ਮਾਮਲਾ ਐਕਸੀਡੈਂਟ ਦਾ, ਐਕਟਰ ਪ੍ਰਤੀਕ ਬੱਬਰ ਨੇ ਮੈਡੀਕਲ ਕਰਵਾਉਣ ਤੋਂ ਕੀਤਾ ਇਨਕਾਰ

Thursday, October 11, 2018 10:29 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਵਿਰੁੱਧ ਰੈਸ਼ ਡਰਾਈਵਿੰਗ ਨੂੰ ਲੈ ਕੇ ਗੋਆ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਤੀਕ 'ਤੇ ਗੋਆ 'ਚ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਗੋਆ ਦੇ ਪੋਰਵੋਰਿਮ 'ਚ ਵਨ ਵੇ ਰੋਡ 'ਤੇ ਇਕ ਸਕੂਟਰ ਨੂੰ ਟੱਕਰ ਮਾਰਨ ਦਾ ਵੀ ਦੋਸ਼ ਹੈ ਪਰ ਹੁਣ ਇਸ ਮਾਮਲੇ 'ਚ ਇਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ।

PunjabKesari

ਹਿਰਾਸਤ 'ਚ ਹਨ ਪ੍ਰਤੀਕ ਬੱਬਰ
ਅਭਿਨੇਤਾ ਪ੍ਰਤੀਕ ਬੱਬਰ ਨੇ ਗੋਆ 'ਚ ਗਲਤ ਤਰੀਕੇ ਨਾਲ ਗੱਡੀ ਚਲਾਈ ਅਤੇ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।

PunjabKesari

ਇਸ ਤੋਂ ਜਦੋਂ ਉਨ੍ਹਾਂ ਨੂੰ ਮੈਡੀਕਲ ਟੈਸਟ ਕਰਵਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਸਾਫ ਤੌਰ 'ਤੇ ਇਸ ਨੂੰ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਹੁਣ ਇਸ ਮਾਮਲੇ ਨੂੰ ਲੈ ਕੇ ਪੁਲਸ ਆਪਣੀ ਜਾਂਚ ਕਰ ਰਹੀ ਹੈ ਤੇ ਅੱਜ ਇਸ ਮਾਮਲੇ 'ਚ ਪ੍ਰਤੀਕ ਤੋਂ ਪੁਲਸ ਪੁੱਛਗਿੱਛ ਵੀ ਕਰ ਸਕਦੀ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਪ੍ਰਤੀਕ ਬੱਬਰ 'ਤੇ ਮੋਟਰ ਵਾਹਨ ਐਕਟ ਦੇ ਤਹਿਤ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

PunjabKesari
ਬੁੱਧਵਾਰ ਸ਼ਾਮ ਨੂੰ ਹੋਇਆ ਹਾਦਸਾ
ਪੋਰਵੋਰਿਮ ਥਾਣੇ ਦੇ ਅਧਿਕਾਰੀ ਪਰੇਸ਼ ਨਾਈਕ ਨੇ ਦੱਸਿਆ ਕਿ ਪਣਜੀ-ਮਾਪੂਸਾ ਰਾਜਮਾਰਗ 'ਤੇ ਬੁੱਧਵਾਰ ਸ਼ਾਮ ਨੂੰ ਇਹ ਹਾਦਸਾ ਵਾਪਰਿਆ। ਸ਼ਿਕਾਇਤ ਕਰਤਾ ਪਾਉਲੋ ਕੋਰੇਆ ਨੇ ਦੋਸ਼ ਲਗਾਇਆ ਹੈ ਕਿ ਪ੍ਰਤੀਕ ਬੱਬਰ ਨੇ ਉਸ ਦੀ ਸਕੂਟਰ ਨੂੰ ਟੱਕਰ ਮਾਰ ਦਿੱਤੀ। ਉਹ ਉਸ ਸਮੇਂ ਆਪਣੀ ਭੈਣ ਨਾਲ ਸਕੂਟਰ ਤੋਂ ਜਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਪ੍ਰਤੀਕ ਦੀ ਕਾਰ ਨੂੰ ਅਸੀਂ ਜ਼ਬਤ ਕਰ ਲਿਆ ਹੈ ਅਤੇ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

PunjabKesari


Edited By

Chanda Verma

Chanda Verma is news editor at Jagbani

Read More