16 ਸਾਲ ਦੀ ਉਮਰ 'ਚ 'ਮਿਸ ਇੰਡੀਆ' ਬਣੀ ਯਸ਼ ਚੋਪੜਾ ਦੀ ਇਹ ਹਸੀਨਾ, ਬਣਨਾ ਚਾਹੁੰਦੀ ਸੀ ਡਾਕਟਰ

4/18/2018 1:11:43 PM

ਮੁੰਬਈ(ਬਿਊਰੋ)— ਆਪਣੇ ਜ਼ਮਾਨੇ ਦੀ ਖੂਬਸੂਰਤ ਅਭਿਨੇਤਰੀ ਪੂਨਮ ਢਿੱਲੋਂ ਦਾ ਅੱਜ 56ਵਾਂ ਜਨਮਦਿਨ ਹੈ। 18 ਅਪ੍ਰੈਲ, 1962 ਨੂੰ ਜਨਮੀ ਪੂਨਮ ਢਿੱਲੋਂ ਨੇ ਸਿਰਫ 16 ਸਾਲ ਦੀ ਉਮਰ 'ਚ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਂ ਕਰ ਲਿਆ ਸੀ।

PunjabKesari

ਅੱਜ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਜਾਣੋਂ ਕੁਝ ਦਿਲਚਸਪ ਗੱਲਾਂ। ਪੂਨਮ ਦੀ ਖੂਬਸੂਰਤੀ ਕਾਰਨ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਨੇ ਉਨ੍ਹਾਂ ਆਪਣੀ ਫਿਲਮ 'ਤ੍ਰਿਸ਼ੂਲ' 'ਚ ਕੰਮ ਕਰਨ ਦਾ ਆਫਰ ਦਿੱਤਾ ਸੀ ਪਰ ਉਸ ਸਮੇਂ ਪੂਨਮ ਨੇ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

PunjabKesari

ਹਾਲਾਂਕਿ ਕਈ ਦਿਨਾਂ ਤੱਕ ਸਮਝਾਉਣ ਤੋਂ ਬਾਅਦ ਪੂਨਮ ਇਸ ਫਿਲਮ ਨੂੰ ਕਰਨ ਲਈ ਮੰਨੀ ਸੀ। ਉਨ੍ਹਾਂ ਨੇ ਇਸ ਲਈ ਇਕ ਸ਼ਰਤ ਰੱਖੀ। ਪੂਨਮ ਨੇ ਸ਼ਰਤ ਰੱਖੀ ਸੀ ਕਿ ਉਹ ਫਿਲਮ ਦੀ ਸ਼ੂਟਿੰਗ ਸਕੂਲ ਦੀਆਂ ਛੁੱਟੀਆਂ 'ਚ ਹੀ ਕਰੇਗੀ।

PunjabKesari

ਆਪਣੀ ਪਹਿਲੀ ਹੀ ਫਿਲਮ 'ਚ ਪੂਨਮ ਨੇ ਅਮਿਤਾਭ ਬੱਚਨ, ਸੰਜੀਵ ਕੁਮਾਰ ਅਤੇ ਸ਼ਸ਼ੀ ਕਪੂਰ ਵਰਗੇ ਵੱਡੇ ਸਟਾਰਜ਼ ਨਾਲ ਕੰਮ ਕੀਤਾ। ਫਿਲਮ ਸੁਪਰਹਿੱਟ ਸਿੱਧ ਹੋਈ ਅਤੇ ਪੂਨਮ ਵੀ ਇਸ ਫਿਲਮ ਰਾਹੀਂ ਮਸ਼ਹੂਰ ਹੋ ਗਈ।

PunjabKesari

1977 'ਚ 16 ਸਾਲ ਦੀ ਉਮਰ 'ਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਪੂਨਮ ਢਿੱਲੋਂ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਯਸ਼ ਚੋਪੜਾ ਦੇ ਘਰ 'ਚ ਰਹਿੰਦੀ ਹੁੰਦੀ ਸੀ।

PunjabKesari

ਜ਼ਿਕਰਯੋਗ ਹੈ ਕਿ ਪੂਨਮ ਨੇ 'ਸੋਨੀ ਮਹਿਵਾਲ', 'ਤੇਰੀ ਮਹਿਰਬਾਨੀਆਂ', 'ਨਾਮ', 'ਯੇ ਵਾਅਦਾ ਰਹਾ', 'ਦਰਦ', 'ਕਰਮਾ', 'ਪੱਥਰ ਦੇ ਇਨਸਾਨ', 'ਹਿੰਮਤ ਔਰ ਮਿਹਨਤ', 'ਸੋਨੇ ਪੇ ਸੁਹਾਗਾ', 'ਗ੍ਰਿਫਤਾਰ', 'ਹਿਸਾਬ ਖੂਨ ਕਾ', 'ਸ਼ਿਵਾ ਦਾ ਇਨਸਾਫ', ਰਮੱਈਆ ਵਸਤਾਵਈਆ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਪੂਨਮ ਨੇ 1988 'ਚ ਫਿਲਮ ਨਿਰਮਾਤਾ ਅਸ਼ੋਕ ਠਕੇਰਿਆ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ ਕੁਝ ਸਾਲਾਂ ਬਾਅਦ ਦੋਵੇਂ ਵੱਖ ਹੋ ਗਏ। ਦੋਹਾਂ ਦੇ 2 ਬੱਚੇ ਹਨ। ਬੇਟਾ ਅਨਮੋਲ ਠਕਾਰਿਆ ਅਤੇ 21 ਸਾਲ ਦੀ ਬੇਟੀ ਪਲੋਮਾ ਠਕਾਰਿਆ, ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News