Movie Review: 'ਪੀ. ਐੱਮ. ਨਰਿੰਦਰ ਮੋਦੀ'

5/24/2019 2:51:52 PM

ਫਿਲਮ— 'ਪੀ. ਐੱਮ. ਨਰਿੰਦਰ ਮੋਦੀ' 
ਡਾਇਰੈਕਟਰ— ਉਮੰਗ ਕੁਮਾਰ
ਸਟਾਰ ਕਾਸਟ— ਵਿਵੇਕ ਓਬਰਾਏ

ਪੀ. ਐੱਮ. ਨਰਿਦੰਰ ਮੋਦੀ ਨੇ ਲੋਕਸਭਾ ਚੋਣਾਂ 'ਚ ਇਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ। ਹਰ ਪਾਸੇ ਮੋਦੀ-ਮੋਦੀ ਦੀ ਗੂੰਜ ਹੈ, ਇਸ ਵਿਚਕਾਰ ਸਿ‍ਨੇਮਾ ਦੇ ਪਰਦੇ 'ਤੇ ਵੀ ਪੀ.ਐੱਮ. ਮੋਦੀ ਦੀ ਬਾਓਪਿ‍ਕ ਰਿ‍ਲੀਜ਼ ਹੋ ਗਈ। ਫਿਲਮ ਨੂੰ ਡਾਇਰੈਕਟਰ ਓਮੰਗ ਕੁਮਾਰ ਨੇ ਬਣਾਇਆ ਹੈ। ਇਹ ਫਿਲਮ ਇਕ ਅਜਿਹੀ ਸ਼ਖਸੀ‍ਅਤ 'ਤੇ ਬਣੀ ਹੈ, ਜਿਸ ਨਾਲ ਅਸੀਂ ਬੀਤੇ ਕਈ ਸਾਲਾਂ ਨੂੰ ਦੇਖ ਰਹੇ ਹਾਂ। ਜਿ‍ਸ ਦਾ ਨਾਮ ਹੈ ਮੋਦੀ। ਇਸ ਲਈ ਫਿਲਮ 'ਚ ਦੇਖਣ ਨੂੰ ਕੁਝ ਨਵਾਂ ਨਹੀਂ ਹੈ, ਹਾਂ ਉਹ ਸਭ ਹੈ ਜੋ ਅਸੀਂ ਜਾਣਦੇ ਹਾਂ।
ਕਹਾਣੀ
ਫਿਲਮ ਦੀ ਕਹਾਣੀ ਮੋਦੀ ਦੇ ਚਾਹ ਵੇਚਣ ਤੋਂ ਲੈ ਕੇ ਦੇਸ਼ ਸੇਵਾ ਕਰਨ ਤੱਕ ਅਤੇ ਫਿਰ ਪ੍ਰਧਾਨਮੰਤਰੀ ਬਣਨ ਤੱਕ ਦੇ ਸਫਰ ਨੂੰ ਦਿਖਾਉਂਦੀ ਹੈ। ਫਿਲਮ ਦੀ ਕਹਾਣੀ ਦਾ ਅੰਤ ਸਾਲ 2014 'ਚ ਨਰਿੰਦਰ ਮੋਦੀ ਦੇ ਪੀ. ਐੱਮ. ਅਹੁਦੇ ਦੀ ਸਹੂੰ ਲੈਣ 'ਤੇ ਹੁੰਦਾ ਹੈ। ਫਿਲਮ ਨੂੰ ਦੇਖ ਕੇ ਲੱਗਦਾ ਹੈ ਕਿ ਵਿਵੇਕ ਓਬਰਾਏ ਅਤੇ ਉਨ੍ਹਾਂ ਦੀ ਟੀਮ ਨੇ ਕੁਝ ਮਹੀਨਿਆਂ ਦਾ ਇੰਤਜ਼ਾਰ ਕੀਤਾ ਹੁੰਦਾ ਤਾਂ ਉਹ ਸਾਲ 2019 ਦੀ ਝਲਕ ਵੀ ਫਿਲਮ 'ਚ ਦਿਖਾ ਸਕਦੇ ਸਨ।
ਐਕਟਿੰਗ
ਵਿਵੇਕ ਓਬਰਾਏ ਨੇ ਪੀ. ਐੱਮ. ਨਰਿੰਦਰ ਮੋਦੀ ਦੀ ਬਾਓਪਿ‍ਕ ਨੂੰ ਆਪਣੀ ਫਿਲਮਾਂ 'ਚ ਕਮਬੈਕ ਲਈ ਚੁਣਿਆ ਪਰ ਉਨ੍ਹਾਂ ਦੀ ਅਦਾਕਾਰੀ ਫਿਲਮ 'ਚ ਨਿਰਾਸ਼ ਕਰਨ ਵਾਲੀ ਹੈ। ਉਨ੍ਹਾਂ ਨੂੰ ਦੇਖ ਕੇ ਇਹ ਨਹੀਂ ਲੱਗਦਾ ਕਿ ਉਹ ਪੀ. ਐੱਮ. ਨਰਿੰਦਰ ਮੋਦੀ ਦੀ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News