ਪੂਨਮ ਪਾਂਡੇ ਨੇ ਬੋਲਡ ਅਵਤਾਰ ''ਚ ਲਾਂਚ ਕੀਤਾ ਐਪ, ਗੂਗਲ ਨੇ ਕੀਤਾ ਬੈਨ

4/18/2017 5:14:39 PM

ਮੁੰਬਈ- ਸੋਸ਼ਲ ਮੀਡੀਆ ''ਤੇ ਹੌਟ ਫੋਟੋ ਅਤੇ ਵੀਡੀਓ ਪੋਸਟ ਕਰਕੇ ਸਨਸਨੀ ਮਚਾਉਣ ਵਾਲੀ ਪੂਨਮ ਪਾਂਡੇ ਨੇ ਆਪਣਾ ਐਪ ਲਾਂਚ ਕੀਤਾ ਹੈ, ਜਿਸ ''ਚ ਉਹ ਆਜ਼ਾਦੀ ਨਾਲ ਜੋ ਚਾਹੇ ਪੋਸਟ ਕਰੇਗੀ। ਪੂਨਮ ਨੇ ਕਿਹਾ ਹੈ,''''ਇਸ ਐਪ ''ਚ ਸਭ ਕੁਝ ਮੇਰੇ ਬਾਰੇ ''ਚ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਬੋਲਡ ਹਾਂ ਤਾਂ ਮੇਰਾ ਐਪ ਵੀ ਬੋਲਡ ਹੀ ਮਿਲੇਗਾ। ਪੂਨਮ ਦੀ ਵੈੱਬਸਾਈਟ ਨਾਲ ਇਸ ਨੂੰ ਡਾਊਨਲੋਡ ਕੀਤਾ ਜਾ ਸਕੇਗਾ।'''' ਦੱਸ ਦਈਏ ਕਿ ਪੂਨਮ ਕਈ ਦਿਨਾਂ ਤੋਂ ਐਪ ਦੇ ਬਾਰੇ ''ਚ ਸੋਚ ਹੀ ਰਹੀ ਸੀ। ਪੂਨਮ ਨੇ 17 ਅਪ੍ਰੈਲ ਨੂੰ ਇਸ ਨੂੰ ਲਾਂਚ ਕੀਤਾ ਹੈ ਅਤੇ ਉਹ ਪ੍ਰੋਗਰਾਮ ''ਚ ਬੇਹੱਦ ਬੋਲਡ ਅਵਤਾਰ ''ਚ ਨਜ਼ਰ ਆਈ।
ਦੱਸ ਦਈਏ ਕਿ ਐਪ ਲਾਂਚ ਤੋਂ ਪਹਿਲੇ ਪੂਨਮ ਨੇ ਆਪਣੇ ਕਈ ਹੌਟ ਫੋਟੋਜ਼ ਵੀ ਸ਼ੇਅਰ ਕੀਤੇ ਸਨ ਪਰ ਐਪ ਲਾਂਚ ਦੇ ਕੁਝ ਹੀ ਦੇਰ ਬਾਅਦ ਇਸ ਨੂੰ ਬੈਨ ਕਰ ਦਿੱਤਾ ਗਿਆ। ਇਸ ਦੀ ਸੂਚਨਾ ਖੁਦ ਪੂਨਮ ਨੇ ਹੀ ਦਿੱਤੀ ਹੈ। ਉਨ੍ਹਾਂ ਕਿਹਾ,''''ਗੂਗਲ ਨੇ ਮੇਰੇ ਐਪ ''ਤੇ ਬੈਨ ਲੱਗਾ ਦਿੱਤਾ ਹੈ ਪਰ ਐਂਡਰਾਇਡ ਯੂਜ਼ਰਸ ਇਸ ਨੂੰ ਮੇਰੇ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਦਾ ਲਿੰਕ ਵੀ ਦਿੱਤਾ ਹੈ।''''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News