ਐਨ ਮੌਕੇ ਬਦਲੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ਦੀਆਂ ਇਹ ਹੀਰੋਇਨਾਂ

Friday, April 5, 2019 4:07 PM

ਜਲੰਧਰ (ਬਿਊਰੋ) — ਬਾਲੀਵੁੱਡ ਤੇ ਪਾਲੀਵੁੱਡ 'ਚ ਅਕਸਰ ਫੇਰ ਬਦਲ ਚਲਦਾ ਰਹਿੰਦਾ ਹੈ ਅਤੇ ਕਈ ਵਾਰ ਐਨ ਮੌਕੇ 'ਤੇ ਕਲਾਕਾਰਾਂ ਦੀ ਤਬਦੀਲੀ ਕਰ ਦਿੱਤੀ ਜਾਂਦੀ ਹੈ। ਗੱਲ ਕਰਾਂਗੇ ਆਉਣ ਵਾਲੀਆਂ ਉਨ੍ਹਾਂ ਪੰਜਾਬੀ ਫਿਲਮਾਂ ਦੀ, ਜਿਨ੍ਹਾਂ ਦੀਆਂ ਹੀਰੋਇਨਾਂ ਐਨ ਮੌਕੇ 'ਤੇ ਬਦਲ ਦਿੱਤੀਆ ਗਈਆਂ।

ਪੰਜਾਬੀ ਫਿਲਮ 'ਲੱਡੂ ਬਰਫੀ' — ਰੋਨਿਕਾ ਸਿੰਘ ਤੋਂ ਈਸ਼ਾ ਰਿੱਖੀ

PunjabKesari

ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਰੋਸ਼ਨ ਪ੍ਰਿੰਸ ਸਟਾਰਰ ਫਿਲਮ 'ਲੱਡੂ ਬਰਫੀ' ਲਈ ਪਹਿਲਾ ਰੋਨਿਕਾ ਸਿੰਘ ਨੂੰ ਫਾਈਨਲ ਕੀਤਾ ਗਿਆ ਸੀ। ਸ਼ੂਟਿੰਗ ਦੌਰਾਨ ਹੀ ਰੋਨਿਕਾ ਸਿੰਘ ਥਾਂ ਈਸ਼ਾ ਰਿੱਖੀ ਨੂੰ ਤਬਦੀਲ ਕਰ ਦਿੱਤਾ ਗਿਆ। ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕੀ ਰੋਨਿਕਾ ਸਿੰਘ ਨੂੰ ਇਸ ਫਿਲਮ 'ਚੋਂ ਕਿਉਂ ਕੱਢਿਆ ਗਿਆ ਪਰ ਇਸ ਸਾਲ ਦੀ ਰੋਨਿਕਾ ਸਿੰਘ ਦੇ ਹੱਥੋਂ ਇਹ ਵੱਡੀ ਫਿਲਮ ਖਿਸਕ ਗਈ।

ਪੰਜਾਬੀ ਮੂਵੀ 'ਪੀ. ਆਰ' — ਮੈਂਡੀ ਤੱਖਰ ਤੋਂ ਦਿਲਬਰ ਆਰੀਆ

PunjabKesari

ਠੀਕ ਇਸੇ ਤਰ੍ਹਾਂ ਪੰਜਾਬੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਦੀ ਆਉਣ ਵਾਲੀ ਫਿਲਮ 'ਚ ਹੋਇਆ। ਇਸ ਫਿਲਮ ਦੀ ਅਨਾਊਂਸਮੈਂਟ ਸਮੇਂ ਮੈਂਡੀ ਤੱਖਰ ਦਾ ਨਾਂ ਸਾਹਮਣੇ ਆਇਆ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾ ਹੀ ਮੈਂਡੀ ਤੱਖਰ ਦੀ ਥਾਂ ਬਾਲੀਵੁੱਡ ਦੀ ਦਿਲਬਰ ਆਰੀਆ ਨੂੰ ਇਹ ਫਿਲਮ ਮਿਲ ਗਈ। ਅਫਸੋਸ ਮੈਂਡੀ ਹੱਥੋਂ ਇਹ ਫਿਲਮ ਜਾਂਦੀ ਰਹੀ।

ਫਿਲਮ 'ਨੌਕਰ ਵੱਹੁਟੀ ਦਾ' — ਕਵਿਤਾ ਕੌਸ਼ਿਕ ਤੋਂ ਕੁਲਰਾਜ ਰੰਧਾਵਾ

PunjabKesari

ਅਦਾਕਾਰ ਬੀਨੂੰ ਢਿੱਲੋਂ ਦੀ ਫਿਲਮ 'ਨੌਕਰ ਵਹੁਟੀ ਦਾ' ਦੀ ਹੀਰੋਇਨ ਪਹਿਲਾ ਕਵਿਤਾ ਕੌਸ਼ਿਕ ਫਾਈਨਲ ਕੀਤੀ ਗਈ ਸੀ ਪਰ ਫਿਲਮ ਦੀ ਸ਼ੂਟਿੰਗ ਤੋਂ ਕੁਝ ਦਿਨ ਪਹਿਲਾ ਹੀ ਕਵਿਤਾ ਕੌਸ਼ਿਕ ਨੂੰ ਬਦਲ ਕੇ ਕੁਲਰਾਜ ਰੰਧਾਵਾ ਨੂੰ ਇਸ ਫਿਲਮ ਲਈ ਚੁਣ ਲਿਆ ਗਿਆ।

ਪੰਜਾਬੀ ਫਿਲਮ 'ਸੁਰਖੀ ਬਿੰਦੀ' — ਸਿੰਮੀ ਚਾਹਲ ਤੋਂ ਸਰਗੁਣ ਮਹਿਤਾ

PunjabKesari

ਪਿਛੇ ਜਿਹੇ ਅਨਾਊਂਸ ਹੋਈ ਗੁਰਨਾਮ ਭੁੱਲਰ ਦੀ ਫਿਲਮ 'ਸੁਰਖੀ ਬਿੰਦੀ' ਦੀ ਵੀ ਹੀਰੋਇਨ ਪਹਿਲਾ ਸਿਮੀ ਚਾਹਲ ਦੱਸੀ ਗਈ ਸੀ ਪਰ ਹਾਲੇ ਸ਼ੂਟਿੰਗ ਵੀ ਸ਼ੁਰੂ ਨਹੀਂ ਹੋਈ ਸੀ ਕਿ ਫਿਲਮ ਦੀ ਹੀਰੋਇਨ ਬਦਲ ਕੇ ਸਰਗੁਣ ਮਹਿਤਾ ਨੂੰ ਫਾਈਨਲ ਕਰ ਲਿਆ ਗਿਆ। ਇਹ ਵੱਡੀ ਫਿਲਮ ਸਿਮੀ ਚਾਹਲ ਨੂੰ ਨਸੀਬ ਨਾ ਹੋ ਸਕੀ।


Edited By

Sunita

Sunita is news editor at Jagbani

Read More