B'Day Spl : ਪ੍ਰਾਣ ਨੇ ਪਿਤਾ ਕੋਲੋਂ ਲੁਕਾ ਰੱਖਿਆ ਸੀ ਇਹ ਸੱਚ

2/12/2018 3:43:42 PM

ਮੁੰਬਈ (ਬਿਊਰੋ)— ਦਿਗਜ਼ ਅਭਿਨੇਤਾ ਪ੍ਰਾਣ ਦੀ ਪਛਾਣ ਹਿੰਦੀ ਸਿਨੇਮਾ 'ਚ ਵਿਲੇਨ ਦੇ ਰੂਪ 'ਚ ਕੀਤੀ ਜਾਂਦੀ ਹੈ। ਪ੍ਰਾਣ ਦਾ ਜਨਮ ਫਰਵਰੀ, 1920 ਨੂੰ ਦਿੱਲੀ 'ਚ ਹੋਇਆ ਸੀ। ਦੱਸ ਦੇਈਏ ਜਿੰਨੇ ਖਤਰਨਾਕ ਤੇ ਬੇ-ਰਹਿਮ ਕਿਰਦਾਰ ਉਨ੍ਹਾਂ ਨਿਭਾਏ, ਨਿੱਜੀ ਜ਼ਿੰਦਗੀ 'ਚ ਉਹ ਉਸਦੇ ਬਿਲਕੁੱਲ ਉਲਟ ਸਨ। ਅੱਜ ਅਸੀਂ ਤੁਹਾਨੂੰ ਜਨਮਦਿਨ ਮੌਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਕਿੱਸੇ ਦੱਸਣ ਜਾ ਰਹੇ ਹਾਂ ਜੋ ਇਹ ਸਾਬਤ ਕਰਨਗੇ ਕਿ ਉਹ ਵਿਲੇਨ ਨਹੀਂ, ਬਲਕਿ ਇਕ ਅਸਲ ਹੀਰੋ ਸਨ।

PunjabKesari
ਪ੍ਰਾਣ ਨੇ ਆਪਣੀ ਅਦਾਕਾਰੀ ਦੇ ਕਰੀਅਰ ਦੇ ਬਾਰੇ 'ਚ ਘਰ ਨਹੀਂ ਦੱਸਿਆ ਸੀ। ਉਨ੍ਹਾਂ ਨੂੰ ਡਰ ਸੀ ਕਿ ਕਿੱਧਰੇ ਅਭਿਨੇਤਾ ਬਣਨ ਦੀ ਗੱਲ ਸੁਣ ਕੇ ਉਨ੍ਹਾਂ ਦੇ ਪਿਤਾ ਗੁੱਸੇ ਨਾ ਹੋ ਜਾਣ। ਉਨ੍ਹਾਂ ਆਪਣੀਆਂ ਭੈਣਾਂ ਨੂੰ ਕਹਿ ਕੇ ਆਪਣੇ ਪਹਿਲੇ ਇੰਟਰਵਿਊ ਵਾਲੀ ਅਖਬਾਰ ਨੂੰ ਛਿਪਾ ਦਿੱਤਾ ਸੀ। ਸਫਲ ਹੋਣ ਦੇ ਬਾਵਜੂਦ ਆਪਣੇ ਪਿਤਾ ਪ੍ਰਤੀ ਉਨ੍ਹਾਂ ਦਾ ਇਹ ਡਰ ਸਾਫ ਜ਼ਾਹਿਰ ਕਰਦਾ ਹੈ ਕਿ ਉਨ੍ਹਾਂ ਦੇ ਦਿਲ 'ਚ ਪਿਤਾ ਲਈ ਕਿੰਨਾ ਪਿਆਰ ਤੇ ਇੱਜ਼ਤ ਸੀ।
56 ਸਾਲ ਦੀ ਉਮਰ 'ਚ ਫਿਲਮ 'ਦੱਸ ਨੰਬਰੀ' 'ਚ ਅਸਲ 'ਚ ਸਟੰਟ ਕਰਦੇ ਹੋਏ ਪ੍ਰਾਣ ਨੇ 15 ਫੁੱਟ ਤੋਂ ਛਲਾਂਗ ਲਾਈ ਸੀ ਜਿਸ ਨਾਲ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਸਨ। ਇੰਨੀ ਉਮਰ ਦੇ ਬਾਵਜੂਦ ਵੀ ਉਨ੍ਹਾਂ 'ਚ ਬਿਨਾਂ ਡਰ ਦੇ ਸਟੰਟ ਕਰਨਾ ਇਹ ਸਾਬਤ ਕਰਨਾ ਹੈ ਕਿ ਉਹ ਇਕ ਚੰਗੇ ਅਭਿਨੇਤਾ ਸਨ।

PunjabKesari
1973 'ਚ 'ਬੇ-ਇਮਾਨ' ਫਿਲਮ ਲਈ ਉਨ੍ਹਾਂ ਨੂੰ ਬੈਸਟ ਸਪੋਟਿੰਗ ਐਕਟਰ ਦੇ ਤੌਰ 'ਤੇ ਫਿਲਮਫੇਅਰ ਐਵਾਰਡ ਲਈ ਚੁਣਿਆ ਗਿਆ। ਪ੍ਰਾਣ ਨੇ ਕਮੇਟੀ 'ਤੇ ਗਲਤ ਜੱਜ਼ਮੈਂਟ ਦਾ ਦੋਸ਼ ਲਗਾਉਂਦੇ ਹੋਏ ਐਵਾਰਡ ਲੈਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਬੈਸਟ ਮਿਊਜ਼ਿਕ ਲਈ ਐਵਾਰਡ ਫਿਲਮ 'ਪਾਕੀਜ਼ਾ' ਦੇ ਮਿਊਜ਼ਿਕ ਡਾਇਰੈਕਟਰ ਗੁਲਾਮ ਮੁਹੱਮਦ ਨੂੰ ਮਿਲਣਾ ਚਾਹੀਦਾ ਹੈ, ਜੋ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਸੀ।

PunjabKesari
ਪ੍ਰਾਣ ਸਾਹਿਬ ਯਾਰਾਂ ਦੇ ਯਾਰ ਵੀ ਸਨ। ਜਦੋਂ ਰਾਜ ਕਪੂਰ 'ਬੌਬੀ' ਫਿਲਮ ਬਣਾ ਰਹੇ ਹਨ ਤਾਂ ਫਿਲਮ 'ਚ ਰਿਸ਼ੀ ਕਪੂਰ ਦੇ ਪਿਤਾ ਦੇ ਕਿਰਦਾਰ ਲਈ ਉਹ ਪ੍ਰਾਣ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਉਹ ਪ੍ਰਾਣ ਨੂੰ ਜ਼ਿਆਦਾ ਫੀਸ ਨਹੀਂ ਦੇ ਸਕਦੇ ਹਨ। ਜਦੋਂ ਪ੍ਰਾਣ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਸਿਰਫ 1 ਰੁਪਏ 'ਚ ਕੰਮ ਕਰਨ ਲਈ ਤਿਆਰ ਹੋ ਗਏ ਸਨ। ਇਸ ਤੋਂ ਇਲਾਵਾ ਪ੍ਰਾਣ ਕਈ ਫਿਲਮਾਂ 'ਚ ਚੰਗੇ ਕਿਰਦਾਰ ਵੀ ਨਿਭਾਅ ਚੁੱਕੇ ਸਨ। ਫਿਲਮ 'ਪਰਿਚਯ', 'ਉਪਕਾਰ', 'ਡਾਨ', ਜੰਜ਼ੀਰ' ਵਰਗੀਆਂ ਫਿਲਮਾਂ ਇਸ ਦੀ ਉਦਾਹਰਣਾਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News