22 ਫਰਵਰੀ ਨੂੰ ਦੇਖਣ ਨੂੰ ਮਿਲਣਗੇ 'ਹਾਈਐਂਡ ਯਾਰੀਆ' ਦੇ ਰੰਗ

2/16/2019 4:10:42 PM

ਜਲੰਧਰ (ਬਿਊਰੋ) — ਸਾਲ 2019 'ਚ ਕਈ ਪੰਜਾਬੀ ਫਿਲਮਾਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀਆਂ ਹਨ। ਇਨ੍ਹਾਂ ਫਿਲਮ 'ਚੋਂ ਇਕ ਹੈ ਪੰਜਾਬੀ ਫਿਲਮ 'ਹਾਈਐਂਡ ਯਾਰੀਆ', ਜੋ ਕਿ 22 ਫਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। 'ਨੌਟੀ ਜੱਟਸ', 'ਗੋਰਿਆਂ ਨੂੰ ਦਫਾ ਕਰੋ', 'ਬੰਬੂਕਾਟ', 'ਦਿਲਦਾਰੀਆਂ' ਅਤੇ 'ਸੱਜਣ ਸਿੰਘ ਰੰਗਰੂਟ' ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। 'ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ', 'ਪੰਕਜ ਬਤਰਾ ਫਿਲਮਸ਼' ਅਤੇ ਸਪੀਡ ਰਿਕਾਰਡਸ਼' ਦੇ ਬੈਨਰ ਹੇਠ ਬਣੀ ਇਹ ਫਿਲਮ 'ਚ ਪਹਿਲੀ ਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਤਿੰਨ ਵੱਡੇ ਸਟਾਰ ਗਾਇਕ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਇੱਕਠੇ ਨਜ਼ਰ ਆਉਂਣਗੇ। ਹਾਲਾਂਕਿ ਗੁਰਨਾਮ ਭੁੱਲਰ ਵੀ ਇਸ ਫਿਲਮ 'ਚ ਨਜ਼ਰ ਆਉਣਗੇ ਪਰ ਉਨ੍ਹਾਂ ਦਾ ਕੀ ਕਿਰਦਾਰ ਹੈ, ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ। ਨਿਰਮਾਤਾ ਸੰਦੀਪ ਬਾਂਸਲ ਤੇ ਪੰਕਜ ਬਤਰਾ ਦੀ ਇਸ ਫਿਲਮ ਜ਼ਰੀਏ ਆਰੂਸ਼ੀ ਸ਼ਰਮਾ ਤੇ ਮੁਸ਼ਕਾਨ ਸੇਠੀ ਪੰਜਾਬੀ ਸਿਨੇਮਾ ਨਾਲ ਜੁੜਨਗੀਆਂ। ਫਿਲਮ ਅਦਾਕਾਰਾ ਨਵਨੀਤ ਕੌਰ ਢਿੱਲੋਂ ਵੀ ਇਸ ਫਿਲਮ ਦਾ ਅਹਿਮ ਹਿੱਸਾ ਹੈ।


ਫਿਲਮ ਦੀ ਕਹਾਣੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲੰਡਨ ਪੜ੍ਹਾਈ ਕਰਨ ਗਏ ਤਿੰਨ ਨੌਜਵਾਨਾਂ 'ਤੇ ਆਧਾਰਿਤ ਹੈ। ਇਹ ਤਿੰਨੇ ਨੌਜਵਾਨ ਜੱਸੀ ਗਿੱਲ, ਨਿੰਜਾ ਅਤੇ ਰਣਜੀਤ ਬਾਵਾ ਵੱਖੋਂ-ਵੱਖਰੇ ਸ਼ਹਿਰਾਂ, ਸੁਸਾਇਟੀ ਅਤੇ ਧਰਮ ਨਾਲ ਸਬੰਧਿਤ ਹਨ। ਰਣਜੀਤ ਬਾਵਾ ਬਠਿੰਡੇ ਦੇ ਇਕ ਦੇਸੀ ਨੌਜਵਾਨ ਦੇ ਰੂਪ 'ਚ ਦਿਖੇਗਾ ਜਦੋਂਕਿ ਨਿੰਜਾ ਚੰਡੀਗੜ੍ਹ ਦੇ ਇਕ ਹਿੰਦੂ ਪਰਿਵਾਰ ਦਾ ਮੁੰਡਾ ਹੈ। ਜੱਸੀ ਗਿੱਲ ਅੰਮ੍ਰਿਤਸਰ ਦਾ ਇਕ ਰੰਗੀਨ ਮਜ਼ਾਜ ਅਮੀਰ ਪਰਿਵਾਰ ਦਾ ਮੁੰਡਾ ਹੈ। ਪੜ੍ਹਾਈ ਲਈ ਲੰਡਨ ਆਏ ਇਹ ਤਿੰਨੇ ਨੌਜਵਾਨ ਜਦੋਂ ਇੱਕਠੇ ਹੁੰਦੇ ਹਨ ਤਾਂ ਅਜਿਹਾ ਕੁਝ ਵਾਪਰਦਾ ਹੈ, ਜੋ ਦਰਸ਼ਕਾਂ ਨੂੰ ਫਿਲਮ ਨਾਲ ਜੋੜਦਾ ਹੈ। ਇਸ ਫਿਲਮ ਦੇ ਜ਼ਰੀਏ ਵਿਦੇਸ਼ਾਂ 'ਚ ਪੜ੍ਹਾਈ ਕਰ ਰਹੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਗੁਰਜੀਤ ਸਿੰਘ ਦੀ ਲਿਖੀ ਇਸ ਫਿਲਮ ਦੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਇਹ ਫਿਲਮ ਪੰਜਾਬੀ ਸਿਨੇਮਾ ਨੂੰ ਗਲੋਬਰ ਪੱਧਰ 'ਤੇ ਹੋਰ ਪਛਾਣ ਦਿਵਾਏਗੀ। ਫਿਲਮ ਦਾ ਮਿਊਜ਼ਿਕ ਬੀ ਪਰੈਕ, ਗਲੋਡ ਬੁਆਏ ਤੇ ਜੈ ਦੇਵ ਕੁਮਾਰ ਨੇ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News