ਰਿਲੀਜ਼ ਤੋਂ ਪਹਿਲਾਂ ਹੀ ਪ੍ਰਭਾਸ ਦੀ ''ਸਾਹੋ'' ਨੇ ਕਮਾਏ 300 ਕਰੋੜ

Wednesday, August 14, 2019 4:52 PM

ਮੁੰਬਈ(ਬਿਊਰੋ)— ਜਦੋਂ ਤੋਂ ਸੁਪਰਸਟਾਰ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫਿਲਮ 'ਸਾਹੋ' ਦੀ ਘੋਸ਼ਣਾ ਹੋਈ ਸੀ, ਇਹ ਉਦੋਂ ਤੋਂ ਚਰਚਾ 'ਚ ਸੀ। ਹੁਣ ਇਹ ਫਿਲਮ ਰਿਲੀਜ਼ ਲਈ ਤਿਆਰ ਹੈ ਅਤੇ ਫੈਨਜ਼ ਵੀ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਗੀਤ ਅਤੇ ਟਰੇਲਰ ਰਿਲੀਜ਼ ਹੋ ਚੁਕਿਆ ਹੈ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਖਬਰ ਆਈ ਹੈ ਕਿ ਇਸ ਫਿਲਮ ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ 300 ਕਰੋੜ ਰੁਪਏ ਕਮਾ ਲਏ ਹਨ। ਰਿਪੋਰਟ ਮੁਤਾਬਕ ਫਿਲਮ ਦੀ ਇਹ ਕਮਾਈ ਸਾਰੀਆਂ ਭਾਸ਼ਾਵਾਂ 'ਚ ਦਿੱਤੇ ਗਏ ਥਿਅਟ੍ਰਿਕਲ ਰਾਈਟਸ ਦੀ ਹੈ। ਇਸ 'ਚ ਫਿਲਮ ਦੇ ਸੈਟਲਾਈਟਸ ਅਤੇ ਵੈਬ ਪਲੇਟਫਾਰਮਸ ਦੇ ਰਾਈਟਰਸ ਸ਼ਾਮਲ ਨਹੀਂ ਹਨ ਕਿਉਂਕਿ ਇਨ੍ਹਾਂ ਦੀ ਡੀਲ ਅਜੇ ਫਾਈਨਲ ਨਹੀਂ ਹੋਈ ਹੈ।
PunjabKesari
ਮੰਨਿਆ ਜਾ ਰਿਹਾ ਹੈ ਕਿ ਟੀ. ਵੀ. ਅਤੇ ਵੈਬ ਰਾਈਟਸ ਤੋਂ ਬਾਅਦ ਫਿਲਮ ਦੀ ਕਮਾਈ ਹੋਰ ਜ਼ਿਆਦਾ ਹੋ ਜਾਵੇਗੀ। ਨਾਲ ਹੀ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਇਸ ਸਾਲ 'ਚ ਕਮਾਈ ਕਰਨ ਵਾਲੀ ਸਭ ਤੋਂ ਵੱਡੀ ਫਿਲਮ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਪ੍ਰਭਾਸ ਅਤੇ ਸ਼ਰਧਾ ਕਪੂਰ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਚੰਕੀ ਪਾਂਡੇ, ਜੈੱਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਂਜਰੇਕਰ ਅਤੇ ਟੀਨੂ ਆਨੰਦ ਵੀ ਮੁੱਖ ਭੂਮਿਕਾਵਾਂ 'ਚ ਦਿਖਾਈ ਦੇਣਗੇ। ਇਹ ਫਿਲਮ 30 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


About The Author

manju bala

manju bala is content editor at Punjab Kesari