ਅਜਿਹੀਆਂ ਸੈਲਫੀਆਂ ਲੈਣ ਦਾ ਰਹਿੰਦਾ ਹੈ ਜਨੂੰਨ ਇਸ ਅਭਿਨੇਤਰੀ ਦੇ ਸਿਰ ''ਤੇ

Sunday, May 14, 2017 11:24 AM
ਲਾਂਸ ਏਜਿਲਸ— ਮਾਡਲ ਅਤੇ ਸਾਬਕਾ ਰਿਐਲਿਟੀ ਟੀ. ਵੀ. ਸਟਾਰ ਪੈਰਿਸ ਹਿਲਟਨ ਨੇ ਆਪਣੇ ਸੈਲਫੀ ਲੈਣ ਦੇ ਜਨੂੰਨ ਦੇ ਬਾਰੇ ਦੱਸਿਆ ਹੈ। ਸੂਤਰਾਂ ਮੁਤਾਬਕ, ਹਿਲਟਨ ਨੇ ਕਿਹਾ ਹੈ ਕਿ, ''ਮੈਂ ਬਹੁਤ ਘੱਟ ਉਮਰ ਤੋਂ ਹੀ ਸੈਲਫੀ ਲੈਂਦੀ ਆ ਰਹੀ ਹੈ।'' ਹਿਲਟਨ ਮੁਤਾਬਕ, ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ''ਤੇ ਆਉਣ ਵਾਲੇ ਲੋਕਾਂ ਲਈ ਮਸ਼ਹੂਰ ਹੋਣਾ ਆਸਾਨ ਹੋ ਗਿਆ ਹੈ। ਦੱਸ ਦਈਏ ਕਿ ਪੈਰਿਸ ਦੇ ਇੰਸਟਾਗ੍ਰਾਮ ''ਤੇ ਸੈਲਫੀ ਤਸਵੀਰਾਂ ਦੀ ਭਰਮਾਰ ਹੈ, ਜਿਸ ''ਚ ਉਹ ਕਾਫੀ ਅਰਕਸ਼ਿਤ ਅਤੇ ਹੌਟ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਹਿਲਟਨ ਦਾ ਕਹਿਣਾ ਹੈ ਕਿ, ''ਅਸੀਂ ਪੂਰੀ ਤਰ੍ਹਾਂ ਨਾਲ ਮਸ਼ਹੂਰ ਹਸਤੀਆਂ ਦੀ ਇੱਕ ਨਵੀਂ ਸ਼ੈਲੀ ਸ਼ੁਰੂ ਕੀਤੀ ਹੈ। ਇਨ੍ਹੀ ਦਿਨੀਂ ਮੈਨੂੰ ਲੱਗਦਾ ਹੈ ਕਿ ਮਸ਼ਹੂਰ ਹੋਣਾ ਕਾਫੀ ਸੋਖਾ ਹੋ ਗਿਆ ਹੈ। ਫੋਨ ਨਾਲ ਕੋਈ ਲੀ ਅਜਿਹਾ ਕਰ ਸਕਦਾ ਹੈ।''