ਹੁਣ ਪ੍ਰਤੀਕ ਬੱਬਰ ਵੀ ਖਾਣਗੇ ''ਵਿਆਹ ਦਾ ਲੱਡੂ'', ਜਾਣੋ ਕਿਸ ਨਾਲ ਹੋਵੇਗਾ ਵਿਆਹ

Wednesday, January 9, 2019 4:27 PM
ਹੁਣ ਪ੍ਰਤੀਕ ਬੱਬਰ ਵੀ ਖਾਣਗੇ ''ਵਿਆਹ ਦਾ ਲੱਡੂ'', ਜਾਣੋ ਕਿਸ ਨਾਲ ਹੋਵੇਗਾ ਵਿਆਹ

ਨਵੀਂ ਦਿੱਲੀ (ਬਿਊਰੋ)— ਮਸ਼ਹੂਰ ਐਕਟਰ ਪ੍ਰਤੀਕ ਬੱਬਰ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਉਹ ਜਲਦ ਹੀ ਨਵੇਂ ਰਿਸ਼ਤੇ 'ਚ ਬੱਝਣ ਜਾ ਰਹੇ ਹਨ। ਦੱਸ ਦਈਏ ਕਿ ਪ੍ਰਤੀਕ ਬੱਬਰ ਨੇ ਆਪਣੀ ਪ੍ਰੇਮਿਕਾ ਸਾਨਿਆ ਸਾਗਰ ਨਾਲ ਪਿਛਲੇ ਸਾਲ ਲਖਨਊ 'ਚ ਮੰਗਣੀ ਕਰਵਾਈ ਸੀ। ਉਹ ਇਸੇ ਮਹੀਨੇ 22 ਤੇ 23 ਜਨਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਵਿਆਹ 'ਚ ਪ੍ਰਤੀਕ ਬੱਬਰ ਦੀ ਸਾਨਿਯਾ ਦਾ ਪਰਿਵਾਰ ਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮੁੰਬਈ 'ਚ ਰਿਸੈਪਸ਼ਨ ਹੋਵੇਗਾ, ਜਿਸ ਦੀ ਤਾਰੀਕ ਹਾਲੇ ਤੱਕ ਤੈਅ ਨਹੀਂ ਹੋਈ। 

ਦੱਸ ਦਈਏ ਕਿ ਸਾਨਿਆ ਇਕ ਪ੍ਰੋਫੈਸ਼ਨਲ ਡਾਇਰੈਟਰ, ਐਡੀਟਰ ਤੇ ਲੇਖਕ ਹੈ। ਉਸ ਨੇ ਲੰਡਨ ਫਿਲਮ ਐਕਡਮੀ ਨਾਲ ਫਿਲਮ ਮੇਕਿੰਗ 'ਚ ਸਪੈਸਲਾਈਜੇਸ਼ਨ ਕੀਤਾ ਹੈ। ਇਸ ਤੋਂ ਇਲਾਵਾ ਉਹ 'ਦਿ ਲਾਸਟ ਫੋਟੋਗ੍ਰਾਫ' 'ਚ ਬਤੌਰ ਪ੍ਰਡੋਕਸ਼ਨ ਅਸਿਸਟੇਂਟ ਦੇ ਤੌਰ 'ਤੇ ਵੀ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਸਾਨਿਆ ਦੇ ਪਿਤਾ ਪਵਨ ਸਾਗਰ ਭਾਜਪਾ ਦੇ ਨੇਹਾ ਹਨ ਅਤੇ ਪਾਰਟੀ ਦੀ ਚੀਫ ਮਾਇਆਵਤੀ ਦੇ ਬੇਹੱਦ ਕਰੀਬ ਹਨ। ਉਥੇ ਹੀ ਪ੍ਰਤੀਕ ਬੱਬਰ ਦੇ ਪਿਤਾ ਰਾਜ ਬੱਬਰ ਕਾਂਸਰਸ ਨੇਤਾ ਹਨ। ਪ੍ਰਤੀਕ ਬੱਬਰ ਨੇ ਸਾਲ 2008 'ਚ 'ਜਾਨੇ ਤੂ ਯਾ ਜਾਨੇ ਨਾ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ।


Edited By

Sunita

Sunita is news editor at Jagbani

Read More