ਅਭਿਨੇਤਰੀ ਨੇ ਆਪਣੇ ਧਰਮ ਨੂੰ ਲੈ ਕੇ ਕੀਤਾ ਟਵੀਟ, ਫੈਨਸ ਨੇ ਕੀਤੀ ਸ਼ਲਾਘਾ

4/21/2018 4:25:53 PM

ਮੁੰਬਈ (ਬਿਊਰੋ)— ਕਠੂਆ ਅਤੇ ਉੱਨਾਵ ਗੈਂਗਰੇਪ ਪੀੜਤਾਂ ਨੂੰ ਨਿਆ ਦਿਵਾਉਣ ਲਈ ਦੇਸ਼ਭਰ 'ਚ ਵਿਰੋਧ-ਪ੍ਰਦਸ਼ਨ ਹੋਏ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੋਸ਼ਲ ਮੀਡੀਆ 'ਚ ਕੈਂਪੇਨ ਚਲਾਏ ਗਏ। ਬਾਲੀਵੁੱਡ ਇੰਡਸਟ੍ਰੀ ਨੇ ਆਪਣੇ ਢੰਗ ਨਾਲ ਇਸ ਦੋਸ਼ ਖਿਲਾਫ ਪ੍ਰਤੀਕਿਰਿਆਵਾਂ ਦਿੱਤੀਆਂ। ਸੋਸ਼ਲ ਮੀਡੀਆ 'ਚ ਚਲਾਏ ਇਸ ਅਭਿਆਨ 'ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਵੀ ਹਿੱਸਾ ਲਿਆ। ਉਸ ਵੇਲੇ ਕਈ ਐਕਟਰਾਂ ਨੇ ਲਿਖਿਆ ਕਿ ਉਹ ਇਸ ਦੇ ਲਈ ਸ਼ਰਮਿੰਦਾ ਹੈ। ਹਾਲਾਂਕਿ ਇਸ ਕੜੀ 'ਚ ਬਾਲੀਵੁੱਡ ਦੀਆਂ ਹੀ ਹੋਰ ਅਦਾਕਾਰਾਂ ਪਾਇਲ ਰੋਹਤਗੀ ਦੀ ਰਾਏ ਵੱਖਰੀ ਹੈ।

PunjabKesari
ਪਾਇਲ ਨੇ ਟਵਿਟਰ 'ਤੇ ਲਿਖਿਆ ਕਿ ਉਨ੍ਹਾਂ ਨੂੰ ਮਾਨ ਹੈ ਕਿ ਉਹ ਇਕ ਹਿੰਦੂ ਹੈ। ਉਹ ਆਪਣੇ ਧਰਮ ਨਾਲ ਪਿਆਰ ਕਰਨ 'ਤੇ ਸ਼ਰਮਿੰਦਾ ਨਹੀਂ ਹੈ। ਪਾਇਲ ਨੇ ਲਿਖਿਆ ਕਿ ਉਹ ਹੋਰ ਧਰਮਾਂ ਦਾ ਵੀ ਸਤਿਕਾਰ ਕਰਦੀ ਹੈ ਪਰ ਆਪਣੇ ਧਾਰਮਿਕ ਵਿਸ਼ਵਾਸ 'ਤੇ ਵੀ ਉਨ੍ਹਾਂ ਨੂੰ ਮਾਨ ਹੈ। ਟਵੀਟ 'ਤੇ ਪਾਇਲ ਨੇ ਲਿਖਿਆ ਕਿ ਉਹ ਭੇਡ ਨਹੀਂ ਹੈ ਬਲਕਿ ਇਕ ਇਨਸਾਨ ਹੈ। ਧਾਰਮਿਕ ਪਹਿਲੂ 'ਤੇ ਪਾਇਲ ਦੇ ਪੱਖ ਦੀ ਸੋਸ਼ਲ ਮੀਡੀਆ 'ਚ ਵੀ ਜੱਮ ਕੇ ਤਾਰੀਫ ਹੋ ਰਹੀ ਹੈ। ਕਈ ਪ੍ਰੰਸ਼ਸਕਾਂ ਨੇ ਲਿਖਿਆ ਹੈ ਕਿ ਉਹ ਸੱਚੀ ਹਿੰਦੂ ਹੈ। ਜਿਸ ਨੂੰ ਆਪਣੇ ਧਰਮ 'ਤੇ ਮਾਨ ਹੈ।

PunjabKesari
ਟਵੀਟ ਕਰ ਕੁਨਾਲ ਗੁਰਜਰ ਲਿਖਦੇ ਹਨ ਕਿ ਉਨ੍ਹਾਂ ਨੂੰ ਅਦਾਕਾਰਾ 'ਤੇ ਮਾਨ ਹੈ। ਨਈ ਤਾਂ ਬਾਲੀਵੁੱਡ 'ਚ ਕਈ ਹਿੰਦੂ ਐਕਟਰਾਂ ਨੇ ਧਰਮ ਨੂੰ ਬਦਨਾਮ ਕਰਨ ਦਾ ਕਾਨਟ੍ਰੈਕਟ ਲਿਆ ਹੈ। ਉਨ੍ਹਾਂ ਨੂੰ ਵਿਆਹੁਤਾ ਮੁਸਲਿਮ ਨਾਲ ਵਿਆਹ ਕਰਨ 'ਚ ਮਾਨ ਹੈ ਅਤੇ ਹਿੰਦੂ ਹੋਣਾ ਸ਼ਰਮ ਮਹਿਸੂਸ ਕਰਵਾਉਂਦਾ ਹੈ। ਅਖਿਲੇਸ਼ ਲਿਖਦੇ ਹਨ,''ਵਾਹ ਪਾਇਲ ਅੱਜ ਤੁਸੀਂ ਦਿਲ ਜਿੱਤ ਲਿਆ ਹੈ! ਤੁਹਾਡੀ ਇਨ੍ਹਾਂ ਭਾਵਨਾਵਾਂ ਨੂੰ ਮੈਂ ਇਕ ਸਾਬਕਾ ਫੌਜੀ ਹੋਣ ਦੇ ਨਾਤੇ ਪੂਰੇ ਆਦਰ ਨਾਲ ਖੜ੍ਹੇ ਹੋ ਕੇ ਸੈਲਯੂਟ ਕਰਦਾ ਹਾਂ। ਤੁਸੀਂ ਇਕ ਅਭਿਨੇਤਰੀ ਹੋਣ ਦੇ ਨਾਲ ਇਕ ਸੱਚੀ ਭਾਰਤੀ ਵੀ ਹੋ।''

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News