ਪ੍ਰੀਤ ਸਿਆਂ ਦੇ ਗੀਤ ''ਪੈੱਗ ਦੇ ਨਸ਼ੇ ''ਚ'' ਦਾ ਪੋਸਟਰ ਹੋਇਆ ਰਿਲੀਜ਼

Wednesday, September 12, 2018 9:13 PM
ਪ੍ਰੀਤ ਸਿਆਂ ਦੇ ਗੀਤ ''ਪੈੱਗ ਦੇ ਨਸ਼ੇ ''ਚ'' ਦਾ ਪੋਸਟਰ ਹੋਇਆ ਰਿਲੀਜ਼

ਜਲੰਧਰ (ਬਿਊਰੋ)— ਪੰਜਾਬੀ ਗਾਇਕ ਪ੍ਰੀਤ ਸਿਆਂ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ 'ਪੈੱਗ ਦੇ ਨਸ਼ੇ 'ਚ' ਦਾ ਪੋਸਟਰ ਜਾਰੀ ਹੋ ਗਿਆ ਹੈ। ਇਸ ਗੀਤ ਨੂੰ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਪ੍ਰੀਤ ਬੈਂਸ ਅਲੀਸ਼ੇਰ ਦੇ ਹਨ। ਗੀਤ ਵੀ. ਐੱਸ. ਰਿਕਾਰਡਸ ਤੇ ਵਿਕਾਸ ਸੇਠੀ ਦੀ ਪੇਸ਼ਕਸ਼ ਹੈ ਤੇ ਆਰਟਿਸਟ kkalakaar.com ਵਲੋਂ ਮੈਨੇਜ ਕੀਤੇ ਗਏ ਹਨ।

ਪ੍ਰੀਤ ਸਿਆਂ 'ਕਿੱਲ ਸਰਦਾਰ', 'ਰਾਜ਼ੀਨਾਮਾ', 'ਪੱਬ ਵਿਚ', 'ਜਗ ਬਦਲਿਆ' ਵਰਗੇ ਕਈ ਸੁਪਰਹਿੱਟ ਗੀਤ ਗਾ ਚੁੱਕੇ ਹਨ। 'ਕਿੱਲ ਸਰਦਾਰ' ਉਨ੍ਹਾਂ ਦਾ ਸਭ ਤੋਂ ਵਾਇਰਲ ਹੋਇਆ ਗੀਤ ਹੈ, ਜਿਸ ਨੂੰ ਯੂਟਿਊਬ 'ਤੇ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Edited By

Rahul Singh

Rahul Singh is news editor at Jagbani

Read More