ਖੁਦ ਤੋਂ 10 ਸਾਲ ਛੋਟੇ ਗੋਰੇ ਨਾਲ ਆਦਾਕਾਰਾ ਨੇ ਕੀਤਾ ਸੀ ਵਿਆਹ, ਰਹਿ ਚੁੱਕੇ ਨੇ ਕਈ ਅਫੇਅਰਜ਼

1/31/2018 5:30:45 PM

ਮੁੰਬਈ(ਬਿਊਰੋ)— ਮਸ਼ਹੂਰ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਅੱਜ (31 ਜਨਵਰੀ 1975) ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਸੀਂ ਦਿਖਾ ਰਹੇ ਹਾਂ ਉਨ੍ਹਾਂ ਦੇ ਵਿਆਹ ਦੀਆਂ ਕੁਝ ਖਾਸ ਤਸਵੀਰਾਂ। ਤੁਹਾਨੂੰ ਦੱਸ ਦੇਈਏ ਕਿ ਪ੍ਰਿਟੀ ਨੇ ਸਾਲ 2016 'ਚ ਖੁਦ ਤੋਂ 10 ਸਾਲ ਛੋਟੇ ਅਮਰੀਕਨ ਵਾਸੀ ਜੀਨ ਗੁਡਇਨੱਫ ਨਾਲ 29 ਫਰਵਰੀ ਨੂੰ ਲਾਸ ਏਂਜਲਸ 'ਚ ਇਕ ਨਿੱਜੀ ਸੈਰੇਮਨੀ ਦੌਰਾਨ ਵਿਆਹ ਕੀਤਾ ਸੀ।

PunjabKesari

ਦੋਹਾਂ ਦਾ ਵਿਆਹ ਗੁੱਪ-ਚੁੱਪ ਤਰੀਕੇ ਨਾਲ ਹੋਇਆ ਸੀ। ਵੈਡਿੰਗ ਤਸਵੀਰਾਂ ਵਿਆਹ ਦੇ ਕਰੀਬ 6 ਮਹੀਨਿਆਂ ਬਾਅਦ ਮੀਡੀਆ 'ਚ ਆਈਆਂ ਸਨ। ਰਿਪੋਰਟਸ ਮੁਤਾਬਕ, ਪ੍ਰਿਟੀ ਤੇ ਜੀਨ ਦੀ ਪਹਿਲੀ ਮੁਲਾਕਾਤ ਕੁਝ ਸਾਲਾਂ ਪਹਿਲਾਂ ਅਮਰੀਕਾ ਦੇ ਇਕ ਟ੍ਰਿਪ ਦੌਰਾਨ ਹੋਈ ਸੀ। ਜੀਨ ਹਮੇਸ਼ਾ ਪ੍ਰਿਟੀ ਨੂੰ ਸੁਪੋਰਟ ਕਰਦੇ ਹਨ।

PunjabKesari

2015 'ਚ ਆਈ. ਪੀ. ਐੱਲ. ਫਾਈਨਲ ਦੌਰਾਨ ਵੀ ਉਹ ਪ੍ਰਿਟੀ ਨਾਲ ਸਨ। ਬਾਅਦ 'ਚ ਦੋਵੇਂ ਅਮਰੀਕਾ ਲਈ ਰਵਾਨਾ ਹੋ ਗਏ ਸਨ। ਜੀਨ ਗੁਡਇਨੱਫ ਨਾਲ ਵਿਆਹ ਤੋਂ ਪਹਿਲਾਂ ਪ੍ਰਿਟੀ ਜ਼ਿੰਟਾ ਦਾ ਨਾਂ ਬਿਜ਼ਨੈੱਸਮੈਨ ਨੇੱਸ ਵਾਡੀਆ ਨਾਲ ਜੁੜ ਚੁੱਕਾ ਹੈ। ਦੋਹਾਂ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ।

PunjabKesari

ਹਾਲਾਂਕਿ, 2014 'ਚ ਇਕ ਆਈ. ਪੀ. ਐੱਲ. ਮੈਚ ਦੌਰਾਨ ਉਨ੍ਹਾਂ ਵਿਚਕਾਰ ਵਿਵਾਦ ਹੋਇਆ ਤੇ ਉਹ ਵੱਖ ਹੋ ਗਏ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਮਾਡਲ ਮਾਰਕ ਰਾਬਿਨਸਨ, ਕ੍ਰਿਕਟਰ ਯੁਵਰਾਜ ਸਿੰਘ, ਡੈਨਮਾਰਕ ਦੇ ਇੰਜੀਨੀਅਰ ਲਾਰਸ ਤੇ ਫਿਲਮਕਾਰ ਸ਼ੇਖਰ ਕਪੂਰ ਨਾਲ ਜੁੜ ਚੁੱਕਾ ਹੈ।

PunjabKesari

ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਪ੍ਰਿਟੀ ਜ਼ਿੰਟਾ ਆਪਣੇ ਵਿਆਹ ਦੀਆਂ ਤਸਵੀਰਾਂ ਨੀਲਾਮ ਕਰੇਗੀ। ਇਸ ਨੀਲਾਮੀ ਤੋਂ, ਜੋ ਪੈਸਾ ਆਵੇਗਾ, ਉਹ ਉਸ ਨੂੰ ਅਨਾਥ ਆਸ਼ਰਮ ਤੇ ਗਰੀਬ ਬੱਚਿਆਂ ਦੀ ਪੜ੍ਹਾਈ 'ਚ ਲਗਾਵੇਗੀ।

PunjabKesari

ਜ਼ਿਕਰਯੋਗ ਹੈ ਕਿ ਵਿਆਹ ਦੀਆਂ ਤਸਵੀਰਾਂ ਨੀਲਾਮ ਕਰਨ ਦਾ ਇਹ ਟਰੈਂਡ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਤੇ ਉਨ੍ਹਾਂ ਪਤੀ ਬ੍ਰੇਡ ਪਿੱਟ ਨੇ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਜਾਰਜ ਕਲੂਨੀ ਤੇ ਅਮਾਲ ਅਲਾਮੂਦੀਨ ਨੇ ਵੀ ਕੁਝ ਅਜਿਹਾ ਹੀ ਕੀਤਾ।

PunjabKesari

PunjabKesari

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News