ਜਾਣੋ ਕਿਵੇਂ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚੇ ਮਸ਼ਹੂਰ ਗਾਇਕ ਪਰਮੀਸ਼ ਵਰਮਾ

4/14/2018 4:57:40 PM

ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਪਰਮੀਸ਼ ਵਰਮਾ 'ਤੇ ਬੀਤੇ ਰਾਤ ਹੋਏ ਮੰਦਭਾਗੇ ਹਾਦਸੇ ਨਾਲ ਪੂਰਾ ਪਾਲੀਵੁੱਡ ਸਹਿਮ ਗਿਆ ਹੈ। ਉਨ੍ਹਾਂ ਨੇ ਪੰਜਾਬੀ ਗੀਤਾਂ 'ਚ ਮਾਡਲਿੰਗ ਕਰਕੇ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਲਈ ਹੈ ਕਿ ਹਰ ਵਰਗ ਦਾ ਵਿਅਕਤੀ ਉਨ੍ਹਾਂ ਨੂੰ ਅੱਜ ਜਾਣਦਾ ਹੈ। ਅੱਜ-ਕੱਲ ਪਰਮੀਸ਼ ਵਰਮਾ ਨੂੰ ਹਰ ਗਾਇਕ ਆਪਣੇ ਗੀਤਾਂ 'ਚ ਮਾਡਲ ਬਣਾਉਣਾ ਚਾਹੁੰਦਾ ਹੈ। ਆਖਿਆ ਜਾਂਦਾ ਹੈ ਕਿ ਪਰਮੀਸ਼ ਵਰਮਾ ਜਿਸ ਗਾਇਕ ਦੇ ਗੀਤ 'ਚ ਮਾਡਲਿੰਗ ਕਰ ਦੇਣ ਉਹ ਗੀਤ ਸੁਪਰਹਿੱਟ ਹੋ ਜਾਂਦਾ ਹੈ। ਅਜਿਹਾ ਅਸੀਂ ਨਹੀਂ ਉਨ੍ਹਾਂ ਦੀ ਫੈਨਜ਼ ਫਲਾਇੰਗ ਦਾ ਕਹਿਣਾ ਹੈ।
PunjabKesari
ਪਰਮੀਸ਼ ਵਰਮਾ ਗੀਤ 'ਚ ਆਪਣੀ ਅਦਾਕਾਰੀ ਨੂੰ ਇੰਨੇ ਸੁਚੱਜੇ ਢੰਗ ਨਾਲ ਪੇਸ਼ ਕਰਦੇ ਹਨ ਕਿ ਹਰ ਇਕ ਦੀ ਪਸੰਦ 'ਤੇ ਉਹ ਗੀਤ ਖਰਾ ਉਤਰਦਾ ਹੈ। ਉਨ੍ਹਾਂ ਨੇ ਪਹਿਲਾਂ ਅਸਿਸਟੈਂਟ ਡਾਇਰੈਕਟਰ ਤੇ ਫਿਰ ਮਾਡਲਿੰਗ ਅਤੇ ਡਾਇਰੈਕਟਰ ਵਜੋਂ ਆਪਣੇ ਆਪ ਨੂੰ ਇੰਡਸਟਰੀ 'ਚ ਸਾਬਿਤ ਕੀਤਾ। ਪਰਮੀਸ਼ ਵਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਡਾਇਰੈਕਟਰ ਜਸ਼ਨ ਨੰਨੜ ਦੇ ਗੀਤਾਂ 'ਚ ਮਾਡਲਿੰਗ ਤੋਂ ਕੀਤੀ ਸੀ ਅਤੇ ਫਿਰ ਪਰਮੀਸ਼ ਆਪ ਡਾਇਰੈਕਸ਼ਨ ਦੇ ਕੰਮ 'ਚ ਆ ਗਏ।
PunjabKesari
ਪਰਮੀਸ਼ ਵਰਮਾ ਦਾ ਪਹਿਲਾਂ ਡਾਇਰੈਕਟ ਗੀਤ ਮਸ਼ਹੂਰ ਗਾਇਕ ਨਿੰਜਾ ਦਾ 'ਠੋਕਦਾ ਰਿਹਾ' ਸੀ। ਇਸ ਗੀਤ ਨਾਲ ਪਰਮੀਸ਼ ਵਰਮਾ ਅਤੇ ਨਿੰਜਾ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਦੱਸ ਦਈਏ ਕੀ ਹਾਲ ਹੀ 'ਚ ਪਰਮੀਸ਼ ਵਰਮਾ ਨੇ ਮਾਡਲਿੰਗ ਦੇ ਖੇਤਰ ਤੋਂ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ ਹੈ।
PunjabKesari
ਉਨ੍ਹਾਂ ਦੀ ਪੰਜਾਬੀ ਫਿਲਮ 'ਰੌਕੀ ਮੈਂਟਲ' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਛੜ੍ਹਾ' ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 
PunjabKesari
ਦੱਸਣਯੋਗ ਹੈ ਕਿ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਸੋਸ਼ਲ ਮੀਡੀਆ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ 'ਚ ਪਰਮੀਸ਼ ਵਰਮਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਉਹ ਚੰਡੀਗੜ੍ਹ ਦੇ ਨਿੱਜੀ ਹਸਪਤਾਲ 'ਚ ਭਰਤੀ ਹਨ।
PunjabKesari
ਦੱਸ ਦੇਈਏ ਕਿ ਆਈ 20 ਕਾਰ 'ਚ ਸਵਾਰ ਹੋ ਕੇ ਬਾਦਮਾਸ਼ਾਂ ਨੇ ਪਰਮੀਸ਼ ਵਰਮਾ ਦਾ ਪਿੱਛਾ ਕਰਕੇ ਗੋਲੀ ਚਲਾਈ ਸੀ। ਦੱਸਣਯੋਗ ਹੈ ਕਿ ਮੋਹਾਲੀ ਦੇ ਐੱਸ. ਐੱਸ. ਪੀ. ਨੇ ਇਸ ਮਾਮਲੇ 'ਚ ਬੋਲਦੇ ਹੋਏ ਕਿਹਾ, ਪਰਮੀਸ਼ ਵਰਮਾ ਦਾ ਰਾਤ ਨੂੰ ਤਕਰੀਬਨ 12:30 ਵਜੇ ਫੋਨ ਆਇਆ ਸੀ ਕਿ ਉਸ 'ਤੇ ਗੋਲੀ ਚਲਾਈ ਗਈ ਹੈ।
PunjabKesari
ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੀ ਲੱਤ 'ਤੇ ਇਕ ਗੋਲੀ ਵੱਜੀ ਸੀ, ਜਿਸ ਕਿਸੇ ਕ੍ਰੋਟਾ ਕਾਰ ਵਾਲੇ ਨੇ ਮਾਰੀ ਸੀ। ਸਾਨੂੰ ਅੱਜ ਸਵੇਰੇ ਪਤਾ ਲੱਗਾ ਹੈ ਕਿ ਪਹਿਲਾਂ ਵੀ ਪਰਮੀਸ਼ ਵਰਮਾ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ।
PunjabKesari
ਜੇਕਰ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਉਸ ਦੀ ਸੁਰੱਖਿਆ ਲਈ ਕੋਈ ਨਾ ਕੋਈ ਵਿਵਸਥਾ ਜ਼ਰੂਰ ਕਰਦੇ। ਅਸੀਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਤੇ ਸਾਨੂੰ ਉਨ੍ਹਾਂ ਦਾ ਸੁਰਾਗ ਵੀ ਮਿਲ ਚੁੱਕਾ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News