ਹੁਣ ਬਿਓਂਸੇ ਦੇ ਇਸ਼ਾਰਿਆਂ ''ਤੇ ਇੰਝ ਨੱਚਣਗੇ ''ਬਾਹੂਬਲੀ''

1/23/2019 3:51:11 PM

ਮੁੰਬਈ (ਬਿਊਰੋ) : 'ਬਾਹੂਬਲੀ' ਪ੍ਰਭਾਸ ਆਪਣੀ ਸੁਰਹਿੱਟ ਫਿਲਮ 'ਬਾਹੂਬਲੀ' ਨਾਲ ਕਾਫੀ ਮਸ਼ਹੂਰ ਹੋ ਚੁੱਕੇ ਹਨ। ਹੁਣ ਫੈਨਜ਼ ਉਸ ਦੀ ਅਗਲੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਭਾਸ ਜਲਦ ਹੀ ਆਪਣੀ ਅਗਲੀ ਫਿਲਮ 'ਸਾਹੋ' ਲੈ ਕੇ ਆ ਰਹੇ ਹਨ, ਜਿਸ 'ਚ ਉਹ ਸ਼ਰਧਾ ਕਪੂਰ ਨਾਲ ਰੋਮਾਂਸ ਕਰਨਗੇ ਅਤੇ ਨਾਲ ਹੀ ਐਕਸ਼ਨ ਦਾ ਤੜਕਾ ਲਾਉਣਗੇ। ਇਸ ਤੋਂ ਇਲਾਵਾ ਹੁਣ ਖਬਰ ਹੈ ਕਿ ਫਿਲਮ ਦਾ ਕਨੈਕਸ਼ਨ ਹਾਲੀਵੁੱਡ ਸਿੰਗਰ ਬਿਓਂਸੇ ਨਾਲ ਵੀ ਹੈ, ਜੋ ਫਿਲਮ 'ਚ ਨਜ਼ਰ ਤਾਂ ਨਹੀਂ ਆਵੇਗੀ ਪਰ ਫਿਲਮ 'ਚ ਪ੍ਰਭਾਸ ਉਸ ਦੇ ਗੀਤ 'ਤੇ ਡਾਂਸ ਕਰਦੇ ਜ਼ਰੂਰ ਨਜ਼ਰ ਆਉਣਗੇ। ਖਬਰਾਂ ਹਨ ਕਿ 'ਸਾਹੋ' ਦੇ ਇਕ ਗੀਤ ਦੀ ਸ਼ੂਟਿੰਗ ਲਈ ਵੱਡਾ ਸੈੱਟ ਤਿਆਰ ਕੀਤਾ ਜਾ ਰਿਹਾ ਹੈ, ਜੋ ਇਕ ਕਾਰਨੀਵਲ ਥੀਮ 'ਤੇ ਆਧਾਰਿਤ ਹੋਵੇਗਾ।

ਦੱਸ ਦਈਏ ਕਿ ਇਸ ਖਾਸ ਗੀਤ ਲਈ ਬ੍ਰਾਜ਼ੀਲ ਤੋਂ ਡਾਂਸਰਸ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਗੀਤ ਵੈਭਵੀ ਮਰਚੇਂਟ ਕੋਰੀਓਗ੍ਰਾਫ ਕਰ ਰਹੀ ਹੈ। ਖਬਰਾਂ ਤਾਂ ਇਹ ਵੀ ਹਨ ਬਿਓਂਸੇ ਦੇ ਗੀਤ 'ਬੱਲੋ' ਅਤੇ 'ਜੈਲੇਸ' ਇਸ ਟਰੈਕ ਦਾ ਹਿੱਸਾ ਰਹਿਣਗੇ। ਫਿਲਮ ਇਸੇ ਸਾਲ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News