B'day Spl: ਆਪਣੀ ਆਨਸਕ੍ਰੀਨ ਮਾਂ ਨੂੰ ਦਿਲ ਦੇ ਬੈਠੇ ਪ੍ਰਭਾਸ, ਠੁਕਰਾਏ ਵਿਆਹ ਦੇ 6000 ਪ੍ਰਸਤਾਵ

10/23/2017 3:43:03 PM

ਮੁੰਬਈ(ਬਿਊਰੋ)— ਸੁਪਰ-ਡੁਪਰ ਹਿੱਟ ਫਿਲਮ 'ਬਾਹੂਬਲੀ' ਦੇ ਲੀਡ ਐਕਟਰ ਪ੍ਰਭਾਸ 23 ਅਕਤੂਬਰ 1979 ਨੂੰ ਜਨਮੇ ਸਨ। ਉਹ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਭਾਸ ਦੀ ਨਿੱਜੀ ਲਾਈਫ ਤੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਅਕਸਰ ਚਰਚਾ 'ਚ ਰਹਿੰਦੀਆਂ ਹਨ। 'ਬਾਹੂਬਲੀ' ਤੋਂ ਬਾਅਦ ਇਹ ਚਰਚਾ ਜ਼ੋਰਾਂ 'ਤੇ ਰਹੀ ਕਿ ਉਨ੍ਹਾਂ ਦਾ ਆਪਣੀ ਅÎਾਨਸਕ੍ਰੀਨ ਮਾਂ ਭਾਵ ਅਨੁਸ਼ਕਾ ਸ਼ੈਟੀ ਦੇ ਨਾਲ ਅਫੇਅਰ ਹੈ। ਇੱਥੋਂ ਤੱਕ ਕਿਹਾ ਗਿਆ ਕਿ 'ਬਾਹੂਬਲੀ 2' ਤੋਂ 2 ਸਾਲ ਪਹਿਲਾਂ ਉਨ੍ਹਾਂ ਨੇ ਅਨੁਸ਼ਕਾ ਦਾ ਵਿਆਹ ਰੁਕਵਾ ਦਿੱਤਾ ਸੀ। 

PunjabKesari

ਪ੍ਰਭਾਸ ਤੇ ਦੇਵਸੈਨਾ ਭਾਵ ਅਨੁਸ਼ਕਾ ਸ਼ੈਟੀ ਸਾਊਥ ਦੀਆਂ ਕਈ ਹਿੱਟ ਫਿਲਮਾਂ 'ਚ ਇੱਕਠੇ ਕੰਮ ਕਰ ਚੁੱਕੇ ਹਨ। ਇਕ ਇੰਟਰਵਿਊ ਦੌਰਾਨ ਜਦੋਂ ਅਨੁਸ਼ਕਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਪ੍ਰਭਾਸ ਤੇ ਰਾਣਾ ਦੱਗੂਬਤੀ 'ਚੋਂ ਵਧੇਰੇ ਕੌਣ ਆਕਰਸ਼ਕ ਲੱਗਦਾ ਹੈ ਤਾਂ ਅਨੁਸ਼ਕਾ ਨੇ ਪ੍ਰਭਾਸ ਦਾ ਹੀ ਨਾਂ ਲਿਆ ਸੀ। 'ਬਾਹੂਬਲੀ' ਤੋਂ ਬਾਅਦ ਪ੍ਰਭਾਸ ਨੂੰ ਮੋਸਟ ਐਲੀਜਿਬਲ ਬੈਚਲਰ ਦੇ ਤੌਰ 'ਤੇ ਦੇਖਿਆ ਗਿਆ ਸੀ। ਉਨ੍ਹਾਂ ਨੇ ਕਰੀਬ 6000 ਵਿਆਹ ਦੇ ਪ੍ਰਸਤਾਵ ਮਿਲੇ ਸਨ ਪਰ ਉਨ੍ਹਾਂ ਨੇ ਅਜੇ ਤੱਕ ਕਿਸੇ 'ਤੇ ਵੀ ਮੋਹਰ ਨਹੀਂ ਲਗਾਈ ਹੈ। ਇਸ ਦੀ ਵਜ੍ਹਾ ਅਨੁਸ਼ਕਾ ਪ੍ਰਤੀ ਉਨ੍ਹਾਂ ਦਾ ਪ੍ਰੇਮ ਸਮਝਿਆ ਜਾ ਰਿਹਾ ਹੈ। 'ਬਾਹੂਬਲੀ' ਦੇ ਪ੍ਰਮੋਸ਼ਨ ਦੌਰਾਨ ਵੀ ਅਨੁਸ਼ਕਾ ਸ਼ੈਟੀ ਤੇ ਪ੍ਰਭਾਸ ਦੀ ਬਾਂਡਿੰਗ ਵੱਖਰੀ ਹੀ ਦਿਖੀ। 

PunjabKesari

ਜ਼ਿਕਰਯੋਗ ਹੈ ਕਿ ਦੋਹਾਂ ਨੇ ਇੱਕਠੇ ਪਹਿਲੀ ਵਾਰ ਸਾਲ 2009 'ਚ ਫਿਲਮ 'ਬਿੱਲਾ' 'ਚ ਕੰਮ ਕੀਤਾ ਸੀ। ਪ੍ਰਭਾਸ ਤੇ ਅਨੁਸ਼ਕਾ ਇੱਕਠੇ ਚਾਰ ਫਿਲਮਾਂ 'ਚ ਕੰਮ ਕਰ ਚੁੱਕੇ ਹਨ, ਜਿਸ 'ਚ 'ਬਾਹੂਬਲੀ' ਤੇ 'ਬਾਹੂਬਲੀ 2' ਵੀ ਸ਼ਾਮਲ ਹੈ। ਅਨੁਸ਼ਕਾ ਸ਼ੈਟੀ ਵੀ ਹੁਣ ਤੱਕ ਸਿੰਗਲ ਹੈ ਤੇ ਦੋਹਾਂ ਦੇ ਹੀ ਪਰਿਵਾਰ ਇਨ੍ਹਾਂ ਦੋਹਾਂ ਲਈ ਲਾਈਫ ਪਾਟਨਰ ਦੀ ਤਲਾਸ਼ ਕਰ ਰਹੇ ਹਨ। ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' ਹੈ, ਜੋ ਅਗਲੇ ਸਾਲ ਰਿਲੀਜ਼ ਹੋਵੇਗੀ, ਉੱਥੇ ਅਨੁਸ਼ਕਾ ਦੀ ਅਗਲੀ ਫਿਲਮ 'ਭਾਗਮਤੀ' ਹੈ। ਇਹ ਤਮਿਲ ਤੇ ਤੇਲੁਗੂ 'ਚ ਹੋਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News