ਮੈਂ ਬਹੁਤ ਪ੍ਰਾਈਵੇਟ ਪਰਸਨ ਹਾਂ : ਪ੍ਰਾਚੀ ਦੇਸਾਈ

9/23/2016 3:54:31 PM

ਮੁੰਬਈ— ਟੀ.ਵੀ. ਅਦਾਕਾਰਾ ਪ੍ਰਾਚੀ ਦੇਸਾਈ ਬਾਲੀਵੁੱਡ ਦੀਆਂ ਉਨ੍ਹਾਂ ਹੀਰੋਇਨਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ ਅਤੇ ਬਾਅਦ ''ਚ ਉਹ ਵੱਡੇ ਪਰਦੇ ''ਤੇ ਵੀ ਆਪਣਾ ਮੁਕਾਮ ਬਣਾਉਣ ''ਚ ਸਫਲ ਰਹੀਆਂ। ਵੱਡੇ ਪਰਦੇ ''ਤੇ ਪ੍ਰਾਚੀ ਨੇ ਫਿਲਮ ''ਰਾਕ ਆਨ'' ਨਾਲ ਡੈਬਿਊ ਕੀਤਾ ਸੀ। ਹੁਣ ਉਹ ਇਸ ਦੇ ਸੀਕਵੈਲ ''ਰਾਕ ਆਨ 2'' ''ਚ ਵੀ ਨਜ਼ਰ ਆਵੇਗੀ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁਖ ਅੰਸ਼ :
► ਤੁਸੀ ਲੰਬੇ ਸਮੇਂ ਬਾਅਦ ''ਅਜ਼ਹਰ'' ''ਚ ਨਜ਼ਰ ਆਏ ਸੀ, ਅਜਿਹਾ ਕਿਉਂ?
ਅਸਲ ''ਚ ਕਿਸੇ ਵੀ ਫਿਲਮ ਨੂੰ ਬਣਨ ''ਚ ਸਮਾਂ ਲੱਗਦਾ ਹੈ। ਉਂਝ ਵੀ ਮੈਂ ''ਅਜ਼ਹਰ'' ਅਤੇ ''ਰਾਕ ਆਨ-2'' ''ਚ ਕੰਮ ਕਰ ਰਹੀ ਸੀ। ਦਰਸ਼ਕਾਂ ਨੂੰ ਇਹ ਇਕ ਲੰਬਾ ਗੈਪ ਲੱਗਾ ਕਿਉਂਕਿ ਮੈਂ ਉਨ੍ਹਾਂ ਨੂੰ ਕੁਝ ਸਮੇਂ ਲਈ ਪਰਦੇ ''ਤੇ ਨਜ਼ਰ ਨਹੀ ਆਈ ਸੀ ਪਰ ਹੁਣ ਮੈਂ ਆ ਗਈ ਹਾਂ।
► ''ਅਜ਼ਹਰ'' ''ਚ ਤੁਸੀ ਅਜ਼ਹਰੂਦੀਨ ਦੀ ਪਹਿਲੀ ਪਤਨੀ ਨੌਰੀਨ ਦਾ ਕਿਰਦਾਰ ਨਿਭਾਇਆ ਸੀ। ਕੀ ਇਕ ਕਾਲਪਨਿਕ ਕਿਰਦਾਰ ਦੀ ਬਜਾਏ ਇਕ ਅਸਲ ਕਿਰਦਾਰ ਨਿਭਾਉਣਾ ਮੁਸ਼ਕਲ ਹੁੰਦਾ ਹੈ?
ਮੈਨੂੰ ਪਤਾ ਹੈ ਕਿ ਸਕ੍ਰੀਨ ''ਤੇ ਅਸੀ ਇਸ ਨੂੰ ਕਾਫੀ ਸੌਖਾ ਬਣਾ ਦਿੱਤਾ ਸੀ ਪਰ ਅਸਲ ''ਚ ਕੋਈ ਨਹੀ ਜਾਣਦਾ ਕਿ ਇਸ ਤਰ੍ਹਾਂ ਦਾ ਰੋਲ ਕਰਨਾ ਕਿੰਨਾ ਮੁਸ਼ਕਲ ਹੁੰਦਾ ਹੈ। ਨੌਰੀਨ ਦਾ ਕਿਰਦਾਰ ਨਿਭਾਉਣਾ ਬਹੁਤ ਮੁਸ਼ਕਲ ਸੀ ਕਿਉਂਕਿ ਕੋਈ ਵੀ ਉਸ ਬਾਰੇ ਕੁਝ ਨਹੀ ਜਾਣਦਾ ਸੀ। ਪੂਰੀ ਦੁਨੀਆਂ ਅਜ਼ਹਰ ਬਾਰੇ ਜਾਣਦੀ ਹੈ ਪਰ ਨੌਰੀਨ ਇਕ ਰਹੱਸ ਹੈ। ਅਜਿਹੇ ਕਿਰਦਾਰ ਨਿਭਾਉਣ ਲਈ ਕਾਫੀ ਜਾਣਕਾਰੀ ਚਾਹੀਦੀ ਹੈ।
► ਤੁਹਾਡੀ ਪਿਛਲੀ ਫਿਲਮ ''ਅਜ਼ਹਰ'' ਤੋਂ ਕੋਈ ਤਿੰਨ ਸਾਲ ਪਹਿਲਾਂ ਆਈ ਸੀ। ਕੀ ਤੁਹਾਨੂੰ ਨਹੀ ਲੱਗਦਾ ਕਿ ਇੰਨਾ ਲੰਬਾ ਗੈਪ ਤੁਹਾਡੀ ਲੋਕਪ੍ਰਿਯਤਾ ਨੂੰ ਪ੍ਰਭਾਵਿਤ ਕਰਦਾ ਹੈ?
ਇਸ ਫਿਲਮ ਨਗਰੀ ''ਚ ਐਕਟਿੰਗ ਨਾਲ ਕੋਈ ਫਰਕ ਨਹੀ ਪੈਂਦਾ। ਜਿਸ ਵੀ ਗੱਲ ਲਈ ਤੁਸੀ ਖਬਰਾਂ ''ਚ ਰਹਿੰਦੇ ਹੋ, ਉਸ ਦਾ ਮਹੱਤਵ ਵਧੇਰੇ ਹੁੰਦਾ ਹੈ। ਮੇਰੇ ਖਿਆਲ ''ਚ ਤੁਹਾਡੀ ਪਰਫਾਰਮੈਂਸ ਅਤੇ ਤੁਹਾਡੇ ਵੱਲੋਂ ਨਿਭਾਏ ਕਿਰਦਾਰ ਹੀ ਤੁਹਾਨੂੰ ਅੱਗੇ ਲਿਜਾਂਦੇ ਹਨ ਪਰ ਮੈਂ ਜ਼ਿੰਦਗੀ ਦੇ ਇਸ ਦੌਰ ''ਚ ਇਸ ਮਾਮਲੇ ''ਚ ਗਲਤ ਸਿੱਧ ਹੋਈ ਸੀ। ਇਸ ਲਈ ਇਸ ਗੈਪ ਨਾਲ ਮੇਰੇ ਕੈਰੀਅਰ ''ਤੇ ਮਾੜਾ ਪ੍ਰਭਾਵ ਹੀ ਪਿਆ ਹੈ। ਜਿਵੇਂ ਕਹਿੰਦੇ ਹਨ ਕਿ ''ਆਊਟ ਆਫ ਸਾਈਟ ਇਜ਼ ਆਊਟ ਆਫ ਮਾਈਂਡ''। ਨਾਲ ਹੀ ਮੈਂ ਅਜਿਹੀ ਵੀ ਨਹੀਂ ਹਾਂ ਜੋ ਹਮੇਸ਼ਾਂ ਇਸ ਦੇ ਲਈ ਖਬਰਾਂ ''ਚ ਰਹਾਂ ਕਿਉਂਕਿ ਮੈਂ ਬਹੁਤ ਪ੍ਰਾਈਵੇਟ ਪਰਸਨ ਹਾਂ। ਮੈਂ ਸਿਰਫ ਲਾਈਮਲਾਈਟ ''ਚ ਰਹਿਣ ਲਈ ਸਭ ਕੁਝ ਨਹੀ ਕਰਦੀ।
► ਤਾਂ ਕੀ ਤੁਸੀ ਸੋਚਦੇ ਹੋ ਕਿ ਤੁਸੀ ਹਮੇਸ਼ਾਂ ਖਬਰਾਂ ''ਚ ਨਹੀ ਰਹਿੰਦੇ, ਇਸ ਲਈ ਪਿੱਛੇ ਹੋ?
ਮੇਰੇ ਖਿਆਲ ''ਚ ਵਿਵਾਦ ਪੈਦਾ ਕੀਤੇ ਜਾਂਦੇ ਹਨ ਕਿਉਂਕਿ ਉਹ ਅਦਾਕਾਰਾ ਨੂੰ ਖਬਰਾਂ ''ਚ ਬਣਾਈ ਰੱਖਦੇ ਹਨ। ਇਹ ਅਸਲ ''ਚ ਦੁੱਖ ਦੀ ਗੱਲ ਹੈ ਕਿ ਸਕ੍ਰੀਨ ''ਤੇ ਤੁਸੀ ਕਿਸ ਤਰ੍ਹਾਂ ਪਰਫਾਰਮ ਕਰਦੇ ਹੋ, ਇਸ ਦੀ ਬਜਾਏ ਅਜਿਹੀਆਂ ਗੱਲਾਂ, ਜਿਸ ''ਚ ਤੁਸੀਂ ਹਿੱਸਾ ਨਹੀ ਲੈਂਦੇ, ਇਹੀ ਗੱਲ ਤਾਂ ਲੋਕ ਨਹੀ ਜਾਣਦੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News