ਪ੍ਰੀਤੀ ਸਿਮੋਸ ਨੂੰ ਭੇਜੇ ਜਾ ਰਹੇ ਹਨ ਧਮਕੀ ਭਰੇ ਮੈਸੇਜ, ਕਪਿਲ ਸ਼ਰਮਾ ਨਾਲ ਹੈ ਖਾਸ ਸੰਬੰਧ

Tuesday, August 7, 2018 12:48 PM

ਮੁੰਬਈ (ਬਿਊਰੋ)— ਕਪਿਲ ਸ਼ਰਮਾ ਦੀ ਸਾਬਕਾ ਪ੍ਰੇਮਿਕਾ ਅਤੇ ਉਨ੍ਹਾਂ ਦੇ ਸ਼ੋਅ ਦੀ ਸਾਬਕਾ ਕ੍ਰਿਏਟਿਵ ਪ੍ਰੋਡਿਊਸਰ ਪ੍ਰੀਤੀ ਸਿਮੋਸ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਕੁਝ ਸਮਾਂ ਪਹਿਲਾਂ ਹੀ ਕਪਿਲ ਸ਼ਰਮਾ ਨੇ ਆਪਣੀ ਸਾਬਕਾ ਪ੍ਰੇਮਿਕਾ ਪ੍ਰੀਤੀ ਸਿਮੋਸ, ਉਨ੍ਹਾਂ ਦੀ ਭੈਣ ਨੀਤੀ ਸਿਮੋਸ ਅਤੇ ਪੱਤਰਕਾਰ ਵਿੱਕੀ ਲਾਲਵਾਨੀ ਵਿਰੁੱਧ 25 ਲੱਖ ਰੁਪਏ ਵਸੂਲਣ ਦਾ ਕੇਸ ਦਰਜ ਕਰਵਾਇਆ ਸੀ, ਜਿਸ ਨੂੰ ਪ੍ਰੀਤੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਹੁਣ ਪ੍ਰੀਤੀ ਨੇ ਆਪਣੇ ਸੋਸ਼ਲ ਹੈਂਡਲ 'ਤੇ ਕਪਿਲ ਦੇ ਇਕ ਫੈਨ 'ਤੇ ਧਮਕੀ ਭਰੇ ਮੈਸੇਜ ਭੇਜਣ ਦਾ ਦੋਸ਼ ਲਗਾਉਂਦੇ ਹੋਏ ਸਕ੍ਰੀਨਸ਼ਾਟਸ ਸ਼ੇਅਰ ਕੀਤੇ ਹਨ।

PunjabKesari

ਇਸ ਪੋਸਟ 'ਚ ਕਪਿਲ ਦਾ ਇਕ ਫੈਨ ਕਪਿਲ ਦੀ ਜ਼ਿੰਦਗੀ ਤੋਂ ਦੂਰ ਰਹਿਣ ਅਤੇ ਉਨ੍ਹਾਂ ਬਾਰੇ ਨੈਗੇਟਿਵ ਖਬਰਾਂ ਫੈਲਾਉਣ ਨੂੰ ਲੈ ਕੇ ਸਖਤ ਚੇਤਾਵਨੀ ਦੇ ਰਿਹਾ ਹੈ। ਪ੍ਰੀਤੀ ਨੇ ਇਸ ਪੋਸਟ ਨਾਲ ਇਕ ਹੋਰ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਮੈਸੇਜ ਭੇਜਣ ਵਾਲੇ ਦਾ ਨੰਬਰ ਵੀ ਹਾਈਲਾਈਟ ਕੀਤਾ ਹੈ। ਇਸ ਦੇ ਨਾਲ ਹੀ ਪ੍ਰੀਤੀ ਨੇ ਆਪਣੇ ਪੋਸਟ 'ਚ ਇਹ ਵੀ ਲਿਖਿਆ ਕਿ ਉਹ ਇਸ ਸ਼ਖਸ ਵਿਰੁੱਧ ਪੁਲਸ 'ਚ ਰਿਪੋਰਟ ਦਰਜ ਕਰਵਾਉਣ ਵਾਲੀ ਹੈ। ਹਾਲਾਂਕਿ ਪ੍ਰੀਤੀ ਨੇ ਬਾਅਦ 'ਚ ਆਪਣੀ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰੀਤੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਕਪਿਲ ਸਾਹਮਣੇ ਹੱਥ ਜੋੜਦੀ ਹੈ ਤਾਂ ਕਿ ਉਹ ਕਿਸੇ ਮੈਂਟਲ ਹਸਪਤਾਲ 'ਚ ਆਪਣਾ ਇਲਾਜ ਕਰਵਾਉਣ, ਕਿਉਂਕਿ ਤੁਹਾਡੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਅਤੇ ਲੋਕ ਵੀ ਤੁਹਾਡੀ ਮਦਦ ਉਦੋਂ ਹੀ ਕਰ ਸਕਣਗੇ ਜਦੋਂ ਤੁਸੀਂ ਆਪਣੀ ਮਦਦ ਖੁਦ ਕਰੋਗੇ। ਪ੍ਰੀਤੀ ਨੇ ਅੱਗੇ ਕਿਹਾ, ''ਜੋ ਵੀ ਹੋਇਆ ਉਸ ਤੋਂ ਬਾਅਦ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਇਕ ਦੋਸਤ ਵਾਂਗ ਕਿਉਂਕਿ ਤੁਹਾਡਾ ਵਿਵਹਾਰ ਫਿਲਹਾਲ ਨਾਰਮਲ ਨਹੀਂ ਹੈ।''

PunjabKesari


Edited By

Chanda Verma

Chanda Verma is news editor at Jagbani

Read More