ਮਾਇਕਲ ਜੈਕਸਲ ਦੀ ਬੇਟੀ ਦੇ ਹੁਸਨ ਦਾ ਕਹਿਰ, ਨਿਊਡ ਤਸਵੀਰਾਂ ਹੋਈਆਂ ਵਾਇਰਲ

Monday, May 15, 2017 9:52 AM
ਲਾਸ ਏਜਿਲਸ— ਅਮਰੀਕੀ ਮਾਡਲ ਅਤੇ ਮਾਇਕਲ ਜੈਕਸਨ ਦੀ ਬੇਟੀ ਪੇਰਿਸ ਜੈਕਸਨ ਅੱਜ-ਕੱਲ੍ਹ ਬਹੁਤ ਸੁਰਖੀਆਂ ''ਚ ਹੈ। ਪੇਰਿਸ ਆਪਣੇ ਪਿਤਾ ਦੀ ਇਕਲੌਤੀ ਸੰਤਾਨ ਹੈ, ਜੋ ''ਮੇਟ ਗਾਲਾ 2017'' ''ਚ ਨਜ਼ਰ ਆਈ ਸੀ। ਪੇਰਿਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ''ਤੇ ਆਪਣੀਆਂ ਕੁਝ ਨਿਊਡ ਤਸਵੀਰ ਸ਼ੇਅਰ ਕਰਕੇ ਤਹਿਲਕਾ ਮਚਾ ਦਿੱਤਾ ਹੈ। ਪੇਰਿਸ ਦੇ ਇੰਸਟਾਗ੍ਰਾਮ ''ਤੇ 14 ਲੱਖ ਫਾਲੋਅਰਸ ਹਨ, ਜੋ ਪੇਰਿਸ ਨੂੰ ਨਿਊਡ ਤਸਵੀਰ ਪਾਉਣ ''ਤੇ ਕਾਫੀ ਭਲਾ-ਬੁਰਾ ਕਹਿ ਰਹੇ ਹਨ ਅਤੇ ਪੇਰਿਸ ਦੀ ਅਲੋਚਨਾ ਕਰ ਰਹੇ ਹਨ। ਆਪਣੀ ਨਿਊਡ ਤਸਵੀਰ ਬਾਰੇ ਪੇਰਿਸ ਨੇ ਕਿਹਾ ਹੈ ਕਿ, ''ਮੈਂ ਆਪਣੀ ਨਿਊਡ ਤਸਵੀਰਾਂ ਇਸੇ ਤਰ੍ਹਾਂ ਸ਼ੇਅਰ ਕਰਦੀ ਰਹੇਗੀ, ਤਾਂ ਕਿ ਲੋਕ ਉਸ ਦਾ ਪਿੱਛਾ ਕਰਨਾ ਛੱਡ ਦੇਣ। ਉਸ ਨੇ ਕਿਹਾ ਹੈ ਕਿ ਨੰਗਪੁਣਾ ਕੁਦਰਤ ਹੈ, ਜਿਸ ਤਰ੍ਹਾਂ ਇਨਸਾਨ ਪੈਦਾ ਹੁੰਦਾ ਹੈ, ਇਹ ਉਸੇ ਦਾ ਹੀ ਹਿੱਸਾ ਹੈ।''
ਜ਼ਿਕਰਯੋਗ ਹੈ ਕਿ ਪੇਰਿਸ ਜੈਕਸ਼ਨ ਮਸ਼ਹੂਰ ਪੌਪ ਸਟਾਰ ਮਾਇਕਲ ਜੈਕਸਨ ਦੀ ਇਕਲੌਤੀ ਬੇਟੀ ਹੈ। ਉਸ ਨੇ ਜੋ ਆਪਣੀ ਟਾਪਲੈਸ ਤਸਵੀਰ ਇੰਸਟਾਗ੍ਰਾਮ ''ਤੇ ਪਾਈ ਹੈ, ਉਸ ''ਚ ਉਹ ਧੁੱਪ ''ਚ ਬੈਠੀ ਹੈ ਅਤੇ ਨਾਲ ਉਸ ਦਾ ਕੁੱਤਾ ਹੈ। ਇਸ ''ਬਲੈਕ ਐਂਡ ਵਾਇਟ'' ਤਸਵੀਰ ''ਚ ਪੇਰਿਸ ਟਾਪਲੈਸ ਹੋ ਕੇ ਸਿਗਰਟ ਪੀ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਲੰਬੀ ਪੋਸਟ ਵੀ ਲਿਖੀ ਹੈ। ਇਸ ਪੋਸਟ ''ਚ ਪੇਰਿਸ ਨੇ ਲਿਖਿਆ ਹੈ, ''ਨੰਗਪੁਣੇ ਦੀ ਸ਼ੁਰੂਆਤ ਕੁਦਰਤ ਵੱਲ ਵਾਪਿਸ ਜਾਣ ਲਈ ਇੱਕ ਅੰਦੋਲਨ ਦੇ ਰੂਪ ''ਚ ਹੋਈ ਸੀ। ਇੱਥੋਂ ਤੱਕ ਕਿ ਇਸ ਨੂੰ ਦਰਸ਼ਨ ਦੇ ਤੌਰ ''ਤੇ ਵੇਖਿਆ ਗਿਆ। ਇਨਸਾਨ ਆਪ ਵੀ ਨੰਗਾ ਹੀ ਪੈਦਾ ਹੋਇਆ ਸੀ।'' ਪੇਰਿਸ ਜੈਕਸਨ ਉਸ ਸਮੇਂ ਸਿਰਫ 11 ਸਾਲ ਦੀ ਸੀ, ਜਦੋਂ ਉਸਦੇ ਪਿਤਾ ਮਾਇਕਲ ਜੈਕਸਨ ਦੀ 25 ਜੂਨ 2009 ਨੂੰ ਮੌਤ ਹੋਈ ਸੀ।