ਤਸਵੀਰਾਂ: ਜਦੋਂ ਦਾਦਾ ਅਮਿਤਾਭ ਨਾਲ ਆਰਾਧਿਆ ਨੇ ਪ੍ਰਸ਼ੰਸਕਾਂ ਨਾਲ ਕੀਤੀ ਪਹਿਲੀ ਮੁਲਾਕਾਤ, ਕਿਹਾ...

5/30/2017 1:03:17 PM

ਮੁੰਬਈ— ਬਾਲੀਵੁੱਡ ਅਦਾਕਾਰਾ ਅਮਿਤਾਭ ਬੱਚਨ ਹਰ ਐਤਵਾਰ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰਦੇ ਹਨ ਪਰ ਇਸ ਵਾਰ ਉਨ੍ਹਾਂ ਦੀ ਪੋਤੀ ਆਰਾਧਿਆ ਅਤੇ ਨੂੰਹ ਐਸ਼ਵਰਿਆ ਵੀ ਨਜ਼ਰ ਆਈ। ਖੁਦ ਬਿੱਗ ਬੀ ਨੇ ਇਨ੍ਹਾਂ ਖੂਬਸੂਰਤ ਪਲਾਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਹ ਪਹਿਲਾ ਮੌਕਾ ਸੀ, ਜਦੋਂ ਐਸ਼ਵਰਿਆ ਦਾਦਾ ਅਮਿਤਾਭ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਪਹੁੰਚੀ ਸੀ।
ਅਮਿਤਾਭ ਨੇ ਤਸਵੀਰ ਸਾਂਝੀ ਕਰਦੇ ਲਿਖਿਆ, ''ਐਤਵਾਰ ਦੇ ਸ਼ੁੱਭਚਿੰਤਕ... ਅਤੇ ਛੋਟੀ ਬੱਚੀ ਦਾ ਉਨ੍ਹਾਂ ਨਾਲ ਇੰਟਰੋਡਕਸ਼ਨ... ਬਾਅਦ 'ਚ ਉਸ ਨੇ ਕਿਹਾ, ''ਮੈਂ ਕੁਝ ਡਰੀ ਹੋਈ ਸੀ।'' ਹਾਲਾਂਕਿ ਮੰਮੀ ਐਸ਼ਵਰਿਆ ਵੀ ਉਨ੍ਹਾਂ ਨਾਲ ਹੀ ਸੀ।
ਜ਼ਿਕਰਯੋਗ ਹੈ ਕਿ ਆਰਾਧਿਆ ਹੁਣ 5 ਸਾਲ ਦੀ ਹੈ। 16 ਨਵੰਬਰ 2011 ਨੂੰ ਉਨ੍ਹਾਂ ਦਾ ਜਨਮ ਹੋਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News