ਧੋਖਾਧੜੀ ਮਾਮਲੇ 'ਚ ਪੰਜਾਬੀ ਗਾਇਕ ਪ੍ਰੀਤ ਬਰਾੜ ਅਦਾਲਤ ਵਲੋਂ ਭਗੌੜਾ ਕਰਾਰ

7/5/2018 9:15:32 AM

ਮੋਹਾਲੀ(ਕੁਲਦੀਪ)— ਅਦਾਲਤ ਵਿਚ ਜ਼ਮੀਨ ਸਬੰਧੀ ਲੱਖਾਂ ਰੁਪਏ ਦੀ ਧੋਖਾਦੇਹੀ ਦੇ ਮਾਮਲੇ 'ਚ ਪੰਜਾਬੀ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਉਸ ਨੂੰ ਐਲਾਨ ਕਰਨ ਤੋਂ ਪਹਿਲਾਂ ਅਦਾਲਤ ਵਲੋਂ ਬਰਾੜ ਨੂੰ ਇਕ ਮਹੀਨੇ ਦੇ ਅੰਦਰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਹੁਣ ਪੁਲਸ ਉਸ ਨੂੰ ਕਦੇ ਵੀ ਗ੍ਰਿਫਤਾਰ ਕਰ ਸਕਦੀ ਹੈ । 
ਮੋਹਾਲੀ ਨਿਵਾਸੀ ਰਮਨਦੀਪ ਨੇ ਕੀਤੀ ਸੀ 51 ਲੱਖ ਦੀ ਠੱਗੀ ਦੀ ਸ਼ਿਕਾਇਤ  : ਮੋਹਾਲੀ ਦੇ ਫੇਜ਼-2 ਨਿਵਾਸੀ ਰਮਨਦੀਪ ਸਿੰਘ ਨੇ ਗਾਇਕ ਪ੍ਰੀਤ ਬਰਾੜ ਅਤੇ ਉਸ ਦੇ ਭਰਾ ਅੰਮ੍ਰਿਤ ਬਰਾੜ ਖਿਲਾਫ ਜ਼ਮੀਨ ਦੀ ਖਰੀਦੋ ਫਰੋਖਤ ਸਬੰਧੀ ਉਸ ਨਾਲ 51 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲਾਇਆ ਸੀ। ਉਸ ਦਾ ਇਲਜ਼ਾਮ ਸੀ ਕਿ ਬਰਾੜ ਨੇ ਉਸ ਤੋਂ ਕਿਸੇ ਜ਼ਮੀਨ ਦਾ 51 ਲੱਖ ਰੁਪਏ ਬਿਆਨਾ ਲੈ ਲਿਆ ਸੀ। ਉਸ ਤੋਂ ਬਾਅਦ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦਾ ਬਿਆਨਾ ਵਾਪਸ ਕੀਤਾ। ਰਮਨਦੀਪ ਦੀ ਸ਼ਿਕਾਇਤ 'ਤੇ ਪੁਲਸ ਨੇ ਫੇਜ਼-8 ਵਿਚ ਕੇਸ ਦਰਜ ਕਰ ਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News