Pics: ਮਾਲਦੀਵ 'ਚ ਪਤੀ ਨਾਲ ਇੰਝ ਇੰਜੁਆਏ ਕਰ ਰਹੀ ਹੈ ਪਾਰੂਲ ਚੌਹਾਨ

Monday, December 31, 2018 4:57 PM

ਮੁੰਬਈ(ਬਿਊਰੋ)— ਸਟਾਰ ਪਲੱਸ ਦੇ ਸੁਪਰਹਿੱਟ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਸੁਵਰਣਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪਾਰੂਲ ਚੌਹਾਨ ਇਨ੍ਹੀਂ ਦਿਨੀਂ ਆਪਣੇ ਪਤੀ ਚਿਰਾਗ ਠੱਕਰ ਨਾਲ ਹਨੀਮੂਨ ਇੰਜੁਆਏ ਕਰ ਰਹੀ ਹੈ। ਪਾਰੂਲ ਚੌਹਾਨ ਨੇ 12 ਦਸੰਬਰ ਨੂੰ ਵਿਆਹ ਕੀਤਾ ਸੀ ਅਤੇ ਹੁਣ ਪਾਰੂਲ ਪਤੀ ਚਿਰਾਗ ਨਾਲ ਮਾਲਦੀਵ 'ਚ ਹਨੀਮੂਨ ਮਨਾ ਰਹੀ ਹੈ।PunjabKesari
ਜੀ ਹਾਂ, ਹਾਲ ਹੀ 'ਚ ਕੁਝ ਖਾਸ ਪੱਲਾਂ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਇਕ ਤਸਵੀਰ ਨਾਲ ਉਨ੍ਹਾਂ ਨੇ ਕੈਪਸਨ 'ਚ ਲਿਖਿਆ,'' You will forever be my always.''PunjabKesari
ਇਨ੍ਹਾਂ ਤਸਵੀਰਾਂ 'ਚ ਪਾਰੂਲ ਪਤੀ ਨਾਲ ਰੋਮਾਂਟਿਕ ਹੁੰਦੀ ਨਜ਼ਰ ਆ ਰਹੀ ਹੈ ਅਤੇ ਕਈ ਤਸਵੀਰਾਂ 'ਚ ਉਹ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਵਿਆਹ ਤੋਂ ਬਾਅਦ ਪਾਰੂਲ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ ਜੋ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਨਜ਼ਰ ਆ ਰਿਹਾ ਹੈ।PunjabKesari
ਦੱਸ ਦੇਈਏ ਕਿ ਪਾਰੂਲ ਨੇ ਮੁੰਬਈ ਦੇ ਇਕ ਮੰਦਰ 'ਚ ਵਿਆਹ ਕੀਤਾ ਸੀ ਅਤੇ ਇਸ ਤੋਂ ਬਾਅਦ ਮੁੰਬਈ ਵਿਚ ਇਕ ਖਾਸ ਰਿਸੈਪਸ਼ਨ ਵੀ ਆਯੋਜਿਤ ਕੀਤੀ ਸੀ। ਜਿੱਥੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।PunjabKesari

PunjabKesari

PunjabKesari

PunjabKesari

PunjabKesari


About The Author

manju bala

manju bala is content editor at Punjab Kesari