ਫਿਲਮਾਂ ''ਚ ਆਉਣ ਤੋਂ ਪਹਿਲਾਂ ਫੋਟੋਗ੍ਰਾਫਰ ਬਣਨਾ ਚਾਹੁੰਦੇ ਸਨ ਪ੍ਰਾਣ

Friday, July 12, 2019 1:07 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪ੍ਰਾਣ ਦੀ ਪਛਾਣ ਹਿੰਦੀ ਸਿਨੇਮਾ 'ਚ ਵਿਲੇ ਨ ਦੇ ਰੂਪ 'ਚ ਹੋਈ ਸੀ। ਪ੍ਰਾਣ ਹਿੰਦੀ ਫਿਲਮਾਂ ਦੇ ਇਸ ਤਰ੍ਹਾਂ ਦੇ ਵਿਲੇਨ ਸਨ ਕਿ ਲੋਕ ਉਨ੍ਹਾਂ ਦੀ ਆਵਾਜ਼ ਸੁਣਕੇ ਕੰਬਦੇ ਸਨ। ਉਨ੍ਹਾਂ ਦੇ ਕਿਰਦਾਰ ਅਜਿਹੇ ਹੁੰਦੇ ਸਨ ਕਿ ਉਨ੍ਹਾਂ ਦੇ ਸਕ੍ਰੀਨ 'ਤੇ ਆਉਂਦੇ ਹੀ ਲੋਕਾਂ ਦੀਆਂ ਚੀਕਾਂ ਨਿਕਲ ਜਾਂਦੀਆ ਸਨ ਪਰ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਇੰਡਸਟਰੀ ਦੇ ਸਭ ਤੋਂ ਮਹਿੰਗੇ ਇਸ ਵਿਲੇਨ ਨੇ ਇਕ ਸੁਪਰਹਿੱਟ ਫਿਲਮ ਲਈ ਸਿਰਫ 1 ਰੁਪਿਆ ਫੀਸ ਲਈ ਸੀ।
PunjabKesari
ਚਾਹੇ ਪ੍ਰਾਣ ਅੱਜ ਇਸ ਦੁਨੀਆਂ 'ਤੇ ਨਹੀਂ ਹਨ ਪਰ ਉਨ੍ਹਾਂ ਦੇ ਦਿਲਚਸਪ ਕਿੱਸਿਆਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਸੁਪਰ ਹਿੱਟ ਫਿਲਮ 'ਬੌਬੀ' 'ਚ ਕੰਮ ਕਰਨ ਲਈ ਸਿਰਫ ਇਕ ਰੁਪਿਆ ਲਿਆ ਸੀ। ਇਸ ਪਿੱਛੇ ਬਹੁਤ ਹੀ ਭਾਵੁਕ ਕਾਰਨ ਰਿਹਾ ਹੈ। ਦਰਅਸਲ ਰਾਜ ਕਪੂਰ ਨੇ ਆਪਣੀ ਸਾਰੀ ਪੂੰਜੀ ਫਿਲਮ 'ਮੇਰਾ ਨਾਮ ਜੋਕਰ' ਫਿਲਮ 'ਤੇ ਲਗਾ ਦਿੱਤੀ ਸੀ, ਤੇ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ ਸੀ।
PunjabKesari
ਜਿਸ ਕਰਕੇ ਰਾਜ ਕਪੂਰ ਕਾਫੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਫਿਲਮ 'ਬੌਬੀ' ਨਾਲ ਇਸ ਨੁਕਸਾਨ ਨੂੰ ਪੂਰਾ ਕਰਨ ਦੀ ਕੋਸ਼ਿਸ ਕੀਤੀ। ਇਸੇ ਕਰਕੇ ਪ੍ਰਾਣ ਨੇ ਇਸ ਫਿਲਮ ਲਈ ਸਿਰਫ ਰਾਜ ਕਪੂਰ ਕੋਲੋਂ ਇਕ ਰੁਪਿਆ ਫੀਸ ਲਈ ਸੀ। ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਪ੍ਰਾਣ ਫੋਟੋਗ੍ਰਾਫਰ ਬਣਨਾ ਚਾਹੁੰਦੇ ਸਨ, ਇਸੇ ਲਈ ਉਹ ਇਕ ਦਿੱਲੀ ਦੀ ਕੰਪਨੀ ਨਾਲ ਜੁੜੇ ਸਨ ।
PunjabKesari
ਪ੍ਰਾਣ ਨੇ 350 ਤੋਂ ਵੱਧ ਫਿਲਮਾਂ ਕੀਤੀਆਂ ਸਨ। ਉਨ੍ਹਾਂ ਨੇ 6 ਦਹਾਕੇ ਬਾਲੀਵੁੱਡ ਤੇ ਰਾਜ ਕੀਤਾ। ਇਕ ਜ਼ਮਾਨੇ 'ਚ ਉਹ ਫਿਲਮ ਦੇ ਹੀਰੋ ਤੋਂ ਜ਼ਿਆਦਾ ਫੀਸ ਲੈਂਦੇ ਸਨ । ਉਨ੍ਹਾਂ ਨੂੰ ਫਿਲਮ ਫੇਅਰ, ਦਾਦਾ ਸਾਹਿਬ ਫਾਲਕੇ ਸਮੇਤ ਕਈ ਐਵਾਰਡ ਮਿਲ ਚੁੱਕੇ ਸਨ। ਉਨ੍ਹਾਂ ਦਾ ਦਿਹਾਂਤ 12 ਜੁਲਾਈ 2013 ਨੂੰ ਹੋਇਆ ਸੀ ਪਰ ਅੱਜ ਵੀ ਉਹ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।
PunjabKesari


About The Author

manju bala

manju bala is content editor at Punjab Kesari