ਜਾਣੋਂ ਪਰਵੀਨ ਬੌਬੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ

4/4/2019 4:38:18 PM

ਜਲੰਧਰ(ਬਿਊਰੋ)— ਅਦਾਕਾਰਾ ਪਰਵੀਨ ਬੌਬੀ ਨੇ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ। ਉਸ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ। 80 ਦੇ ਦਹਾਕੇ ਦੀ ਪਰਵੀਨ ਬੌਬੀ ਗਲੈਮਰਸ ਅਦਾਕਾਰਾਂ ਚੋਂ ਇਕ ਸੀ ਪਰ ਆਪਣੇ ਹੀ ਖੁਦ ਦੇ ਫਲੈਟ 'ਚ ਹੀ ਪਰਵੀਨ ਬੌਬੀ ਦੀ ਦਰਦਨਾਕ ਹੋ ਗਈ ਸੀ। ਜੇਕਰ ਅੱਜ ਉਹ ਜ਼ਿੰਦਾ ਹੁੰਦੀ ਤਾਂ ਅੱਜ ਆਪਣਾ 70ਵਾਂ ਜਨਮਦਿਨ ਮਨਾ ਰਹੀ ਹੁੰਦੀ। ਪਰਵੀਨ ਬੌਬੀ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇੰਡਸਟਰੀ 'ਚ ਆਉਣ ਤੋਂ ਬਾਅਦ ਬਹੁਤ ਜਲਦ ਉਨ੍ਹਾਂ ਨੇ ਖੁਦ ਨੂੰ ਸੈੱਟ ਕੀਤਾ।
PunjabKesari
ਗੁਜਰਾਤ ਦੇ ਜੂਨਾਗੜ ਦੇ ਇਕ ਮੁਸਲਿਮ ਪਰਿਵਾਰ 'ਚ ਬੌਬੀ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਮਾਊਂਟ ਕਰਮਲ ਹਾਈ ਸਕੂਲ ਅਤੇ ਬਾਅਦ ਦੀ ਸੈੱਟ ਜੈਵੀਅਰਸ ਕਾਲਜ, ਅਹਿਮਦਾਬਾਦ 'ਚ ਹੋਈ। ਇਸ ਦੌਰਾਨ ਫਿਲਮਕਾਰ ਬੀ. ਆਰ. ਦੀ ਨਜ਼ਰ ਬੌਬੀ 'ਤੇ ਨਜ਼ਰ ਪਈ।
PunjabKesari
ਮਿੰਨੀ ਸਕਰਟ ਪਾਈ ਅਤੇ ਸਿਗਰਟ ਲਈ ਬੌਬੀ ਦਾ ਅੰਦਾਜ਼ ਬੀ. ਆਰ. ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਤਰੁੰਤ ਆਪਣੀ ਫਿਲਮ 'ਚਰਿੱਤਰ' (1973) ਲਈ ਬੌਬੀ ਨੂੰ ਸਾਈਨ ਕਰ ਲਿਆ। ਹਾਲਾਂਕਿ, ਇਹ ਫਿਲਮ ਤਾਂ ਨਹੀਂ ਚਲ ਸਕੀ। ਇਸ ਤੋਂ ਬਾਅਦ ਬੌਬੀ ਦੀਆਂ ਕਈ ਫਿਲਮਾਂ ਫਲਾਪ ਹੋਈਆਂ ਪਰ ਅੱਗੇ ਜਾ ਕੇ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਹਿੱਟ ਹੋਈਆਂ।
PunjabKesari
ਗਲੈਮਰਸ ਅਦਾਕਾਰਾ ਦੇ ਤੌਰ 'ਤੇ ਫਿਲਮ ਇੰਡਸਟਰੀ 'ਚ ਸਥਾਪਿਤ ਹੋ ਚੁੱਕੀ ਪਰਵੀਨ 1976 'ਚ ਟਾਈਮ ਮੈਗਜ਼ੀਨ ਦੀ ਕਵਰ ਗਰਲ ਬਣੀ। ਉਹ ਇਸ ਮੈਗਜ਼ੀਨ ਦੀ ਪਹਿਲੀ ਭਾਰਤੀ ਗਰਲ ਲੜਕੀ ਸੀ। ਬਹੁਤ ਥੋੜੀ ਉਮਰ 'ਚ ਉਹ ਸਫਲ ਅਦਾਕਾਰਾਂ 'ਚ ਸ਼ਾਮਲ ਹੋ ਗਈ।
PunjabKesari
ਜੀਨਤ ਅਮਾਨ ਤੋਂ ਬਾਅਦ ਪਰਵੀਨ ਬੌਬੀ ਬੋਲਡ ਅਤੇ ਬਿੰਦਾਸ ਅਦਾਕਾਰਾ ਬਣ ਗਈ ਸੀ, ਪਰ ਦੋਵਾਂ 'ਚ ਬਹੁਤ ਵੱਡਾ ਫਰਕ ਸੀ। ਪਰਵੀਨ ਦੀ ਸਫਲਤਾਂ ਹੀ ਸਭ ਤੋਂ ਵੱਡੀ ਦੁਸ਼ਮਨ ਬਣੀ ਗਈ ਸੀ।
PunjabKesari
ਪਰਵੀਨ ਬੌਬੀ ਦੀ ਜ਼ਿੰਦਗੀ 'ਚ ਇਕੱਲਾਪਨ ਅਤੇ ਦਰਦ ਹੀ ਰਿਹਾ। ਛੋਟੇ ਜਿਹੇ ਸ਼ਹਿਰ ਤੋਂ ਆ ਕੇ ਜ਼ਿਆਦਾ ਤਰੱਕੀ ਪਾਉਣ ਤੋਂ ਬਾਅਦ ਉਹ ਆਖਿਰ 'ਚ ਇਕੱਲੀ ਰਹਿ ਗਈ ਸੀ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News