ਖਿਡੌਣੇ ਨੇ ਲਈ ਟੀ. ਵੀ. ਸਟਾਰ ਵੋਰਾ ਦੀ 2 ਸਾਲਾ ਧੀ ਦੀ ਜਾਨ

5/10/2019 3:29:09 PM

ਮੁੰਬਈ (ਬਿਊਰੋ) — ਟੀ. ਵੀ. ਐਕਟਰ ਪ੍ਰਤੀਸ਼ ਵੋਰਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ। ਦਰਅਸਲ, ਪ੍ਰਤੀਸ਼ ਦੀ ਦੋ ਸਾਲ ਦੀ ਮਾਸੂਮ ਬੱਚੀ ਦੀ ਇਕ ਹਾਦਸੇ 'ਚ ਮੌਤ ਹੋ ਗਈ ਹੈ। ਬੱਚੀ ਦੀ ਮੌਤ ਦਾ ਕਾਰਨ ਵੀ ਦਿਲ ਦਲਿਹਾ ਦੇਣ ਵਾਲਾ ਹੈ। ਪ੍ਰਤੀਸ਼ ਦੀ ਧੀ ਬੁੱਧਵਾਰ ਯਾਨੀ 7 ਮਈ ਦੀ ਰਾਤ ਆਪਣੇ ਘਰ 'ਚ ਖਿਡੌਣਿਆਂ ਨਾਲ ਖੇਡ ਰਹੀ ਸੀ। ਇਸੇ ਦੌਰਾਨ ਮਾਸੂਮ ਨੇ ਖਿਡੌਣਾ ਨਿਗਲ (ਮੂੰਹ 'ਚ ਪਾ ਲਿਆ) ਲਿਆ। ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਬੱਚੀ ਦੇ ਮੂੰਹ 'ਚੋਂ ਖਿਡੌਣਾ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਹਾਲਾਂਕਿ ਇਸ ਦੌਰਾਨ ਪ੍ਰਤੀਸ਼ ਵੋਰਾ ਘਰ 'ਚ ਮੌਜੂਦ ਨਹੀਂ ਸਨ। ਉਨ੍ਹਾਂ ਨੂੰ ਜਿਵੇਂ ਹੀ ਖਬਰ ਮਿਲੀ ਤਾਂ ਉਨ੍ਹਾਂ ਦੀ ਹਾਲਤ ਵੀ ਖਰਾਬ ਹੋ ਗਈ।

PunjabKesari
ਦੱਸ ਦਈਏ ਕਿ ਇਹ ਘਟਨਾ ਮੰਗਲਵਾਰ ਨੂੰ ਹੋਈ ਜਦੋਂ ਪ੍ਰਤੀਸ਼ ਆਪਣ ਇਕ ਸ਼ੂਟ ਲਈ ਬਾਹਰ ਗਏ ਹੋਏ ਸਨ। ਜਿਵੇਂ ਹੀ ਉਨ੍ਹਾਂ ਨੂੰ ਇਹ ਖਬਰ ਮਿਲੀ, ਉਨ੍ਹਾਂ ਨੇ ਸ਼ੂਟ ਰੱਦ ਕਰ ਦਿੱਤਾ ਤੇ ਰਾਜਕੋਟ ਲਈ ਰਵਾਨਾ ਹੋ ਗਏ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਹ ਘਟਨਾ ਬੀਤੀ ਰਾਤ ਹੋਈ ਸੀ। ਬੱਚੀ ਖਿਡੌਣਿਆ ਨਾਲ ਖੇਡ ਰਹੀ ਸੀ। ਇਸ ਦੌਰਾਨ ਇਕ ਖਿਡੌਣੇ ਦੇ ਟੁੱਟੇ ਹੋਏ ਹਿੱਸੇ ਨੂੰ ਉਸ ਨੇ ਚੁੱਕੇ ਮੂੰਹ 'ਚ ਪਾ ਲਿਆ ਤੇ ਉਹ ਟੁਕੜਾ ਗਲੇ (ਸੰਘ) 'ਚ ਅਟਕ ਗਿਆ। ਹਾਲਾਂਕਿ ਖਬਰਾਂ ਤਾਂ ਇਹ ਵੀ ਹਨ ਕਿ ਬੱਚੀ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਰਾਜਕੋਟ ਚਲੇ ਗਏ। ਉਥੇ ਹੀ ਬੱਚੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਹ ਦੁੱਖ ਭਰੀ ਖਬਰ ਸੁਣ ਕੇ ਪੂਰੀ ਟੀ. ਵੀ. ਇੰਡਸਟਰੀ 'ਚ ਦੁੱਖ ਦੀ ਲਹਿਰ ਛਾਈ ਹੋਈ ਹੈ।

ਇਨ੍ਹਾਂ ਟੀ. ਵੀ. ਸ਼ੋਅਜ਼ 'ਚ ਪ੍ਰਤੀਸ਼ ਆ ਚੁੱਕੇ ਹਨ ਨਜ਼ਰ

ਦੱਸ ਦਈਏ ਕਿ ਪ੍ਰਤੀਸ਼ ਟੀ. ਵੀ. ਦੇ ਕਈ ਮਸ਼ਹੂਰ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਹ 'ਕ੍ਰਾਈਮ ਪੈਟਰੋਲ' ਤੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ। ਉਥੇ ਹੀ ਇਨ੍ਹੀਂ ਦਿਨੀਂ ਉਹ ਟੀ. ਵੀ. ਸੀਰੀਅਲ 'ਪਿਆਰ ਕੇ ਪਾਪੜ' 'ਚ ਨਜ਼ਰ ਆ ਰਹੇ ਹਨ। ਇਸ ਕਾਮੇਡੀ ਡਰਾਮਾ ਸ਼ੋਅ 'ਚ ਉਹ 'ਨੰਦੂ ਗੁਪਤਾ' ਦਾ ਕਿਰਦਾਰ ਨਿਭਾ ਰਹੇ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News