ਚੰਡੀਗੜ੍ਹ 42 ਸੈਕਟਰ 'ਚ ਨਾਮੀ ਗਾਇਕ ਪ੍ਰੀਤ ਹਰਪਾਲ ਲਾਉਣਗੇ ਰੌਣਕਾਂ, ਨਚਾਉਣਗੇ ਸਰੋਤਿਆਂ ਨੂੰ

9/22/2017 4:44:47 PM

ਜਲੰਧਰ— 'ਕਾਲਾ ਸੂਟ', 'ਝੂਠੇ ਲਾਰੇ', 'ਬੇਰੁਜ਼ਗਾਰ' ਅਤੇ ਹੋਰ ਸੈਂਕੜੇ ਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਨਾਮੀ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਪ੍ਰੀਤ ਹਰਪਾਲ ਕੱਲ 23 ਸਤੰਬਰ ਨੂੰ ਚੰਡੀਗੜ੍ਹ 'ਚ ਵਰਲਡ ਟੂਰਿਜ਼ਮ ਡੇ 'ਤੇ ਆ ਰਹੇ ਹਨ। ਪ੍ਰੀਤ ਹਰਪਾਲ ਚੰਡੀਗੜ੍ਹ ਦੇ ਸੈਕਟਰ 42 'ਚ ਆਪਣੇ ਸੁਪਰਹਿੱਟ ਗੀਤਾਂ ਨਾਲ ਰੌਣਕਾਂ ਲਾਉਣਗੇ ਤੇ ਲੋਕਾਂ ਨੂੰ ਝੂੰਮਣ ਲਾਉਣਗੇ। 
ਦੱਸਣਯੋਗ ਹੈ ਕਿ ਵਰਲਡ ਟੂਰਿਜ਼ਮ ਡੇ ਦੀ ਜਾਣਕਾਰੀ ਸਾਨੂੰ ਪ੍ਰੀਤ ਹਰਪਾਲ ਦੇ ਫੇਸਬੁੱਕ ਪੇਜ਼ ਤੋਂ ਮਿਲੀ ਹੈ। ਉਨ੍ਹਾਂ ਨੇ ਫੇਸਬੁੱਕ ਅਕਾਊਂਟ 'ਤੇ ਇਸ ਪੋਸਟਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਜਾਣਕਾਰੀ ਤੇ ਪਹੁੰਚਣ ਦਾ ਸੱਦਾ ਦਿੱਤਾ ਹੈ। ਪ੍ਰੀਤ ਹਰਪਾਲ ਇੰਸਟਾਗ੍ਰਾਮ ਤੇ ਸੋਸ਼ਲ ਸਾਈਟ 'ਤੇ ਕਾਫੀ ਐਕਟਿਵ ਰਹਿੰਦੇ ਹਨ। ਵਿਦੇਸ਼ਾਂ 'ਚ ਵੀ ਉਨ੍ਹਾਂ ਨੇ ਕਈ ਸ਼ੋਅ ਕੀਤੇ ਹਨ, ਜਿਸ ਦੌਰਾਨ ਉਨ੍ਹਾਂ ਨੂੰ ਪਰਵਾਸੀ ਪੰਜਾਬੀਆਂ ਵਲੋਂ ਖੂਬ ਪਿਆਰ ਮਿਲਦਾ ਰਿਹਾ। ਪ੍ਰੀਤ ਹਰਪਾਲ ਦੇ ਤਕਰੀਬਨ ਸਾਰੇ ਗੀਤ ਸੱਭਿਆਚਾਰਕ ਹੀ ਹੁੰਦੇ ਹਨ। ਉਹ ਆਪਣੇ ਗੀਤਾਂ 'ਚ ਪੰਜਾਬੀ ਸੱਭਿਆਚਾਰ ਨਾਲ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News