Movie Review : ''ਪੋਸਟਰ ਬੁਆਏਜ਼''

9/8/2017 2:10:03 PM

ਮੁੰਬਈ— ਸੰਨੀ ਦਿਓਲ, ਬੌਬੀ ਦਿਓਲ, ਸ਼ਰੇਅਸ ਤਲਪੜੇ ਸਟਾਰਰ ਫਿਲਮ 'ਪੋਸਟਰ ਬੁਆਏਜ਼' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2014 'ਚ ਸ਼ਰੇਅਸ ਤਲਪੜੇ ਨੇ ਮਰਾਠੀ ਫਿਲਮ 'ਪੋਸ਼ਟਰ ਬੁਆਏ' ਨੂੰ ਪ੍ਰੋਡਿਊਸ ਕੀਤਾ ਸੀ। ਇਸ ਫਿਲਮ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਾਲ 2017 'ਚ ਇਸ ਫਿਲਮ ਦਾ ਹਿੰਦੀ ਰੀਮੇਕ 'ਪੋਸਟਰ ਬੁਆਏਜ਼' ਦੇ ਨਾਂ ਤੋਂ ਬਣਾਇਆ ਗਿਆ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਦਿੱਤਾ ਗਿਆ ਹੈ।
ਕਹਾਣੀ
ਇਸ ਫਿਲਮ ਦੀ ਕਹਾਣੀ ਹਰਿਆਣਾ ਦੇ ਇਕ ਪਿੰਡ ਦੀ ਹੈ। ਸਰਕਾਰ ਦੀ ਇਕ ਗਲਤੀ ਕਾਰਨ ਇਸ ਪਿੰਡ ਦੇ ਤਿੰਨ ਵਿਅਕਤੀਆਂ ਦੀ ਤਸਵੀਰ (ਸੰਨੀ ਦਿਓਲ, ਬੌਬੀ ਦਿਓਲ, ਸ਼ਰੇਅਸ ਤਲਪੜੇ) ਨਸਬੰਦੀ ਨਾਲ ਜੁੜੇ ਇਕ ਪੋਸਟਰ 'ਚ ਛੱਪ ਜਾਂਦੀ ਹੈ। ਇੱਥੋਂ ਹੀ ਤਿੰਨਾਂ ਦੀ ਜ਼ਿੰਦਗੀ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜੀ ਹੋ ਜਾਂਦੀਆਂ ਹਨ। ਪਿੰਡ ਦੇ ਲੋਕ ਉਨ੍ਹਾਂ ਦੀ ਮਰਦਾਨਗੀ 'ਤੇ ਸਵਾਲ ਚੁੱਕਣ ਲੱਗ ਪੈਂਦੇ ਹਨ। ਜਿਸ ਵਜ੍ਹਾ ਕਰਕੇ ਕਿਸੇ ਦੀ ਭੈਣ ਦਾ ਵਿਆਹ ਨਹੀਂ ਹੋ ਪਾਉਂਦਾ, ਕਿਸੇ ਦੀ ਪਤਨੀ ਛੱਡ ਕੇ ਚਲੀ ਜਾਂਦੀ ਹੈ ਅਤੇ ਕਿਸੇ ਦਾ ਆਪਣੇ ਹੀ ਵਿਆਹ 'ਚ ਉਲਝਨਾ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਇਹ ਤਿੰਨਂੋ ਸਰਕਾਰ ਖਿਲਾਫ ਅੰਦੋਲਨ ਕਰਨਾ ਸ਼ੁਰੂ ਕਰ ਦਿੰਦੇ ਹਨ। ਆਖਿਰ ਇਸ ਅੰਦੋਲਨ ਦਾ ਨਤੀਜਾ ਕੀ ਹੁੰਦਾ ਹੈ ਇਸ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।
ਕਮਜ਼ੋਰ ਕੜੀਆਂ
ਕਰੀਬ 4 ਸਾਲ ਬਾਅਦ ਬੌਬੀ ਦਿਓਲ ਨੇ ਇਸ ਫਿਲਮ ਨਾਲ ਵਾਪਸੀ ਕੀਤੀ ਹੈ। ਫਿਲਮ ਦਾ ਫਲਾਂਟ ਕਾਫੀ ਕਮਜ਼ੋਰ ਹੈ ਜਦਕਿ ਇਹ ਕਾਫੀ ਜ਼ਬਰਦਸਤ ਕਾਮੇਡੀ ਬਣ ਸਕਦੀ ਸੀ। ਫਿਲਮ ਇਕ ਸਮੇਂ ਤੋਂ ਬਾਅਦ ਦਿਸ਼ਾ ਹੋਣ ਲੱਗਣ ਲੱਗ ਪੈਂਦੀ ਹੈ। ਫਿਲਮ 'ਚ 80 ਦੇ ਦਹਾਕੇ ਦੇ ਡਾਇਲਗਜ਼ ਫਿਲਮਾਏ ਗਏ ਹਨ। ਇਸ ਤੋਂ ਇਲਾਵਾ ਸੰਨੀ ਦੇ ਪੁਰਾਣੇ ਫਿਲਮਾਂ ਦੇ ਡਾਇਲਗਜ਼ ਨੂੰ ਇਸ 'ਚ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਅਤੇ ਬੈਕਗਰਾਉੂਂਡ ਵੀ ਕਾਫੀ ਕਮਜ਼ੋਰ ਹੈ।
ਬਾਕਸ ਆਫਿਸ
ਪ੍ਰਮੋਸ਼ਨ ਨੂੰ ਮਿਲਾ ਕੇ ਫਿਲਮ ਦਾ ਬਜ਼ਟ 15 ਕਰੋੜ ਦੱਸਿਆ ਜਾ ਰਿਹਾ ਹੈ। ਇਹ ਫਿਲਮ ਕਰੀਬ ਸਿਨੇਮਾਘਰਾਂ 'ਚ 1000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਬਾਕਸ ਆਫਿਸ 'ਤੇ ਪਹਿਲੇ ਤਿੰਨ ਦਿਨਾਂ ਦਾ ਕਲੈਕਸ਼ਨ ਦੇਖਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਿੰਨਾ ਪਸੰਦ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News