17 ਸਾਲ ਦੀ ਉਮਰ 'ਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਾਰੁਲ ਗੁਲਾਟੀ ਦੀਆਂ ਦੇਖੋ ਦਿਲਕਸ਼ ਤਸਵੀਰਾਂ

Monday, August 6, 2018 12:31 PM

ਜਲੰਧਰ (ਬਿਊਰੋ)— 'ਜ਼ੋਰਾਵਰ', 'ਰੋਮੀਓ ਰਾਝਾਂ', 'ਬੁਰਾਹ' ਵਰਗੀਆਂ ਪਾਲੀਵੁੱਡ ਫਿਲਮਾਂ 'ਚ ਹੁਸਨ ਦੇ ਜਲਵੇ ਬਿਖੇਰ ਚੁੱਕੀ ਪੰਜਾਬੀ ਅਦਾਕਾਰਾ ਅਤੇ ਮਾਡਲ ਪਾਰੁਲ ਗੁਲਾਟੀ ਦਾ ਅੱਜ 24ਵਾਂ ਜਨਮਦਿਨ ਹੈ।

PunjabKesari

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਖੂਬਸੂਰਤ ਅਤੇ ਹੌਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਦੇਖਣ 'ਚ ਬੇਹੱਦ ਦਿਲਕਸ਼ ਹਨ।

PunjabKesari

ਜਾਣਕਾਰੀ ਮੁਤਾਬਕ 17 ਸਾਲ ਦੀ ਉਮਰ 'ਚ ਪਾਰੁਲ ਨੇ ਮਾਡਲਿੰਗ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

17 ਸਾਲ ਦੀ ਉਮਰ 'ਚ ਇਕ ਐਡ ਸ਼ੂਟ ਕਰਨ ਤੋਂ ਬਾਅਦ ਪਾਰੁਲ ਨੂੰ ਕੰਮ ਦੇ ਆਫਰ ਮਿਲਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਲੰਡਨ ਦੀ 'ਰਾਇਲ ਅਕੈਡਮੀ' 'ਚ ਐਕਟਿੰਗ ਦਾ ਕੋਰਸ ਕੀਤਾ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਕਦਮ ਰੱਖਿਆ।

PunjabKesari

ਉਹ ਫਿਲਮਾਂ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਉਹ ਥੀਏਟਰ 'ਚ ਵੀ ਕੰਮ ਕਰ ਚੁੱਕੀ ਹੈ।

PunjabKesari

ਇਕ ਇੰਟਰਵਿਊ ਦੌਰਾਨ ਪਾਰੁਲ ਨੇ ਕਿਹਾ ਸੀ, ''ਜਦੋਂ ਮੈਂ 12ਵੀਂ ਕਲਾਸ 'ਚ ਸੀ ਤਾਂ ਉਸ ਸਮੇਂ ਤੋਂ ਮੈਨੂੰ ਫਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ ਸਨ।

PunjabKesari

ਮੈਂ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਇੰਡਸਟਰੀ ਨਾਲ ਜੁੜੀ ਹਾਂ।

PunjabKesari

ਐਕਟਿੰਗ 'ਚ ਆਉਣ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ।

PunjabKesari

12ਵੀਂ ਕਲਾਸ 'ਚ ਪੜ੍ਹਾਈ ਦੌਰਾਨ ਮੈਨੂੰ ਮਾਡਲਿੰਗ ਕੰਪਨੀ ਨੇ ਫੇਸਬੁੱਕ ਰਾਹੀਂ ਲੱਭਿਆ ਸੀ।''

PunjabKesari PunjabKesari


Edited By

Chanda Verma

Chanda Verma is news editor at Jagbani

Read More