ਜ਼ਿਆਦਾ ਖੂਬਸੂਰਤ ਦਿਖਣ ਲਈ ਕਰਵਾਈ ਪਲਾਸਟਿਕ ਸਰਜਰੀ ਤਾਂ ਇੰਝ ਹੋਇਆ ਉਲਟਾ ਅਸਰ

Thursday, May 11, 2017 12:30 PM
ਮੁੰਬਈ— ਦੁਨੀਅਭਰ ''ਚ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ, ਜੋ ਦੂਜਿਆਂ ਨਾਲੋ ਜ਼ਿਆਦਾ ਖੂਬਸੂਰਤ ਦਿਖਣ ਲਈ ਹਮੇਸ਼ਾ ਪਲਾਸਟਿਕ ਸਰਜਰੀ ਦਾ ਸਹਾਰਾ ਲੈਂਦੇ ਹਨ। ਇਹ ਹੀ ਨਹੀਂ ਉਹ ਬੋਟੋਕਸ ਵਰਗੇ ਅਜੀਬੋ-ਗਰੀਬ ਤਰੀਕੇ ਵੀ ਅਪਣਾਉਂਦੇ ਹਨ, ਕਈ ਵਾਰ ਤਾਂ ਇਸ ਦੇ ਨਤੀਜੇ ਦਾ ਅਸਰ ਉਲਟਾ ਪੈਂਦਾ ਹੈ ਕਿ ਉਹ ਪਹਿਲਾ ਨਾਲੋ ਵੀ ਭੈੜੇ ਦਿਖਾਈ ਦੇਣ ਲੱਗਦੇ ਹਨ। ਅੱਜ ਅਸੀਂ ਤੁਹਾਨੂੰ 4 ਅਜਿਹੇ ਲੋਕਾਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਆਪਣਾ ਜੇਂਡਰ ਬਦਲਣ ਲਈ ਪਲਾਸਟਿਕ ਸਰਜਰੀ ਕਰਵਾਈ। ਇਹ ਹੀ ਨਹੀਂ ਕਿਸੇ ਨੇ ਪਸੰਦੀਦਾ ਕਾਰਟੂਨ ਦੀ ਤਰ੍ਹਾਂ ਦਿਖਾਈ ਦੇਣ ਲਈ ਪੂਰਾ ਹੁਲੀਆ ਬਦਲ ਲਿਆ।
ਕਲੇਰੀਆ ਲੁਕਯਾਨੋਵਾ
♦ ਯੁਕੇਨ ਦੀ ਰਹਿਣ ਵਾਲੀ 31 ਸਾਲਾਂ ਕਲੇਰੀਆ ਲੁਕਯਾਨੋਵਾ ਸਾਲ 2012 ''ਚ ਚਰਚਾ ''ਚ ਆਈ ਸੀ, ਜਦੋਂ ਉਸ ਨੇ ''ਬਾਰਬੀ'' ਤਰ੍ਹਾਂ ਦਿਖਣ ਲਈ ਆਪਣਾ ਪੂਰਾ ਹੁਲੀਆ ਹੀ ਬਦਲ ਲਿਆ। ਉਸ ਦਾ ਕਹਿਣਾ ਹੈ ਕਿ ''ਬਾਰਬੀ ਡੌਲ'' ਦੀ ਤਰ੍ਹਾਂ ਫਿੱਗਰ ਨੂੰ ਮੈਂਟੇਨ ਕਰਨ ਲਈ ਉਹ ਸਿਰਫ ਕਸਰਤ ਕਰਦੀ ਹੈ। ਉਸ ਨੇ ਦੱਸਿਆ ਕਿ ਆਪਣੇ ਫਿੱਗਰ ਲਈ ਕਿਸੇ ਤਰ੍ਹਾਂ ਦੀ ਵੀ ਉਸ ਨੇ ਸਰਜਰੀ ਨਹੀਂ ਕਰਵਾਈ ਹੈ, ਪਰ ਉਸ ਨੇ ਬ੍ਰੇਸਟ ਇੰਪਲਾਂਟ ਦੀ ਗੱਲ ਜ਼ਰੂਰ ਮੰਨੀ ਹੈ। ਇਸ ਤੋਂ ਇਲਾਵਾ ਬਾਰਬੀ ਵਾਂਗ ਦਿਖਣ ਲਈ ਕਲੋਰੀਆ ਅੱਖਾਂ ''ਚ ਲੈਂਜ ਦੀ ਵਰਤੋਂ ਕਰਦੀ ਹੈ।
ਕ੍ਰਿਸੀਟਨਾ ਰਈ
♦ ਰੂਸ ਦੀ ਰਹਿਣ ਵਾਲੀ 28 ਸਾਲਾਂ ਦੀ ਕ੍ਰਿਸਟੀਨਾ ਨੇ ਆਪਣੇ ਪਸੰਦੀਦਾ ਕਾਰਟੂਨ ਕਿਰਦਾਰ ''ਜੈਸਿਕਾ ਰੈਬੀਟ'' ਦੀ ਤਰ੍ਹਾਂ ਦਿਖਣ ਲਈ ਆਪਣੇ ਲਿੱਪ ''ਚ ਲਗਭਗ 100 ਸਿਲੀਕਾਨ ਇੰਜੈਕਸ਼ਨ ਲਗਵਾਏ ਹਨ। ਇਸ ''ਤੇ ਉਸ ਨੇ 4 ਲੱਖ ਤੋਂ ਵੱਧ ਖਰਚ ਕੀਤੇ ਹਨ। ਉਹ ਕਹਿੰਦੀ ਹੈ ਕਿ ਅੱਗੇ ਵੀ ਇੰਜੈਕਸ਼ਨ ਲਗਵਾਉਂਦੀ ਰਵੇਗੀ। ਇੰਜੈਕਸ਼ਨ ਲਗਾਉਣ ਨਾਲ ਉਸ ਦਾ ਲਿੱਪ ਕਾਫੀ ਵੱਡਾ ਹੋ ਗਿਆ ਹੈ ਅਤੇ ਦਿਖਣ ''ਚ ਪਹਿਲਾ ਤੋਂ ਵੱਧ ਭੱਦੀ ਲੱਗਣ ਲੱਗੀ ਹੈ।
ਰਜੀ ਨਰੀਨਸਿੰਘ
♦ ਨਿਊਯਾਰਕ ਦੀ ਰਹਿਣ ਵਾਲੀ 50 ਸਾਲਾਂ ਦੀ ਟਰਾਂਜੇਂਡਰ ਰਜੀ ਅਦਾਕਾਰਾ, ਗਾਇਕਾ ਅਤੇ ਰਿਐਲਿਟੀ ਸਟਾਰ ਵੀ ਹੈ। ਰਜੀ ਨੇ ਆਪਣਾ ਜੇਂਡਰ ਬਦਲਣ ਲਈ ਪਲਾਸਟਿਕ ਸਰਜਰੀ ਕਰਵਾਈ ਸੀ।
ਰਾਡਰੀਗੋ ਅਲਵੇਸ
♦ ਬ੍ਰਾਜੀਲ ਦੇ ਰਹਿਣ ਵਾਲੇ 33 ਸਾਲ ਦੇ ਰਾਡਰੀਗੋ ਅਲਵੇਸ ਕੇਨ ਡਾਲ ਦੀ ਤਰ੍ਹਾਂ ਦਿਖਣ ਲਈ ਲਗਭਗ 50 ਵਾਰ ਸਰਜਰੀ ਕਰਵਾ ਚੁੱਕੇ ਹਨ। ਇਸ ਸਰਜਰੀ ਲਈ ਉਸ ਨੇ ਲਗਭਗ ਇਕ ਕਰੋੜ ਰੁਪਏ ਖਰਚ ਕਰ ਦਿੱਤੇ। ਉਸ ਨੇ ਸਭ ਤੋਂ ਵੱਧ ਸਰਜਰੀ ਨੱਕ ''ਤੇ ਕਰਵਾਈ ਹੈ। ਸਰਜਰੀ ਕਾਰਨ ਉਸ ਦਾ ਚਿਹਰਾ ਇੰਨਾ ਬਦਲ ਗਿਆ ਹੈ ਕਿ ਲੋਕ ਉਸ ਨੂੰ ਹਿਊਮਨ ਕੇਨ ਡੌਲ ਕਹਿ ਕੇ ਬੁਲਾਉਂਦੇ ਹਨ।