B''day Spl : ਕਈ ਹਿੱਟ ਫਿਲਮਾਂ ''ਚ ਕਿਰਦਾਰ ਨਿਭਾਉਣ ਵਾਲੀ ''ਪ੍ਰਭਲੀਨ ਸੰਧੂ''

12/5/2018 12:55:38 PM

ਜਲੰਧਰ (ਬਿਊਰੋ)— 'ਯਾਰਾਂ ਨਾਲ ਬਾਹਰਾ', 'ਮਹਿੰਦੀ ਵਾਲੇ ਹੱਥ', 'ਰਹੇ ਚੜਦੀ ਕਲਾ ਪੰਜਾਬ ਦੀ' ਆਦਿ ਫਿਲਮਾਂ ਦੀ ਅਦਾਕਾਰਾ ਪ੍ਰਭਲੀਨ ਸੰਧੂ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 5 ਦਸੰਬਰ 1983 ਨੂੰ ਫਿਰੋਜ਼ਪੁਰ 'ਚ ਹੋਇਆ ਸੀ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਫਿਲਮ 'ਯਾਰਾਂ ਨਾਲ ਬਾਹਰਾ' ਨਾਲ ਕੀਤੀ ਸੀ, ਜਿਸ 'ਚ ਉਹ ਜੂਹੀ ਬੱਬਰ ਦੀ ਦੋਸਤ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਪੰਜਾਬੀ ਫਿਲਮ 'ਇਕ ਜਿੰਦ ਇਕ ਜਾਨ' 'ਚ ਆਰੀਅਨ ਵੈਦ ਤੇ ਰਾਜ ਬੱਬਰ ਦੀ ਭੈਣ ਦੀ ਭੂਮਿਕਾ ਨਿਭਾਈ। 
ਦੱਸਣਯੋਗ ਹੈ ਕਿ ਪ੍ਰਭਲੀਨ ਸੰਧੂ ਨੇ ਬਾਲੀਵੁੱਡ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਰਾਮ ਗੋਪਾਲ ਵਰਮਾ ਦੀ ਫਿਲਮ 'ਨਾਟ ਏ ਲਵ ਸਟੋਰੀ', ਹਸਲ ਮਾਹਿਤਾ ਦੀ 'ਸ਼ਾਹਿਦ', ਰਾਜ ਪ੍ਰੋਹਿਤ ਦੀ 'ਸਿਕਸਟੀਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦੱਸ ਦੇਈਏ ਕਿ ਅਸਲ ਜ਼ਿੰਦਗੀ 'ਚ ਪ੍ਰਭਲੀਨ ਸੰਧੂ ਕਾਫੀ ਖੂਬਸੂਰਤ ਹੈ। ਉਹ ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News