ਮਿਲੋ ਪੂਜਾ ਬੇਦੀ ਦੀ ਹੌਟ ਬੇਟੀ ਨੂੰ, ਆਪਣੀਆਂ ਬੋਲਡ ਤਸਵੀਰਾਂ ਕਾਰਨ ਰਹਿੰਦੀ ਹੈ ਚਰਚਾ ''ਚ

Thursday, May 11, 2017 9:44 PM
ਮੁੰਬਈ— ਅਭਿਨੇਤਰੀ ਤੇ ਟੀ. ਵੀ. ਹੋਸਟ ਪੂਜਾ ਬੇਦੀ 47 ਸਾਲਾਂ ਦੀ ਹੋ ਗਈ ਹੈ। 11 ਮਈ 1970 ਨੂੰ ਮੁੰਬਈ ''ਚ ਜਨਮੀ ਪੂਜਾ ਕਬੀਰ ਬੇਦੀ ਦੀ ਬੇਟੀ ਹੈ। ਸਾਲ 1991 ''ਚ ਉਸ ਨੇ ਫਿਲ ''ਵਿਸ਼ਵਕਨਿਆ'' ਨਾਲ ਬਤੌਰ ਮੁੱਖ ਅਭਿਨੇਤਰੀ ਡੈਬਿਊ ਕੀਤਾ ਸੀ। ਉਂਝ ਹੁਣ ਪੂਜਾ ਤੋਂ ਕਿਤੇ ਜ਼ਿਆਦਾ ਉਸ ਦੀ ਬੇਟੀ ਆਲੀਆ ਚਰਚਾ ''ਚ ਰਹਿੰਦੀ ਹੈ। ਆਲੀਆ ਇੰਸਟਾਗ੍ਰਾਮ ''ਤੇ ਬੋਲਡ ਤਸਵੀਰਾਂ ਪੋਸਟ ਕਰਨ ਦੇ ਨਾਲ ਹੀ ਦੋਸਤਾਂ ਨਾਲ ਪਾਰਟੀਜ਼ ਤੇ ਬਿਕਨੀ ਤਸਵੀਰਾਂ ਵੀ ਪੋਸਟ ਕਰਦੀ ਹੈ। ਆਲੀਆ ਨੂੰ ਇੰਸਟਾਗ੍ਰਾਮ ''ਤੇ ਲਗਭਗ 3 ਲੱਖ ਲੋਕ ਫਾਲੋਅ ਕਰਦੇ ਹਨ।
ਪੂਜਾ ਬੇਦੀ ਤੇ ਫਰਹਾਨ ਇਬ੍ਰਾਹਿਮ ਫਰਨੀਚਰਵਾਲਾ ਦੀ ਬੇਟੀ ਆਲੀਆ ਦਾ ਜਨਮ 1997 ''ਚ ਹੋਇਆ ਸੀ। ਖਬਰਾਂ ਮੁਤਾਬਕ ਉਹ ਫੈਸ਼ਨ ਇੰਡਸਟਰੀ ''ਚ ਪਛਾਣ ਬਣਾ ਰਹੀ ਹੈ ਤੇ ਵੱਡੇ ਪਰਦੇ ''ਤੇ ਐਂਟਰੀ ਕਰਨ ਦੀ ਤਿਆਰੀ ''ਚ ਹੈ। ਉਹ ਨਿਊਯਾਰਕ ''ਚ ਰਹਿੰਦੀ ਹੈ। ਦੱਸਣਯੋਗ ਹੈ ਕਿ ਆਲੀਆ 2011 ''ਚ ਸੋਨੀ ਇੰਟਰਨੈਸ਼ਨਲ ਚੈਨਲ ਦੇ ਰਿਐਲਿਟੀ ਸ਼ੋਅ ''ਚ ਹਿੱਸਾ ਲੈ ਚੁੱਕੀ ਹੈ। ਇਸ ਸ਼ੋਅ ''ਚ ਉਹ ਬਤੌਰ ਮੁਕਾਬਲੇਬਾਜ਼ ਆਪਣੀ ਮਾਂ ਨਾਲ ਨਜ਼ਰ ਆਈ ਸੀ।