B''Day Spl : ਪਿਤਾ ਕੋਲੋਂ ਪ੍ਰਾਣ ਨੇ ਲੁਕਾ ਰੱਖਿਆ ਸੀ ਇਹ ਜ਼ਿੰਦਗੀ ਦਾ ਸੱਚ

Tuesday, February 12, 2019 11:46 AM

ਮੁੰਬਈ (ਬਿਊਰੋ) : ਦਿੱਗਜ਼ ਅਭਿਨੇਤਾ ਪ੍ਰਾਣ ਦੀ ਪਛਾਣ ਹਿੰਦੀ ਸਿਨੇਮਾ 'ਚ ਵਿਲੇਨ ਦੇ ਰੂਪ 'ਚ ਹੋਈ ਸੀ। ਪ੍ਰਾਣ ਦਾ ਜਨਮ 12 ਫਰਵਰੀ 1920 ਨੂੰ ਹੋਇਆ ਸੀ। ਦੱਸ ਦੇਈਏ ਜਿੰਨੇ ਖਤਰਨਾਕ ਤੇ ਬੇ-ਰਹਿਮ ਕਿਰਦਾਰ ਉਨ੍ਹਾਂ ਨਿਭਾਏ, ਨਿੱਜੀ ਜ਼ਿੰਦਗੀ 'ਚ ਉਹ ਉਸਦੇ ਬਿਲਕੁਲ ਉਲਟ ਸਨ। ਪ੍ਰਾਣ ਨੇ ਆਪਣੀ ਅਦਾਕਾਰੀ ਦੇ ਕਰੀਅਰ ਬਾਰੇ 'ਚ ਘਰ ਨਹੀਂ ਦੱਸਿਆ ਸੀ। ਉਨ੍ਹਾਂ ਨੂੰ ਡਰ ਸੀ ਕਿ ਕਿੱਧਰੇ ਅਭਿਨੇਤਾ ਬਣਨ ਦੀ ਗੱਲ ਸੁਣ ਕੇ ਉਨ੍ਹਾਂ ਦੇ ਪਿਤਾ ਗੁੱਸੇ ਨਾ ਹੋ ਜਾਣ।

PunjabKesari

ਉਨ੍ਹਾਂ ਆਪਣੀਆਂ ਭੈਣਾਂ ਨੂੰ ਕਹਿ ਕੇ ਆਪਣੇ ਪਹਿਲੇ ਇੰਟਰਵਿਊ ਵਾਲੀ ਅਖਬਾਰ ਨੂੰ ਛਿਪਾ ਦਿੱਤਾ ਸੀ। ਸਫਲ ਹੋਣ ਦੇ ਬਾਵਜੂਦ ਆਪਣੇ ਪਿਤਾ ਪ੍ਰਤੀ ਉਨ੍ਹਾਂ ਦਾ ਇਹ ਡਰ ਸਾਫ ਜ਼ਾਹਿਰ ਕਰਦਾ ਹੈ ਕਿ ਉਨ੍ਹਾਂ ਦੇ ਦਿਲ 'ਚ ਪਿਤਾ ਲਈ ਕਿੰਨਾ ਪਿਆਰ ਤੇ ਇੱਜ਼ਤ ਸੀ। 56 ਸਾਲ ਦੀ ਉਮਰ 'ਚ ਫਿਲਮ 'ਦੱਸ ਨੰਬਰੀ' 'ਚ ਅਸਲ 'ਚ ਸਟੰਟ ਕਰਦੇ ਹੋਏ ਪ੍ਰਾਣ ਨੇ 15 ਫੁੱਟ ਤੋਂ ਛਲਾਂਗ ਲਾਈ ਸੀ, ਜਿਸ ਨਾਲ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਸਨ।

PunjabKesari

ਇੰਨੀ ਉਮਰ ਦੇ ਬਾਵਜੂਦ ਵੀ ਉਨ੍ਹਾਂ 'ਚ ਬਿਨਾਂ ਡਰ ਦੇ ਸਟੰਟ ਕਰਨਾ ਇਹ ਸਾਬਤ ਕਰਨਾ ਹੈ ਕਿ ਉਹ ਇਕ ਚੰਗੇ ਅਭਿਨੇਤਾ ਸਨ। ਸਾਲ 1973 'ਚ 'ਬੇ-ਇਮਾਨ' ਫਿਲਮ ਲਈ ਉਨ੍ਹਾਂ ਨੂੰ ਬੈਸਟ ਸਪੋਟਿੰਗ ਐਕਟਰ ਦੇ ਤੌਰ 'ਤੇ ਫਿਲਮਫੇਅਰ ਐਵਾਰਡ ਲਈ ਚੁਣਿਆ ਗਿਆ। ਪ੍ਰਾਣ ਨੇ ਕਮੇਟੀ 'ਤੇ ਗਲਤ ਜੱਜ਼ਮੈਂਟ ਦਾ ਦੋਸ਼ ਲਾਉਂਦੇ ਹੋਏ ਐਵਾਰਡ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ।

PunjabKesari

ਉਨ੍ਹਾਂ ਕਿਹਾ ਬੈਸਟ ਮਿਊਜ਼ਿਕ ਲਈ ਐਵਾਰਡ ਫਿਲਮ 'ਪਾਕੀਜ਼ਾ' ਦੇ ਮਿਊਜ਼ਿਕ ਡਾਇਰੈਕਟਰ ਗੁਲਾਮ ਮੁਹੱਮਦ ਨੂੰ ਮਿਲਣਾ ਚਾਹੀਦਾ ਹੈ, ਜੋ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਸੀ। ਪ੍ਰਾਣ ਸਾਹਿਬ ਯਾਰਾਂ ਦੇ ਯਾਰ ਵੀ ਸਨ। ਜਦੋਂ ਰਾਜ ਕਪੂਰ 'ਬੌਬੀ' ਫਿਲਮ ਬਣਾ ਰਹੇ ਹਨ ਤਾਂ ਫਿਲਮ 'ਚ ਰਿਸ਼ੀ ਕਪੂਰ ਦੇ ਪਿਤਾ ਦੇ ਕਿਰਦਾਰ ਲਈ ਉਹ ਪ੍ਰਾਣ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਉਹ ਪ੍ਰਾਣ ਨੂੰ ਜ਼ਿਆਦਾ ਫੀਸ ਨਹੀਂ ਦੇ ਸਕਦੇ ਹਨ।

PunjabKesari

ਜਦੋਂ ਪ੍ਰਾਣ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਸਿਰਫ 1 ਰੁਪਏ 'ਚ ਕੰਮ ਕਰਨ ਲਈ ਤਿਆਰ ਹੋ ਗਏ ਸਨ। ਇਸ ਤੋਂ ਇਲਾਵਾ ਪ੍ਰਾਣ ਕਈ ਫਿਲਮਾਂ 'ਚ ਚੰਗੇ ਕਿਰਦਾਰ ਵੀ ਨਿਭਾਅ ਚੁੱਕੇ ਸਨ। ਫਿਲਮ 'ਪਰਿਚਯ', 'ਉਪਕਾਰ', 'ਡਾਨ', ਜੰਜ਼ੀਰ' ਵਰਗੀਆਂ ਫਿਲਮਾਂ ਇਸ ਦੀ ਉਦਾਹਰਣਾਂ ਹਨ।

PunjabKesari

PunjabKesari
 


Edited By

Sunita

Sunita is news editor at Jagbani

Read More