ਪ੍ਰੀਤ ਹਰਪਾਲ ਦਾ ਅਗਲਾ ਗੀਤ ਸੁੱਖ ਸੰਘੇੜਾ ਤੇ ਡੀ. ਜੇ. ਫਲੋਅ ਨਾਲ ਹੋਵੇਗਾ ਰਿਲੀਜ਼ (ਦੇਖੋ ਤਸਵੀਰਾਂ)
11/18/2017 8:48:59 PM
ਜਲੰਧਰ (ਬਿਊਰੋ)— ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਉਹ ਪ੍ਰੀਤ ਹਰਪਾਲ ਦੇ ਅਗਲੇ ਰਿਲੀਜ਼ ਹੋਣ ਵਾਲੇ ਗੀਤ ਦੀ ਸ਼ੂਟਿੰਗ ਦੌਰਾਨ ਦੀਆਂ ਹਨ। ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਅੰਦਾਜ਼ ਹੋ ਹੀ ਗਿਆ ਹੈ ਕਿ ਪ੍ਰੀਤ ਹਰਪਾਲ ਗੀਤ ਦੀ ਸ਼ੂਟਿੰਗ ਲਈ ਕੈਨੇਡਾ 'ਚ ਹਨ, ਜਿਥੇ ਉਹ ਸੁੱਖ ਸੰਘੇੜਾ ਨਾਲ ਗੀਤ ਦੀ ਵੀਡੀਓ ਸ਼ੂਟ ਕਰ ਰਹੇ ਹਨ।
ਪ੍ਰੀਤ ਹਰਪਾਲ ਨੇ ਸ਼ੂਟਿੰਗ ਸਮੇਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਸੁੱਖ ਸੰਘੇੜਾ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਡੀ. ਜੇ. ਫਲੋਅ ਨੇ ਮਿਊਜ਼ਿਕ ਦਿੱਤਾ ਹੈ, ਜਦਕਿ ਵੀਡੀਓ ਇਸ ਦੀ ਸੁੱਖ ਸੰਘੇੜਾ ਨੇ ਬਣਾਈ ਹੈ।
ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ, ਜਿਸ ਲਈ ਪ੍ਰੀਤ ਹਰਪਾਲ ਨੇ ਕਾਫੀ ਮਿਹਨਤ ਕੀਤੀ ਹੈ।
ਗੀਤ ਦਾ ਕੰਸੈਪਟ ਬਿਲਕੁਲ ਵੱਖਰਾ ਹੈ ਤੇ ਪ੍ਰੀਤ ਹਰਪਾਲ ਨੇ ਆਪਣੇ ਫੈਨਜ਼ ਲਈ ਕੁਝ ਵੱਖਰਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ।
ਹੁਣ ਇਹ ਗੀਤ ਲੋਕ ਕਿੰਨਾ ਪਸੰਦ ਕਰਦੇ ਹਨ, ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ