ਪ੍ਰਿਟੀ-ਨੇਸ ਵਾਡੀਆ ਵਿਵਾਦ : ਅਦਾਲਤ ਨੇ ਰੱਦ ਕੀਤਾ ਛੇੜਛਾੜ ਮਾਮਲਾ

Wednesday, October 10, 2018 7:10 PM

ਮੁੰਬਈ (ਬਿਊਰੋ)— ਚਾਰ ਸਾਲ ਪਹਿਲਾਂ ਪ੍ਰਿਟੀ ਜ਼ਿੰਟਾ ਨੇ ਆਪਣੇ ਸਾਬਕਾ ਬੁਆਏਫਰੈਂਡ ਨੇਸ ਵਾਡੀਆ ਖਿਲਾਫ ਅਦਾਲਤ 'ਚ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। ਹਾਲ ਹੀ 'ਚ ਇਸ ਮਾਮਲੇ ਨੂੰ ਬੰਬਈ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਇਸ ਮਾਮਲੇ 'ਚ ਦੋਹਾਂ ਪੱਖਾਂ ਨੂੰ ਮੀਡੀਆ ਨਾਲ ਗੱਲਬਾਤ ਨਾ ਕਰਨ ਲਈ ਕਿਹਾ ਹੈ।

PunjabKesari

ਨੇਸ ਵਾਡੀਆ ਨਾਲ ਹੋਏ ਵਿਵਾਦ 'ਤੇ ਪ੍ਰਿਟੀ ਜ਼ਿੰਟਾ ਨੇ ਹਾਲ ਹੀ 'ਚ ਇੰਡੀਆ ਟੂਡੇ ਕਾਨਕਲੇਵ 'ਚ ਕਿਹਾ ਸੀ, ''ਮੇਰੇ ਕੋਲ ਹੋਰ ਕੋਈ ਰਸਤਾ ਨਹੀਂ, ਕਿਉਂਕਿ ਇਹ ਬਹੁਤ ਲੋਕਾਂ ਸਾਹਮਣੇ ਹੋਇਆ ਸੀ। ਜ਼ਿੰਦਗੀ 'ਚ ਹਰ ਕਿਸੇ ਲਈ ਇਕ ਸੀਮਾ ਰੇਖਾ ਹੋਣਾ ਚਾਹੀਦੀ, ਜੋ ਕੁਝ ਹੋਇਆ ਉਹ ਬਹੁਤ ਮੰਦਭਾਗਾ ਸੀ ਪਰ ਫਿਲਹਾਲ ਇਹ ਮਾਮਲਾ ਅਦਾਲਤ 'ਚ ਹੈ। ਇਸ ਲਈ ਜ਼ਿਆਦਾ ਬੋਲ ਨਹੀਂ ਸਕਦੀ''। ਦੱਸਣਯੋਗ ਹੈ ਕਿ ਫਿਲਮ ਅਭਿਨੇਤਰੀ ਪ੍ਰਿਟੀ ਜ਼ਿੰਟਾ ਨੇ ਵਾਡੀਆ ਖਿਲਾਫ 2014 'ਚ ਛੇੜਛਾੜ ਦਾ ਕੇਸ ਦਰਜ ਕਰਵਾਇਆ ਸੀ।


Edited By

Kapil Kumar

Kapil Kumar is news editor at Jagbani

Read More