ਪ੍ਰਭਾਸ ਦੇ ਫੈਨ ਨੇ ਪਾਰ ਕੀਤੀਆਂ ਹੱਦਾਂ, ਦਿੱਤੀ ਮੋਬਾਇਲ ਟਾਵਰ ਤੋਂ ਛਾਲ ਮਾਰਨ ਦੀ ਧਮਕੀ

9/12/2019 12:53:37 PM

ਮੁੰਬਈ (ਬਿਊਰੋ) - ਐਕਟਰ ਪ੍ਰਭਾਸ ਨੂੰ ਲੈ ਕੇ ਫੈਨਜ਼ ਦੀ ਦੀਵਾਨਗੀ ਕਈ ਵਾਰ ਦੇਖਣ ਨੂੰ ਮਿਲੀ ਹੈ। ਹੁਣ ਤੇਲੰਗਾਨਾ ਦੇ ਜੰਗਮ 'ਚ ਪ੍ਰਭਾਸ ਦੇ ਡਾਈ ਹਾਰਡ ਫੈਨ ਨੇ ਬੁੱਧਵਾਰ ਕੁਝ ਅਜਿਹਾ ਕੀਤਾ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪ੍ਰਭਾਸ ਨਾਲ ਮਿਲਣ ਦੀ ਡਿਮਾਂਡ ਕਰਨ ਵਾਲਾ ਇਹ ਫੈਨ ਮੋਬਾਇਲ ਟਾਵਰ 'ਤੇ ਚੜ੍ਹ ਗਿਆ। ਫੈਨ ਨੇ ਪ੍ਰਭਾਸ ਨਾਲ ਨਾ ਮਿਲਣ 'ਤੇ ਟਾਵਰ ਤੋਂ ਛਾਲ ਮਾਰਨ ਦੀ ਧਮਕੀ ਵੀ ਦਿੱਤੀ।

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਪ੍ਰਭਾਸ ਦੇ ਕਰੇਜ਼ੀ ਫੈਨ ਦੇ ਮੋਬਾਇਲ ਟਾਵਰ 'ਤੇ ਚੜ੍ਹਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਖਬਰਾਂ ਮੁਤਾਬਕ, ਫੈਨ ਮੋਬਾਇਲ ਟਾਵਰ 'ਤੇ ਚੜ੍ਹ ਕੇ ਉੱਪਰੋਂ ਛਾਲ ਮਾਰਨ ਦੀ ਧਮਕੀ ਦੇ ਰਿਹਾ ਹੈ ਅਤੇ ਆਖ ਰਿਹਾ ਹੈ ਕਿ ਜੇਕਰ ਮੇਰੀ ਮੁਲਾਕਾਤ ਪ੍ਰਭਾਸ ਨਾਲ ਮੀਟਿੰਗ ਅਰੇਂਜ਼ ਨਹੀਂ ਕੀਤੀ ਗਈ ਤਾਂ ਮੈਂ ਫੋਨ ਟਾਵਰ ਤੋਂ ਛਾਲ ਮਾਰ ਦਿਆਂਗਾ। ਪੁਲਸ ਤੇ ਮੌਜੂਦਾ ਲੋਕਾਂ ਨੇ ਫੈਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਫੈਨ ਨੇ ਹੇਠਾ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਹਾਲਾਂਕਿ ਬਾਅਦ 'ਚ ਇਸ ਮਾਮਲੇ ਨੂੰ ਕਿਵੇਂ ਹੈਂਡਲ ਕੀਤਾ ਗਿਆ, ਇਸ ਦੀ ਕੋਈ ਜਾਣਕਾਰੀ ਨਹੀਂ ਆਈ। ਪ੍ਰਭਾਸ ਨੂੰ ਇਸ ਘਟਨਾ ਬਾਰੇ ਦੱਸਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਹਾਲੇ ਤੱਕ ਕੋਈ ਡਿਟੇਲ ਨਹੀਂ ਸਾਹਮਣੇ ਆਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News