤੌਰ 'ਤੇ ਪਰਿਣੀਤੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਅਗਲੀ ਫਿਲਮ 'ਇਸ਼ਕਜਾਦੇ' 'ਚ ਪਰਿਣੀਤੀ ਬਤੌਰ ਅਭਿਨੇਤਰੀ ਅਰਜੁਨ ਕਪੂਰ ਨਾਲ ਨਜ਼ਰ ਆਈ। ਇਸ ਫਿਲਮ ਤੋਂ ਬਾਅਦ ਪਰਿਣੀਤੀ ਦੇ ਹਿੱਸੇ ਕਾਫੀ ਹਿੱਟ ਫਿਲਮਾਂ ਆਉਣ ਲੱਗ ਪਈਆਂ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪਰਿਣੀਤੀ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਸਿਖਿਆ ਲਈ ਹੋਈ ਹੈ। ਪਰਿਣੀਤੀ ਨੇ ਅੱਜ ਬਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੀ ਹੈ।

PunjabKesari
ਪਰਿਣੀਤੀ ਚੋਪੜਾ ਇਕ ਸਾਲ ਪਰਦੇ 'ਤੇ ਬਿਲਕੁਲ ਨਹੀਂ ਦਿਖੀ ਪਰ ਉਹ ਆਪਣੀ ਮਰਜ਼ੀ ਨਾਲ ਫਿਮਲਾਂ ਤੋਂ ਦੂਰ ਨਹੀਂ ਹੋਈ ਸੀ। ਕਿਸੇ ਖਾਸ ਕੰਮ ਦੀ ਵਜ੍ਹਾ ਕਰਕੇ ਫਿਲਮ ਇੰਡਸਟਰੀ ਤੋਂ ਦੂਰ ਸੀ। ਆਖਿਰ ਖੁਦ ਸਾਹਮਣੇ ਆ ਕੇ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਕੀ ਕਰ ਰਹੀ ਸੀ ਅਤੇ ਨਿਰਦੇਸ਼ਕਾਂ ਦੇ ਦਬਾਅ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕੀ ਕੁਝ ਕਰਨਾ ਪਿਆ। ਦਰਸਅਲ ਜਦੋਂ ਪਰਿਣੀਤੀ ਨੂੰ ਫਿਲਮਾਂ 'ਚ ਉਮੀਦ ਦੇ ਮੁਤਾਬਕ ਸਫਲਤਾ ਨਹੀਂ ਮਿਲੀ ਤਾਂ ਇਸ ਦੀ ਵਜ੍ਹਾ ਉਨ੍ਹਾਂ ਦਾ ਭਾਰੀ ਸਰੀਰ ਮੰਨਿਆ ਜਾਂਦਾ ਸੀ।

PunjabKesari
ਆਖਿਰਕਾਰ ਪਰਿਣੀਤੀ ਨੂੰ ਇਸ ਗੱਲ ਦਾ ਅਹਿਸਾਸ ਦਵਾ ਦਿੱਤਾ ਗਿਆ ਕਿ ਉਹ ਫਿਲਮਾਂ ਦੇ ਹਿਸਾਬ ਨਾਲ ਮੋਟੀ ਹੈ। ਇਸ ਤੋਂ ਬਾਅਦ ਪਰਿਣੀਤੀ ਨੇ ਆਪਣੇ ਆਪ ਨੂੰ ਭਾਰ ਘਟਾਉਣ ਲਈ ਦੇਸ਼ ਤਕ ਛੱਡ ਦਿੱਤਾ। ਦਰਸਅਲ ਪਰਿਣੀਤੀ ਨੇ ਪਿਛਲੇ ਸਾਲ ਡੇਟਾਕਸ ਪ੍ਰੋਗਰਾਮ ਨੂੰ ਫਾਲੋਅ ਕੀਤਾ, ਇਹ ਭਾਰ ਘਟਾਉਣ ਵਾਲੀ ਇਕ ਵਿਧੀ ਹੈ ਜੋ ਅਸਟ੍ਰੀਆ 'ਚ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ 'ਚ ਕਈ ਟੈਸਟ ਕੀਤੇ ਜਾਂਦੇ ਹਨ। ਇਕ ਸਾਲ ਬਾਅਦ ਪਰਿਣੀਤੀ ਪਹਿਲਾਂ ਨਾਲੋਂ ਕਾਫੀ ਪਤਲੀ ਦਿਖਾਈ ਦੇ ਰਹੀ ਹੈ।

PunjabKesari

ਪਰਿਣੀਤੀ ਨੇ ਕਿਹਾ ਕਿ ਜੇਕਰ ਮੈਂ ਕਿਸੇ ਹੋਰ ਪੇਸ਼ੇ 'ਚ ਹੁੰਦੀ ਤਾਂ ਮੈਨੂੰ ਇਹ ਸਭ ਕਰਨ ਦੀ ਜ਼ਰੂਰਤ ਨਹੀਂ ਸੀ ਪਰ ਫਿਲਮਾਂ 'ਚ ਦਬਾਅ ਹੁੰਦਾ ਹੈ। ਤੁਹਾਨੂੰ ਖੁਦ ਨੂੰ ਫਿੱਟ ਰੱਖਣਾ ਹੁੰਦਾ ਹੈ। ਪਰਿਣੀਤੀ ਮੁਤਾਬਕ ਜਦੋਂ ਫਿਲਮਾਂ 'ਚ ਹੁੰਦੇ ਹੋ ਤਾਂ ਤੁਹਾਨੂੰ ਰੋਜਾਨਾ ਆਪਣੇ ਸਰੀਰ ਦੀ ਦੇਖਭਾਲ ਕਰਨੀ ਪੈਂਦੀ ਹੈ।

PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News